FacebookTwitterg+Mail

KKR ਦੀ ਹਾਰ ਤੋਂ ਬਾਅਦ ਹੱਸਦੇ ਰਹੇ ਸ਼ਾਹਰੁਖ, ਟਵਿਟਰ 'ਤੇ ਲਿਖੀ ਇਹ ਗੱਲ

shah rukh khan
26 May, 2018 07:12:26 PM

ਮੁੰਬਈ (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਵਜ੍ਹਾ ਉਹ ਫਾਈਨਲ 'ਚ ਨਹੀਂ ਪਹੁੰਚੀ ਸਕੀ ਪਰ ਇਸ ਦੇ ਬਾਵਜੂਦ ਵੀ ਸੁਪਰਸਟਾਰ ਸ਼ਾਹਰੁਖ ਖਾਨ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟੀਮ ਸ਼ਾਨਦਾਰ ਹੈ ਅਤੇ ਇਸ ਟੀਮ ਨੇ ਆਈ. ਪੀ. ਐਲ. ਦੌਰਾਨ ਕਈ ਸ਼ਾਨਦਾਰ ਪੱਲਾਂ ਨਾਲ ਆਪਣਾ ਮਾਣ ਵਧਾਇਆ ਹੈ। ਸ਼ਾਹਰੁਖ ਨੇ ਟਵੀਟ ਕਰਦੇ ਹੋਏ ਕਿਹਾ, ''ਸ਼ਾਇਦ ਅਜਿਹਾ ਨਹੀਂ ਹੋਣਾ ਸੀ, ਮੈਨੂੰ ਆਪਣੀ ਉਡਾਨ ਰੱਦ ਕਰਨੀ ਹੋਵੇਗੀ ਪਰ ਕੇ. ਕੇ. ਆਰ. ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਪਣਾ ਮਾਣ ਵਧਾਇਆ। ਤੁਸੀਂ ਸਭ ਨੇ ਬਹੁਤ ਵਧੀਆ ਕੀਤਾ ਹੈ ਲਵ ਯੂ ਅਤੇ ਹਾਂ ਮੈਂ ਹੱਸ ਰਿਹਾ ਹਾਂ। ਬਹੁਤ ਸਾਰੇ ਮਾਣਯੋਗ ਪੱਲਾਂ ਅਤੇ ਮਨੋਰੰਜਨ ਲਈ ਧੰਨਵਾਦ, ਸਾਡੀ ਟੀਮ ਸ਼ਾਨਦਾਰ ਹੈ''।

ਈਡਨ ਗਾਰਡਨਸ 'ਚ ਹੋਏ ਆਈ. ਪੀ. ਐਲ. ਦੇ ਇਸ ਕੁਆਲੀਫਾਇਰ-2 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸਨਰਾਈਜ਼ਰ ਹੈਦਰਾਬਾਦ ਨੇ ਹਰਾਇਆ ਸੀ। ਇਸ ਮੁਕਾਬਲੇ 'ਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਦੀ ਟੀਮ ਨੇ 174 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਕੇ. ਕੇ. ਆਰ. ਦੀ ਟੀਮ ਨੇ 20 ਓਵਰਾਂ 'ਚ 9 ਵਿਕਟਾਂ 'ਤੇ 160 ਦੌੜਾਂ ਹੀ ਬਣਾ ਸਕੀ ਅਤੇ 14 ਦੌੜਾਂ ਨਾਲ ਇਹ ਮੈਚ ਹਾਰ ਕੇ ਆਈ. ਪੀ. ਐਲ. 'ਚੋਂ ਬਾਹਰ ਹੋ ਗਈ।
ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਹਰੁਖ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਫਿਲਮ 'ਚ ਸ਼ਾਹਰੁਖ ਨਾਲ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਅਹਿਮ ਭੂਮਿਕਾ 'ਚ ਨਜ਼ਰ ਆਉਣਗੀਆਂ। ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Shah Rukh Khan Kolkata Knight Riders Sunrisers Hyderabad IPL 2018 Twitter Bollywood Actor

Edited By

Kapil Kumar

Kapil Kumar is News Editor at Jagbani.