ਲਾਂਸ ਏਂਜਿਲਸ(ਬਿਊਰੋ)— ਹਾਲੀਵੁੱਡ ਦੀਆਂ ਬਹੁਤ ਅਜਿਹੀਆਂ ਅਭਿਨੇਤਰੀਆਂ ਹਨ, ਜੋ ਆਪਣੇ ਫਿੱਗਰ ਤੇ ਬੋਲਡ ਤਸਵੀਰਾਂ ਕਾਰਨ ਹਮੇਸ਼ਾ ਹੀ ਚਰਚਾ 'ਚ ਰਹਿੰਦੀਆਂ ਹਨ। ਇੰਨੀ ਦਿਨੀਂ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਜੇਕਰ ਕੋਈ ਮਾਡਲ ਛਾਈ ਹੋਈ ਹੈ, ਉਸ ਦਾ ਨਾਂ ਵਿਕਟੋਰੀਆ ਓਡਿੰਟਕੋਵਾ ਹੈ। ਜੀ ਹਾਂ, ਇੰਨੀ ਦਿਨੀਂ ਵਿਕਰੋਈਆ ਦੇ ਕਾਫੀ ਚਰਚੇ ਹੋ ਰਹੇ ਹਨ। ਦੱਸ ਦੇਈਏ ਕਿ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਉਸ ਦਾ ਇਹ ਬੋਲਡ ਲੁੱਕ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਅਦਾਕਾਰਾ ਦੇ 4.7 ਮਿਲੀਅਨ ਫਾਲੋਅਰਜ਼ ਹਨ। ਦੱਸਣਯੋਗ ਹੈ ਕਿ ਵਿਕਟੋਰੀਆ ਇਸ ਤੋਂ ਪਹਿਲਾਂ ਕਈ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਕਈ ਵਾਰ ਉਸ ਨੂੰ ਆਪਣੇ ਬੋਲਡ ਫੋਟੋਸ਼ੂਟ ਕਾਰਨ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ।