FacebookTwitterg+Mail

ਬੁਆਏਫਰੈਂਡ ਨਾਲ ਵਿਆਹ ਦੇ ਸਵਾਲ 'ਤੇ ਸੋਨਮ ਕਪੂਰ ਨੇ ਪਹਿਲੀ ਵਾਰ ਤੋੜੀ ਚੁੱਪੀ, ਆਖੀ ਇਹ ਗੱਲ

sonam kapoor reply on her wedding question
25 April, 2018 06:23:28 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਇਨ੍ਹੀਂ ਦਿਨੀਂ ਬੁਆਏਫਰੈਂਡ ਆਨੰਦ ਆਹੂਜਾ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੋਨਮ ਕਪੂਰ 7 ਜਾਂ 8 ਮਈ ਨੂੰ ਆਨੰਦ ਆਹੂਜਾ ਨਾਲ ਸੱਤ ਫੇਰੇ ਲੈ ਸਕਦੀ ਹੈ। ਸੋਨਮ ਕਪੂਰ ਨੇ ਆਨੰਦ ਆਹੂਜਾ ਨਾਲ ਵਿਆਹ ਦੀਆਂ ਖਬਰਾਂ 'ਤੇ ਚੁੱਪੀ ਤੋੜੀ ਹੈ। ਸੋਨਮ ਕਪੂਰ ਆਪਣੀ ਅਗਾਮੀ ਫਿਲਮ 'ਵੀਰੇ ਦੀ ਵੈਡਿੰਗ' ਦੇ ਟਰੇਲਰ ਲਾਂਚ 'ਤੇ ਪਹੁੰਚੀ ਸੀ, ਜਿਥੇ ਉਸ ਨੂੰ ਵਿਆਹ ਨੂੰ ਲੈ ਕੇ ਸਵਾਲ ਕੀਤਾ ਗਿਆ। ਸਵਾਲ ਦਾ ਜਵਾਬ ਦਿੰਦਿਆਂ ਸੋਨਮ ਕਪੂਰ ਨੇ ਕਿਹਾ, 'ਧੰਨਵਾਦ! ਸਬਰ ਰੱਖਣ ਲਈ।'
ਸੋਨਮ ਕਪੂਰ ਦੇ ਵਿਆਹ ਦੀਆਂ ਖਬਰਾਂ ਦੀ ਕੋਰੀਓਗ੍ਰਾਫਰ ਫਰਾਹ ਖਾਨ ਅਸਿੱਧੇ ਤੌਰ 'ਤੇ ਪੁਸ਼ਟੀ ਕਰ ਚੁੱਕੀ ਹੈ। ਹਾਲਾਂਕਿ ਜਦੋਂ ਫਿਲਮ ਦੇ ਟਰੇਲਰ ਲਾਂਚ ਸਮੇਂ ਸੋਨਮ ਕਪੂਰ ਨਾਲ ਵਿਆਹ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਧੰਨਵਾਦ! ਸਬਰ ਰੱਖਣ ਲਈ। ਮੈਂ ਇਸ ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੀ। ਮੈਂ ਸਿਰਫ 'ਵੀਰੇ ਦੀ ਵੈਡਿੰਗ' ਨਾਲ ਜੁੜੇ ਹੋਏ ਸਵਾਲਾਂ ਦਾ ਹੀ ਜਵਾਬ ਦੇਵਾਂਗੀ।'
ਮੀਡੀਆ ਨਾਲ ਗੱਲਬਾਤ ਦੌਰਾਨ ਸੋਨਮ ਕਪੂਰ ਨੇ ਕਿਹਾ, 'ਮੈਂ ਬੇਬੋ (ਕਰੀਨਾ ਕਪੂਰ) ਨੂੰ ਫਿਲਮ 'ਚ ਕੰਮ ਕਰਨ ਲਈ ਧੰਨਵਾਦ ਕਹਿਣਾ ਚਾਹੁੰਦੀ ਹਾਂ। ਅਸੀਂ ਹਮੇਸ਼ਾ ਦੋਸਤ ਰਹਾਂਗੇ। ਉਹ ਬਹੁਤ ਊਰਜਾਵਾਨ ਹੈ। ਉਸ ਨਾਲ ਕੰਮ ਕਰਨ 'ਚ ਮਜ਼ਾ ਆਉਂਦਾ ਹੈ। ਅਸੀਂ ਇਕੱਠਿਆਂ ਕੰਮ ਕਰਦਿਆਂ ਬੇਹੱਦ ਸ਼ਾਨਦਾਰ ਸਮਾਂ ਗੁਜ਼ਾਰਿਆ ਹੈ। ਉਹ ਬਹੁਤ ਚੰਗੀ ਅਭਿਨੇਤਰੀ ਹੈ, ਅਸੀਂ ਅਜੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਆਉਣ ਲਈ ਰਾਜ਼ੀ ਕਰ ਰਹੇ ਹਾਂ।'
ਸੋਨਮ ਕਪੂਰ ਦੀ ਫਿਲਮ 'ਵੀਰੇ ਦੀ ਵੈਡਿੰਗ' 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਸੋਨਮ ਕਪੂਰ ਨਾਲ ਸਵਰਾ ਭਾਸਕਰ ਤੇ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਹਨ। ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਸੋਨਮ ਕਪੂਰ ਮਈ ਦੇ ਪਹਿਲੇ ਹਫਤੇ 'ਚ ਵਿਆਹ ਦੇ ਬੰਧਨ 'ਚ ਬੱਝ ਸਕਦੀ ਹੈ। ਵਿਆਹ ਦੀਆਂ ਤਿਆਰੀਆਂ ਕਪੂਰ ਖਾਨਦਾਨ 'ਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਸੋਨਮ ਕਪੂਰ ਡੈਸਟੀਨੇਸ਼ਨ ਵੈਡਿੰਗ ਕਰਨਾ ਚਾਹੁੰਦੀ ਸੀ। ਹਾਲਾਂਕਿ ਦਾਦੀ ਕਾਰਨ ਇਹ ਪਲਾਨ ਰੱਦ ਕਰਨਾ ਪਿਆ ਤੇ ਹੁਣ ਸੋਨਮ ਕਪੂਰ ਦਾ ਵਿਆਹ ਮਾਸੀ ਕਵਿਤਾ ਸਿੰਘ ਦੀ ਵਿਰਾਸਤੀ ਹਵੇਲੀ 'ਚ ਹੋਵੇਗਾ।


Tags: Sonam Kapoor Anand Ahuja Wedding Kareena Kapoor Swara Bhaskar Veere Di Wedding

Edited By

Rahul Singh

Rahul Singh is News Editor at Jagbani.