FacebookTwitterg+Mail

ਟੀ. ਵੀ. ਇੰਡਸਟਰੀ ਤੋਂ ਦੂਰ ਰਹਿਣ ਦੀ ਹੌਟ ਅਦਾਕਾਰਾ ਸ਼ਮਾ ਸਿਕੰਦਰ ਨੇ ਦੱਸੀ ਅਸਲ ਵਜ੍ਹਾ

shama sikander
24 May, 2018 02:41:21 PM

ਮੁੰਬਈ (ਬਿਊਰੋ)— ਅਭਿਨੇਤਰੀ ਸ਼ਮਾ ਸਿਕੰਦਰ ਟੀ. ਵੀ. ਦੀ ਦੁਨੀਆ ਤੋਂ ਕਾਫੀ ਸਮੇਂ ਤੋਂ ਦੂਰ ਹੈ। ਹਾਲਾਂਕਿ ਇਸ ਦੇ ਪਿੱਛੇ ਦੀ ਵਜ੍ਹਾ ਦਾ ਖੁਲਾਸਾ ਵੀ ਸ਼ਮਾ ਸਿਕੰਦਰ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਕੀਤਾ ਸੀ।
Punjabi Bollywood Tadka
ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਸ਼ਮਾ ਨੇ ਇੰਟਰਵਿਊ 'ਚ ਦੱਸਿਆ ਕਿ ਉਸ ਦੇ ਕੋਲ ਕੰਮ ਦੀ ਘਾਟ ਨਹੀਂ ਹੈ, ਸਗੋਂ ਉਹ ਖੁਦ ਟੀ. ਵੀ. ਦੀ ਦੁਨੀਆ ਤੋਂ ਦੂਰ ਹੈ।
Punjabi Bollywood Tadka
ਇਸ ਵਿਚਾਲੇ ਅਭਿਨੇਤਰੀ ਸ਼ਮਾ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਕਾਰਨ ਸਨਸਨੀ ਫੈਲਾ ਰਹੀ ਹੈ। ਦੱਸਣਯੋਗ ਹੈ ਕਿ ਸ਼ਮਾ ਸਿਕੰਦਰ ਦਾ ਇੰਸਟਾਗ੍ਰਾਮ ਅਕਾਊਂਟ ਹੌਟ ਤਸਵੀਰਾਂ ਨਾਲ ਭਰਿਆ ਹੈ।
Punjabi Bollywood Tadka
ਅਭਿਨੇਤਰੀ ਸ਼ਮਾ ਨੇ ਸਾਲ 1998 'ਚ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਹੀ ਸ਼ਮਾ ਨੂੰ ਆਮਿਰ ਖਾਨ ਦੀ ਫਿਲਮ 'ਮਨ' 'ਚ ਕੰਮ ਕਰਨ ਦਾ ਮੌਕਾ ਮਿਲ ਗਿਆ।
Punjabi Bollywood Tadka
ਸ਼ਮਾ ਦਾ ਸ਼ੁਰੂਆਤੀ ਬਾਲੀਵੁੱਡ ਕਰੀਅਰ ਕੁਝ ਖਾਸ ਨਹੀਂ ਰਿਹਾ। ਬਾਅਦ 'ਚ ਉਸ ਨੇ ਟੀ. ਵੀ. ਦੀ ਦੁਨੀਆ ਦਾ ਰੁਖ਼ ਕੀਤਾ। ਦੱਸਣਯੋਗ ਹੈ ਕਿ ਸ਼ਮਾ 'ਯੇ ਮੇਰੀ ਲਾਈਫ ਹੈ' 'ਚ ਪੂਜਾ ਦੇ ਕਿਰਦਾਰ ਨਾਲ ਮਸ਼ਹੂਰ ਹੋਈ।
Punjabi Bollywood Tadka
ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਸ਼ਮਾ ਨੇ ਦੱਸਿਆ ਕਿ ਉਹ ਟੀ. ਵੀ. ਦੀ ਦੁਨੀਆ ਦੇ ਅਤੀਤ 'ਚ ਜੀਅ ਰਹੀ ਹੈ।
Punjabi Bollywood Tadka
ਸ਼ਮਾ ਇਨ੍ਹੀਂ ਦਿਨੀਂ ਵੈੱਬ ਸੀਰੀਜ਼ 'ਚ ਦਿਲਚਸਪੀ ਲੈ ਰਹੀ ਹੈ। ਉਹ 'ਮਾਯਾ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।


Tags: Shama Sikander TV Industry Bold Actress Bollywood Instagram Hot Pics

Edited By

Rahul Singh

Rahul Singh is News Editor at Jagbani.