FacebookTwitterg+Mail

ਵਿਸ਼ਵ ਸੁੰਦਰੀ ਨਾਲ ਹੋਟਲ ਦੇ ਇਕੋਂ ਕਮਰੇ 'ਚ ਰਹਿੰਦੇ ਸਨ ਸੰਜੇ ਦੱਤ, ਪਤਨੀ ਨੇ ਫੜ੍ਹਿਆ ਸੀ ਰੰਗੇ ਹੱਥੀਂ

sushmita affair with sanjay dutt
19 May, 2018 05:18:11 PM

ਮੁੰਬਈ (ਬਿਊਰੋ)— ਅੱਜਕਲ ਸੰਜੇ ਦੱਤ ਆਪਣੀ ਬਾਇਓਪਿਕ 'ਸੰਜੂ' ਨੂੰ ਲੈ ਕੇ ਚਰਚਾ 'ਚ ਹਨ। ਕਿਹਾ ਜਾ ਰਿਹਾ ਹੈ ਕਿ ਉਹ ਇਸ ਫਿਲਮ 'ਚ ਸੰਜੂ ਬਾਬਾ ਦੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੁੱਲਣਗੇ, ਜਿਸ ਤੋਂ ਅਜੇ ਤੱਕ ਲੋਕ ਅਣਜਾਣ ਸਨ। ਫਿਲਮ ਤੋਂ ਪਹਿਲਾਂ ਅਸੀਂ ਤੁਹਾਡੇ ਸਾਹਮਣੇ ਸੰਜੇ ਦੱਤ ਦੀ ਜ਼ਿੰਦਗੀ ਨਾਲ ਜੁੜਿਆ ਇਕ ਰਾਜ਼ ਖੋਲ੍ਹਣ ਜਾ ਰਹੇ ਹਾਂ। ਇਹ ਕਿੱਸਾ ਡਰੱਗਜ਼, ਹਥਿਆਰ ਜਾਂ ਉਨ੍ਹਾਂ ਦੇ ਜੇਲ ਜਾਣ ਨਾਲ ਜੁੜਿਆ ਨਹੀਂ ਹੈ। ਇਹ ਕਿੱਸਾ ਉਨ੍ਹਾਂ ਦੇ ਅਫੇਅਰ ਦਾ ਹੈ। ਸੰਜੇ ਦੱਤ ਦੀ ਲਾਈਫ 'ਚ ਕਈ ਹੀਰੋਇਨਾਂ ਪਿਆਰ ਬਣ ਕੇ ਆਈਆਂ। ਉਨ੍ਹਾਂ 'ਚੋਂ ਤਿੰਨ ਨਾਲ ਤਾਂ ਉਨ੍ਹਾਂ ਨੇ ਵਿਆਹ ਵੀ ਕੀਤਾ। ਸੰਜੇ ਦਾ ਪਹਿਲਾ ਵਿਆਹ ਅਦਾਕਾਰਾ ਰਿੱਚਾ ਸ਼ਰਮਾ ਨਾਲ 1987 'ਚ ਹੋਇਆ ਸੀ।

Punjabi Bollywood Tadka

1996 'ਚ ਰਿੱਚਾ ਦੇ ਦਿਹਾਂਤ ਤੋਂ ਬਾਅਦ ਸੰਜੇ ਮਾਡਲ ਰੀਆ ਪਿਲੱਈ ਦੇ ਕਰੀਬ ਆਏ। ਜਦੋਂ ਮੁੰਬਈ ਬੰਬ ਬਲਾਸਟ ਕੇਸ 'ਚ ਸੰਜੂ ਬਾਬਾ ਨੂੰ ਜੇਲ ਜਾਣਾ ਪਿਆ ਸੀ, ਉਸ ਸਮੇਂ ਰੀਆ ਹੀ ਉਨ੍ਹ੍ਹਾਂ ਨਾਲ ਖੜ੍ਹੀ ਰਹੀ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਵੈਲੇਂਟਾਈਨ ਡੇਅ ਦੀ ਪਾਰਟੀ 'ਚ ਸੰਜੇ ਨੇ ਰੀਆ ਨੂੰ ਪ੍ਰਪੋਜ਼ ਕੀਤਾ ਅਤੇ 1998 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ। ਸਾਰਿਆ ਨੂੰ ਲੱਗਾ ਸੀ ਕਿ ਰੀਆ ਨਾਲ ਵਿਆਹ ਤੋਂ ਬਾਅਦ ਸ਼ਾਇਦ ਸੰਜੇ 'ਚ ਕੁਝ ਸੁਧਾਰ ਆਵੇਗਾ ਪਰ ਅਜਿਹਾ ਕੁਝ ਨਾ ਹੋਇਆ। ਵਿਆਹ ਤੋਂ ਬਾਅਦ ਸੰਜੇ ਨੇ ਫਿਰ ਤੋਂ ਕੁਝ ਫਿਲਮਾਂ ਸਾਈਨ ਕੀਤੀਆਂ। ਇਨ੍ਹਾਂ 'ਚੋਂ ਇਕ ਪ੍ਰੋਜੈਕਟ ਸੁਸ਼ਮਿਤਾ ਸੇਨ ਨਾਲ ਸੀ। ਇਕ ਸਟੇਜ ਸ਼ੋਅ ਦੇ ਸਿਲਸਿਲੇ 'ਚ ਸੰਜੇ ਦੱਤ ਅਤੇ ਸੁਸ਼ਮਿਤਾ ਸੇਨ ਦੀ ਮੁਲਾਕਾਤ ਹੋਈ। ਸੁਸ਼ਮਿਤਾ ਦੀ ਪਰਸਨੈਲਿਟੀ ਹੀ ਅਜਿਹੀ ਸੀ ਕਿ ਉਨ੍ਹਾਂ ਵੱਲੋਂ ਕੋਈ ਵੀ ਆਕਰਸ਼ਿਤ ਹੋ ਜਾਵੇਗਾ।

Punjabi Bollywood Tadka

ਕੁਝ ਮੁਲਾਕਾਤਾਂ ਤੋਂ ਬਾਅਦ ਉਹ ਦੋਵੇਂ ਇਕ-ਦੂਜੇ ਦੇ ਕਰੀਬ ਆ ਗਏ। ਦੋਵੇਂ ਵਧੇਰੇ ਦੇਸ਼ ਤੋਂ ਬਾਹਰ ਮਿਲਦੇ ਹੁੰਦੇ ਸੀ। ਇੰਨਾ ਹੀ ਨਹੀਂ ਦੋਵੇਂ ਇਕ ਹੀ ਹੋਟਲ 'ਚ ਇਕੱਠੇ ਰਹਿੰਦੇ ਸਨ। ਸੰਜੇ ਨੇ ਨਿਰਦੇਸ਼ਕ-ਨਿਰਮਾਤਾ ਤੋਂ ਸੁਸ਼ਮਿਤਾ ਨੂੰ ਆਪਣੀ ਫਿਲਮ 'ਚ ਲੈਣ ਦੀ ਸਿਫਾਰਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਉੱਥੇ ਦੂਜੇ ਪਾਸੇ ਸੰਜੇ ਦੀ ਪਤਨੀ ਰੀਆ ਇਸ ਤੋਂ ਪੂਰੀ ਤਰ੍ਹਾਂ ਬੇਖਬਰ ਸੀ। ਉਹ ਭਾਰਤ 'ਚ ਆਪਣੇ ਐਨ. ਜੀ. ਓ. 'ਤੇ ਧਿਆਨ ਦੇ ਰਹੀ ਸੀ। ਕਦੇ-ਕਦੇ ਐੱਨ. ਜੀ. ਓ. ਦੀ ਕਾਨਫਰੰਸ ਲਈ ਨਿਊਯਾਰਕ ਜਾਂਦੀ ਰਹਿੰਦੀ ਸੀ। ਉਨ੍ਹਾਂ ਨੂੰ ਸੰਜੇ 'ਤੇ ਪੂਰਾ ਭਰੋਸਾ ਸੀ ਪਰ ਉਸੇ ਸਮੇਂ ਸੰਜੇ ਨੇ ਇਕ ਹੋਰ ਵੱਡੀ ਗਲਤੀ ਕਰ ਦਿੱਤੀ। ਅਸਲ 'ਚ ਜਦੋਂ ਸੰਜੇ ਅਤੇ ਸੁਸ਼ਮਿਤਾ ਵਿਦੇਸ਼ 'ਚ ਸਨ ਤਾਂ ਉੱਥੇ ਇਕ ਪੱਤਰਕਾਰ ਮਿਸ ਯੂਨੀਵਰਸ ਸੁਸ਼ਮਿਤਾ ਦਾ ਇੰਟਰਵਿਊ ਲੈਣਾ ਚਾਹੁੰਦਾ ਸੀ।

Punjabi Bollywood Tadka

ਪੱਤਰਕਾਰ ਹੋਟਲ ਦੀ ਲਾਬੀ 'ਚ ਕਾਫੀ ਦੇਰ ਤੱਕ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਉਸੇ ਸਮੇਂ ਉਸ ਨੇ ਦੇਖਿਆ ਕਿ ਸੰਜੇ ਅਤੇ ਸੁਸ਼ਮਿਤਾ ਦੋਵੇਂ ਹੱਥਾਂ 'ਚ ਹੱਥ ਪਾਉਂਦੇ ਆ ਰਹੇ ਹਨ। ਦੋਵੇਂ ਕਾਫੀ ਖੁਸ਼ ਦਿਖ ਰਹੇ ਸਨ। ਪੱਤਰਕਾਰ ਨੇ ਸੋਚਿਆ ਕਿ ਹੁਣ ਉਹ ਇਨ੍ਹਾਂ ਦੋਹਾਂ ਦਾ ਇੰਟਰਵਿਊ ਛਾਪੇਗਾ। ਪੱਤਰਕਾਰ ਉਨ੍ਹਾਂ ਕੋਲ ਆ ਗਿਆ ਅਤੇ ਪੁੱਛਿਆ ਕਿ ਕੀ ਮੈਂ ਤੁਹਾਡੀ ਦੋਹਾਂ ਦੀ ਤਸਵੀਰ ਲੈ ਸਕਦਾ ਹਾਂ। ਉਸ ਨੇ ਸੋਚਿਆ ਕਿ ਪਹਿਲਾਂ ਉਹ ਤਸਵੀਰ ਕਲਿੱਕ ਕਰੇਗਾ ਅਤੇ ਫਿਰ ਇੰਟਰਵਿਊ ਲਵੇਗਾ। ਇਸ 'ਤੇ ਸੰਜੇ ਨੇ ਇਨਕਾਰ ਕਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਆਪਣੀ ਪੋਲ ਖੁੱਲ੍ਹਣ ਦਾ ਡਰ ਸੀ। ਪੱਤਰਕਾਰ ਵਾਰ-ਵਾਰ ਉਨ੍ਹਾਂ ਨੂੰ ਬੇਨਤੀ ਕਰਦਾ ਰਿਹਾ। ਇਸ ਨੂੰ ਦੇਖ ਕੇ ਸੰਜੇ ਦਾ ਪਾਰਾ ਚੜ੍ਹ ਗਿਆ ਅਤੇ ਉਸ ਨੇ ਉਸ ਦਾ ਕੈਮਰਾ ਤੋੜ ਦਿੱਤਾ ਅਤੇ ਪੱਤਰਕਾਰ ਨੂੰ ਵੀ ਖੂਬ ਕੁੱਟਿਆ।

Punjabi Bollywood Tadka

ਇਹ ਸਭ ਕੁਝ ਉੱਥੇ ਮੌਜੂਦ ਲੋਕਾਂ ਨੇ ਦੇਖਿਆ। ਸੰਜੇ ਅਤੇ ਸੁਸ਼ਮਿਤਾ ਆਪਣੇ ਕਮਰੇ 'ਚ ਚਲੇ ਗਏ। ਜਦੋਂ ਦੋਵੇਂ ਅਗਲੀ ਸਵੇਰ ਉੱਠੇ ਤਾਂ ਇਹ ਦੇਖ ਕੇ ਹੈਰਾਨ ਹੋ ਗਏ ਕਿ ਉਨ੍ਹਾਂ ਦੋਹਾਂ ਦੀ ਤਸਵੀਰ ਅਖਬਾਰ 'ਤੇ ਛੱਪੀ ਹੈ। ਪਿਛਲੀ ਰਾਤ ਦੀ ਪੂਰੀ ਘਟਨਾ ਪੇਪਰ 'ਚ ਸੀ। ਇਸ ਖਬਰ ਨੇ ਪੂਰੇ ਬਾਲੀਵੁੱਡ 'ਚ ਤਹਿਲਕਾ ਮਚਾ ਦਿੱਤਾ। ਦੋਹਾਂ ਦਾ ਰਿਸ਼ਤਾ ਸਾਰਿਆ ਸਾਹਮਣੇ ਆ ਗਿਆ। ਇਹ ਗੱਲ ਸੰਜੇ ਦੀ ਪਤੀ ਰੀਆ ਤੱਕ ਵੀ ਪਹੁੰਚ ਗਈ। ਇਸ ਖਬਰ ਨੂੰ ਦੇਖ ਰੀਆ ਭੜਕ ਗਈ। ਉਨ੍ਹਾਂ ਨੂੰ ਯਕੀਨ ਨਹੀਂ ਹੋਇਆ ਕਿ ਉਨ੍ਹਾਂ ਦਾ ਪਤੀ ਦੂਰ ਬੈਠੇ ਉਨ੍ਹਾਂ ਧੋਖਾ ਦੇ ਰਿਹਾ ਹੈ। ਇਸ ਤੋਂ ਬਾਅਦ ਉਹ ਅਸਲੀਅਤ ਜਾਣਨ ਲਈ ਸੰਜੇ ਕੋਲ ਪਹੁੰਚ ਗਈ।

Punjabi Bollywood Tadka

ਜਿਵੇਂ ਹੀ ਸੁਸ਼ਮਿਤਾ ਨੂੰ ਪਤਾ ਲੱਗਾ ਕਿ ਰੀਆ ਲੰਡਨ ਆਉਣ ਵਾਲੀ ਹੈ ਤਾਂ ਉਨ੍ਹਾਂ ਨੇ ਆਪਣਾ ਬੈਗ ਪੈਕ ਕੀਤਾ ਅਤੇ ਉੱਥੋਂ ਨਿਕਲ ਗਈ। ਰੀਆ ਨੇ ਸੰਜੇ ਨੂੰ ਫੜ੍ਹ ਲਿਆ ਅਤੇ ਸਾਰੀ ਸੱਚਾਈ ਪੁੱਛੀ। ਸੰਜੇ ਨੇ ਰੀਆ ਸਾਹਮਣੇ ਸੁਸ਼ਮਿਤਾ ਨਾਲ ਅਫੇਅਰ ਦੀ ਗੱਲ ਕਬੂਲੀ ਅਤੇ ਮੁਆਫੀ ਮੰਗੀ। ਰੀਆ ਨੇ ਸੰਜੇ ਨੂੰ ਮੁਆਫ ਤਾਂ ਕਰ ਦਿੱਤਾ ਪਰ ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਆ ਚੁੱਕੀ ਸੀ। ਸੁਸ਼ਮਿਤਾ, ਸੰਜੇ ਦੀ ਜ਼ਿੰਦਗੀ ਨਾਲ ਜਾ ਚੁੱਕੀ ਸੀ। ਜਦੋਂ ਸੰਜੇ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਸਟ੍ਰਗਲਿੰਗ ਅਭਿਨੇਤਰੀਆਂ ਨਾਲ ਫਲਰਟ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਰੀਆ ਲਈ ਇਹ ਸਭ ਬਰਦਾਸ਼ਤ ਤੋਂ ਬਾਹਰ ਹੋ ਗਿਆ। ਸਾਲ 2008 'ਚ ਰੀਆ ਨੇ ਸੰਜੇ ਨਾਲ 10 ਸਾਲ ਦਾ ਰਿਸ਼ਤਾ ਤੋੜ ਤਲਾਕ ਲੈ ਲਿਆ। ਫਿਲਹਾਲ ਸੰਜੇ, ਮਾਨਿਯਤਾ ਅਤੇ 2 ਬੱਚਿਆਂ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ।

Punjabi Bollywood Tadka Punjabi Bollywood Tadka


Tags: Sushmita SenAffairSanjay DuttRicha SharmaRhea PillaiSanju

Edited By

Chanda Verma

Chanda Verma is News Editor at Jagbani.