FacebookTwitterg+Mail

ਸੁਰਵੀਨ ਚਾਵਲਾ ਨੂੰ ਰਾਹਤ, 4 ਜੂਨ ਤਕ ਮਿਲੀ ਅੰਤ੍ਰਿਮ ਜ਼ਮਾਨਤ

surveen chawla
21 May, 2018 07:28:38 PM

ਹੁਸ਼ਿਆਰਪੁਰ (ਅਮਰਿੰਦਰ)— ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸ਼ੇ ਠੱਕਰ ਵਲੋਂ ਧੋਖਾਧੜੀ ਕਰਨ ਦੇ ਮਾਮਲੇ 'ਚ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਸੋਮਵਾਰ ਨੂੰ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ 'ਚ ਸੁਣਵਾਈ ਹੋਈ। ਅਦਾਲਤ ਨੇ ਬਾਅਦ ਦੁਪਹਿਰ ਆਪਣੇ ਹੁਕਮ 'ਚ ਸੁਰਵੀਨ ਚਾਵਲਾ ਦੀ 4 ਜੂਨ ਤੋਂ ਪਹਿਲਾਂ ਤਕ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਂਦਿਆਂ ਕਿਹਾ ਕਿ ਜੇਕਰ ਪੁਲਸ ਉਸ ਨੂੰ 4 ਜੂਨ ਤੋਂ ਪਹਿਲਾਂ ਗ੍ਰਿਫਤਾਰ ਕਰਦੀ ਹੈ ਤਾਂ ਉਸ ਨੂੰ ਅੰਤ੍ਰਿਮ ਜ਼ਮਾਨਤ 'ਤੇ ਛੱਡਣਾ ਹੋਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਅਗਲੀ ਪੇਸ਼ੀ (4 ਜੂਨ) ਤੋਂ ਪਹਿਲਾਂ ਸੁਰਵੀਨ ਚਾਵਲਾ ਸਮੇਤ ਤਿੰਨੇ ਦੋਸ਼ੀ ਥਾਣਾ ਸਿਟੀ ਪੁਲਸ ਦੇ ਸਾਹਮਣੇ ਜਾਂਚ 'ਚ ਸਹਿਯੋਗ ਦੇਣ।

ਇਹ ਕਹਿਣਾ ਹੈ ਸੁਰਵੀਨ ਚਾਵਲਾ ਦੇ ਮਾਤਾ-ਪਿਤਾ ਦਾ
ਅਦਾਲਤ ਕੈਂਪਸ 'ਚ ਸੁਰਵੀਨ ਚਾਵਲਾ ਦੇ ਪਿਤਾ ਰੰਜੀਤ ਚਾਵਲਾ ਤੇ ਮਾਂ ਸਾਰਾ ਦਿਨ ਪ੍ਰੇਸ਼ਾਨ ਦਿਖੇ। ਪੁੱਛਣ 'ਤੇ ਦੋਵੇਂ ਵਾਰ-ਵਾਰ ਇਹੀ ਕਹਿੰਦੇ ਰਹੇ, 'ਸਾਡੇ ਬੱਚਿਆਂ ਖਿਲਾਫ ਸਾਜ਼ਿਸ਼ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਾਨੂੰ ਅਦਾਲਤ ਦੇ ਨਾਲ-ਨਾਲ ਪੁਲਸ ਜਾਂਚ 'ਤੇ ਪੂਰਾ ਭਰੋਸਾ ਹੈ। ਰੱਬ ਸਭ ਕੁਝ ਦੇਖਦਾ ਹੈ। ਸਾਡੇ ਬੱਚੇ ਬੇਕਸੂਰ ਹਨ। ਅਦਾਲਤ ਤੋਂ ਉਨ੍ਹਾਂ ਨੂੰ ਜ਼ਰੂਰ ਨਿਆਂ ਮਿਲੇਗਾ।'


Tags: Surveen Chawla Fraud Case Hoshiarpur Police Case Akshay Thakker

Edited By

Rahul Singh

Rahul Singh is News Editor at Jagbani.