FacebookTwitterg+Mail

ਬੋਲਡ ਤਸਵੀਰ ਪੋਸਟ ਕਰਕੇ ਬੀਨੂੰ ਢਿੱਲੋਂ ਦੀ ਅਦਾਕਾਰਾ ਨੇ ਟਰੋਲਰਜ਼ ਨੂੰ ਦਿੱਤਾ ਕਰਾਰਾ ਜਵਾਬ

vekh barataan chaliyaan kavita kaushik
16 May, 2018 11:17:09 AM

ਜਲੰਧਰ(ਬਿਊਰੋ)— ਪੰਜਾਬੀ ਫਿਲਮ 'ਵੇਖ ਬਰਾਤਾਂ ਚੱਲੀਆਂ' 'ਚ ਮਸ਼ਹੂਰ ਐਕਟਰ ਬੀਨੂੰ ਢਿੱਲੋਂ ਦੀ ਅਦਾਕਾਰਾ ਕਵਿਤਾ ਕੌਸ਼ਿਕ ਇੰਨੀ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੈ। ਅਸਲ 'ਚ ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕਵਿਤਾ ਕੌਸ਼ਿਕ ਇੰਨੀ ਦਿਨੀ ਫਿਲਮੀ ਪਰਦੇ ਤੋਂ ਬਰੇਕ ਲੈ ਕੇ ਆਪਣੀ ਪਤੀ ਨਾਲ ਕਵਾਲਿਟੀ ਸਮਾਂ ਬਤੀਤ ਕਰ ਰਹੀ ਹੈ।
Punjabi Bollywood Tadka
ਬੋਲਡ ਤਸਵੀਰਾਂ ਸ਼ੇਅਰ ਕਰਨ ਨੂੰ ਲੈ ਕੇ ਲੋਕ ਉਨ੍ਹਾਂ ਨੂੰ ਕਾਫੀ ਟਰੋਲ ਕਰ ਰਹੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਇਕ ਬੋਲਡ ਤਸਵੀਰ ਨਾਲ ਟੋਰਲਸ 'ਤੇ ਨਿਸ਼ਾਨਾ ਸਾਧਦੇ ਹੋਏ ਲੰਬਾ ਪੋਸਟ ਲਿਖਿਆ। ਕਵਿਤਾ ਕੌਸ਼ਿਕ ਨੇ ਲਿਖਿਆ, ''ਇਸ 'ਚ ਥੋੜਾ ਅਨੁਸ਼ਾਸਨ ਤੇ ਪਸੀਨਾ ਲੱਗਦਾ ਹੈ।
Punjabi Bollywood Tadka
ਮੇਰੇ ਇਕ ਪਿਆਰੇ ਦੋਸਤ ਦੀ ਮਦਦ ਮਿਲੀ, ਜਿਸ ਨੇ ਮੈਨੂੰ ਕੁਝ ਦੋਸ਼ਾਂ ਤੋਂ ਛੁੱਟਕਾਰਾ ਪਾਉਣ ਲਈ ਵੱਖਰੇ-ਵੱਖਰੇ ਆਸਨ ਸਿਖਾਏ, ਮੈਂ ਖੁਸ਼ ਰਹਿੰਦੀ ਤੇ ਖੁਸ਼ੀ ਮਹਿਸੂਸ ਕਰਦੀ ਹਾਂ। ਜੋ ਲੋਕ ਕੁਮੈਂਟ 'ਚ ਬਕਵਾਸ ਲਿਖਦੇ ਹਨ, ਉਨ੍ਹਾਂ ਨੂੰ ਕਹਾਂਗੀ ਕਿ ਕੁਝ ਅਜਿਹਾ ਕਰਕੇ ਦਿਖਾਓ, ਜਿਸ ਨਾਲ ਤੁਹਾਨੂੰ ਖੁਦ 'ਤੇ ਮਾਣ ਮਹਿਸੂਸ ਹੋ ਸਕੇ। ਫਿਰ ਆਪਣੀ ਨਕਾਰਾਤਮਕ ਊਰਜਾ ਫੈਲਾਉਂਦੇ ਰਹਿਣਾ। ਇਹ ਸ਼ਰੀਰ ਉਸ ਦਾ ਅੱਧਾ ਰਾਸਤਾ ਹੈ, ਜਿਸ ਨੂੰ ਮੈਂ ਸ਼ਾਮਲ ਕਰਨਾ ਚਾਹੁੰਦੀ ਹਾਂ।''
Punjabi Bollywood Tadka
ਦੱਸਣਯੋਗ ਹੈ ਕਿ ਕਵਿਤਾ ਕੌਸ਼ਿਕ ਬੀਨੂੰ ਢਿੱਲੋਂ ਦੀ ਫਿਲਮ 'ਵੇਖ ਬਰਾਤਾਂ ਚੱਲੀਆਂ' 'ਚ ਕੰਮ ਕਰ ਚੁੱਕੀ ਹੈ। ਇਸ ਫਿਲਮ 'ਚ ਕਵਿਤਾ ਕੌਸ਼ਿਕ ਨੇ ਬੀਨੂੰ ਢਿੱਲੋਂ ਨਾਲ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਕਵਿਤਾ ਕੌਸ਼ਿਕ ਟੀ. ਵੀ. ਸੋਅ 'ਐੱਫ. ਆਈ. ਆਰ' 'ਚ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਅ ਕੇ ਪ੍ਰਸ਼ੰਸਾਂ ਖੱਟੀ।
Punjabi Bollywood Tadka

Punjabi Bollywood Tadka

Punjabi Bollywood Tadka


Tags: Vekh Barataan ChaliyaanBinnu DhillonKavita KaushikBikini PicturesInstagram

Edited By

Sunita

Sunita is News Editor at Jagbani.