FacebookTwitterg+Mail

ਸ਼ਾਹਰੁਖ ਤੋਂ ਚਾਰ ਕਦਮ ਅੱਗੇ ਹੈ ਧੀ ਸੁਹਾਨਾ, ਵਾਇਰਲ ਹੋਇਆ ਕੂਲ ਅੰਦਾਜ਼

suhana khan and shah rukh khan
27 May, 2018 11:00:50 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਦੀਆਂ ਦੋ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਕ ਤਸਵੀਰ 'ਚ ਸੁਹਾਨਾ ਰਿਵਾਇਤੀ ਲੁੱਕ 'ਚ ਨਜ਼ਰ ਆ ਰਹੀ ਹੈ ਤੇ ਦੂਜੀ ਤਸਵੀਰ 'ਚ ਉਹ ਮਾਡਰਨ ਲੁੱਕ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੋਵੇਂ ਤਸਵੀਰਾਂ ਉਸ ਦੇ ਫੈਨ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਕ ਤਸਵੀਰ 'ਚ ਸੁਹਾਨਾ ਨੇ ਮੈਹਿਰੂਨ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।
Punjabi Bollywood Tadka
ਦੂਜੀ ਤਸਵੀਰ 'ਚ ਉਸ ਨੇ ਜੀਨਸ ਤੇ ਟਾਪ ਪਾਇਆ ਹੈ। 22 ਮਈ ਨੂੰ ਸੁਹਾਨਾ ਨੇ 18ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਉਸ ਤੋਂ ਇਕ ਦਿਨ ਪਹਿਲਾਂ ਹੀ ਗੌਰੀ ਖਾਨ ਨੇ ਆਪਣੇ ਇੰਸਟਾਗ੍ਰਾਮ ਆਕਾਊਂਟ 'ਤੇ ਸੁਹਾਨਾ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਬਹੁਤ ਹੀ ਗਲੈਮਰਸ ਨਜ਼ਰ ਆ ਰਹੀ ਸੀ।
Punjabi Bollywood Tadka
ਉਸ ਤਸਵੀਰ ਨੂੰ ਸੈਲੀਬ੍ਰਿਟੀਜ਼ ਫੋਟੋਗ੍ਰਾਫਰ ਅਵਿਨਾਸ਼ ਗੋਵਾਰਿਕਰ ਨੇ ਕਲਿੱਕ ਕੀਤਾ ਸੀ। ਸੁਹਾਨਾ ਨੂੰ ਅਦਾਕਾਰੀ 'ਚ ਕਾਫੀ ਦਿਲਚਸਪੀ ਹੈ ਤੇ ਕਰਨ ਜੌਹਰ ਗਰੂਮ ਕਰ ਰਹੇ ਹਨ। ਸੁਹਾਨਾ 2020 ਤੱਕ ਬਾਲੀਵੁੱਡ 'ਚ ਐਂਟਰੀ ਕਰ ਸਕਦੀ ਹੈ। ਫਿਲਹਾਲ ਉਹ ਲੰਡਨ 'ਚ ਪੜਾਈ ਕਰ ਰਹੀ ਹੈ। ਇੰਨੀ ਘੱਟ ਉਮਰ 'ਚ ਸੁਹਾਨਾ ਆਪਣੇ ਪਿਤਾ ਵਾਂਗ ਬੇਹੱਦ ਮਸ਼ਹੂਰ ਹੋ ਗਈ ਹੈ। ਕਿੰਗ ਖਾਨ ਦੀ ਲਾਡਲੀ ਇੰਨੀ ਦਿਨੀਂ ਆਪਣੇ ਸਟਾਈਲ ਸਟੇਟਮੈਂਟ ਤੇ ਫੈਸ਼ਨ ਸੇਂਸ ਨਾਲ ਸਾਰਿਆਂ ਦਾ ਦਿਲ ਜਿੱਤ ਰਹੀ ਹੈ।
Punjabi Bollywood Tadka


Tags: Suhana KhanShah Rukh KhanGauri KhanHot PicturesInstagram

Edited By

Sunita

Sunita is News Editor at Jagbani.