FacebookTwitterg+Mail

5 ਮਹੀਨਿਆਂ ਦੇ ਬੇਟੇ ਦੀ ਸੁਨਿਧੀ ਚੌਹਾਨ ਨੇ ਦਿਖਾਈ ਪਹਿਲੀ ਝਲਕ, ਤਸਵੀਰ ਹੋਈ ਵਾਇਰਲ

sunidhi chauhan son
27 May, 2018 04:16:11 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੁਨਿਧੀ ਚੌਹਾਨ ਪਿਛਲੇ ਸਾਲ ਗਰਭਵਤੀ ਹੋਣ ਕਾਰਨ ਕਾਫੀ ਚਰਚਾ 'ਚ ਸੀ। ਕਾਫੀ ਸਮੇਂ ਤੋਂ ਫੈਨਜ਼ ਨੂੰ ਉਸ ਦੇ ਕਿਊਟ ਬੇਟੇ ਦੀ ਤਸਵੀਰ ਦਾ ਇੰਤਜ਼ਾਰ ਸੀ। ਅਜਿਹੇ 'ਚ ਸੁਨਿਧੀ ਨੇ ਆਪਣੇ ਨੰਨ੍ਹੇ ਬੇਟੇ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ ਹੈ। ਸੁਨਿਧੀ ਦੇ ਬੇਟੇ ਦੀ ਇਸ ਤਸਵੀਰ ਨੂੰ ਫੈਨਜ਼ ਖੂਬ ਲਾਈਕ ਤੇ ਕੁਮੈਂਟਸ ਕਰ ਰਹੇ ਹਨ।

 

A post shared by Sunidhi Chauhan (@sunidhichauhan5) on

ਸੁਨਿਧੀ ਦੇ ਬੇਟੇ ਦੀ ਗੱਲ ਕਰੀਏ ਤਾਂ ਉਸ ਦਾ ਜਨਮ 1 ਜਨਵਰੀ, 2018 ਨੂੰ ਹੋਇਆ ਹੈ। ਲਗਭਗ 5 ਮਹੀਨਿਆਂ ਬਾਅਦ ਸੁਨਿਧੀ ਨੇ ਆਪਣੇ ਬੇਟੇ ਨੂੰ ਫੈਨਜ਼ ਨਾਲ ਰੂ-ਬ-ਰੂ ਕਰਵਾਇਆ ਹੈ। ਤਸਵੀਰ 'ਚ ਸਾਫ ਹੈ ਕਿ ਮਾਂ-ਬੇਟੇ ਦੀ ਜੋੜੀ ਖੂਬ ਜਚ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ 34 ਸਾਲਾ ਸੁਨਿਧੀ ਨੇ 24 ਅਪ੍ਰੈਲ, 2012 ਨੂੰ ਆਪਣੇ ਬਚਪਨ ਦੇ ਦੋਸਤ ਤੇ ਸੰਗੀਤ ਨਿਰਦੇਸ਼ਨ ਹਿਤੇਸ਼ ਸੋਨਿਕ ਨਾਲ ਵਿਆਹ ਕਰਵਾਇਆ ਸੀ। ਸੁਨਿਧੀ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਸੁਨਿਧੀ ਨੇ ਸਾਲ 2002 'ਚ 18 ਸਾਲ ਦੀ ਉਮਰ 'ਚ ਕੋਰੀਓਗ੍ਰਾਫਰ ਬੌਬੀ ਖਾਨ ਨਾਲ ਵਿਆਹ ਕਰਵਾਇਆ ਸੀ। ਇਹ ਰਿਸ਼ਤਾ ਜ਼ਿਆਦਾ ਸਮੇਂ ਤਕ ਨਹੀਂ ਟਿਕਿਆ ਤੇ 2003 'ਚ ਦੋਵਾਂ ਦਾ ਤਲਾਕ ਹੋ ਗਿਆ। ਤਲਾਕ ਦੇ 10 ਸਾਲਾਂ ਬਾਅਦ ਸੁਨਿਧੀ ਨੇ ਮੁੜ ਵਿਆਹ ਕਰਵਾਇਆ।


Tags: Sunidhi Chauhan Son Marriage Instagram Singer

Edited By

Rahul Singh

Rahul Singh is News Editor at Jagbani.