FacebookTwitterg+Mail

'ਟਾਈਟੈਨਿਕ' ਨੇ ਆਪਣੇ ਬਜਟ ਤੋਂ 11 ਗੁਣਾ ਵੱਧ ਕੇ ਕੀਤੀ ਸੀ ਕਮਾਈ, ਜਾਣੋ ਫਿਲਮ ਨਾਲ ਜੁੜੇ 'Facts'

    1/11
18 April, 2017 05:50:41 PM
ਮੁੰਬਈ— ਜਿਵੇਂ ਕਿ 15 ਅਪ੍ਰੈਲ, 1912 ਨੂੰ ਆਰ. ਐੱਮ. ਐੱਸ. ਟਾਈਟੈਨਿਕ ਨਾਮ ਦਾ ਜਹਾਜ ਅਟਲਾਂਟਿਕ ਮਹਾਸਾਗਰ 'ਚ ਡੁੱਬ ਗਿਆ ਸੀ, ਜਿਸ 'ਚ 15 ਸੌਂ ਤੋਂ ਵੀ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਲਈ ਸੀ। ਇਸ ਘਟਨਾ 'ਤੇ ਕਈ ਫਿਲਮਾਂ ਅਤੇ ਡਾਕੂਮੈਂਟਰੀ ਬਣੀਆਂ, ਪਰ ਸਭ ਤੋਂ ਮਸ਼ਹੂਰ ਅਤੇ ਚਰਚਿਤ ਰਹੀ ਹਾਲੀਵੁੱਡ ਡਾਇਰੈਕਟਰ ਜੇਮਸ ਕੈਮਰੂਨ ਦੀ 'ਟਾਈਟੈਨਿਕ'। ਕੇਟ ਵਿੰਸਲੇਟ ਅਤੇ ਲਿਓਨਾਰਡੋ ਡਿਕੈਪ੍ਰਿਓ ਦੀ ਇਹ ਫਿਲਮ 1 ਨਵੰਬਰ, 1997 ਨੂੰ ਰਿਲੀਜ਼ ਹੋਈ ਸੀ। ਅਸਲੀ ਘਟਨਾ 'ਤੇ ਅਧਾਰਿਤ ਇਹ ਫਿਲਮ ਦਾ ਕੁੱਲ ਬਜਟ ਲਗਭਗ 1250 ਕਰੋੜ ਰੁਪਏ ਸੀ, ਜਦੋਕਿ ਇਸ ਤੋਂ ਹੋਣ ਵਾਲੀ ਕਮਾਈ ਲਗਭਗ 14 ਹਜਾਰ ਕਰੋੜ ਰੁਪਏ ਸੀ। ਭਾਵ ਇਸ ਫਿਲਮ ਨੇ ਆਪਣੇ ਬਜਟ ਤੋਂ 11 ਗੁਣਾ ਵੱਧ ਕੇ ਕਮਾਈ ਕੀਤੀ ਸੀ। ਇਹ ਹੀ ਨਹੀਂ ਕਮਾਈ ਦੇ ਨਾਲ-ਨਾਲ ਫਿਲਮ ਨੇ ਕਈ ਐਵਾਰਡਜ਼ ਦੇ ਵੀ ਢੇਰ ਲਗਾ ਦਿੱਤੇ ਸੀ।
► ਇਹ ਫਿਲਮ ਸਿਨੇਮਾਘਰਾਂ ਇੰਨੀ ਚੱਲੀ ਸੀ ਕਿ ਇਸ ਦੀਆਂ ਰੀਲਾਂ ਵੀ ਚਲ-ਚੱਲ ਕੇ ਘੱਸ ਗਈਆਂ ਸਨ। ਬਾਅਦ 'ਚ ਪੈਰਾਮਾਊਂਟ ਪਿਕਚਰਜ਼ ਨੂੰ ਹੋਰ ਰੀਲ ਭੇਜਣੀ ਪਈ ਸੀ।
► ਜਿਸ ਮਹਾਸਾਗਰ ਨੂੰ ਇਸ 'ਚ ਫਿਲਮਾਇਆ ਗਿਆ ਉਸ ਲਈ 3 ਫੁੱਟ ਡੂੰਘਾ ਪੂਲ ਬਣਾਇਆ ਗਿਆ ਸੀ।
► ਇਸ ਫਿਲਮ ਨੂੰ 'ਟਾਈਟੈਨਿਕ' ਨੂੰ ਆਸਕਰ ਐਵਾਰਡ 'ਚ 14 ਕੈਟੇਗਿਰੀਜ਼ 'ਚ ਘੋਸ਼ਿਤ ਕੀਤਾ ਗਿਆ ਸੀ। ਜਿਸ ਕਰਕੇ ਫਿਲਮ ਨੂੰ 11 ਐਵਾਰਡਜ਼ ਮਿਲੇ ਸਨ।
► ਫਿਲਮ 'ਟਾਈਟੈਨਿਕ' ਨੂੰ ਪਹਿਲਾ 'ਪਲੈਨੇਟ ਆਈਸ' ਦਾ ਨਾਂ ਦਿੱਤਾ ਗਿਆ।
► ਫਿਲਮ ਦੀ ਹੀਰੋਇਨ ਕੇਟ ਵਿੰਸਲੇਟ ਉਨ੍ਹਾਂ ਖਾਸ ਅਦਾਕਾਰਾ 'ਚੋਂ ਇਕ ਸੀ, ਜਿਨ੍ਹਾਂ ਨੇ ਪਾਣੀ ਵਾਲੇ ਸੀਨਜ਼ ਦੀ ਸ਼ੂਟਿੰਗ ਦੌਰਾਨ ਵੇਟਸੂਟ ਨਹੀਂ ਪਾਇਆ ਸੀ। ਬਾਅਦ 'ਚ ਇਸ ਕਾਰਨ ਉਸ ਨੂੰ ਨਮੋਨੀਆ ਵੀ ਹੋ ਗਿਆ ਸੀ।
► ਫਿਲਮਮੇਕਰਜ਼ 'ਜੈਕ ਡਾਸਨ' ਦੇ ਕਿਰਦਾਰ 'ਚ ਬਰੈੱਡ ਪਿਟ ਜਾਂ ਟਾਮ ਕਰੂਜ਼ ਨੂੰ ਲੈਣਾ ਚਾਹੁੰਦੇ ਸਨ, ਪਰ ਇਸ ਫਿਲਮ ਲਈ ਡਾਇਰੈਕਟਰ ਦੀ ਪਸੰਦ ਲਿਓਨਾਰਡੋ ਡਿਕੈਪ੍ਰਿਓ ਹੀ ਸਨ।
► ਕੇਟ ਵਿੰਸਲੇਟ ਤੋਂ ਪਹਿਲਾ 'ਰੋਜ' ਦੇ ਕਿਰਦਾਰ ਲਈ ਮੈਡੋਨਾ, ਨਿਕੋਲ ਕਿਡਮੈਨ, ਕੈਮਰੂਨ ਡਿਆਜ ਵਰਗੀਆਂ ਅਦਾਕਾਰਾਂ ਦੇ ਨਾਂ ਸਾਹਮਣੇ ਆਏ ਸਨ।
► 'ਟਾਈਟੈਨਿਕ' ਅਜਿਹੀ ਪਹਿਲੀ ਫਿਲਮ ਸੀ, ਜਿਸ 'ਚ ਇਕੋ ਹੀ ਕਿਰਦਾਰ ਦੇ ਦੋ ਕਲਾਕਾਰ (ਕੇਟ ਵਿੰਸਲੇਟ, ਗਲੋਰੀਆ ਸਟਰੂਅਰਟ) ਨੂੰ ਇਕੱਠੇ ਆਸਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Tags: TitanicOscars AwardsLeonardo DiCaprioKate Winsletਲਿਓਨਾਰਡੋ ਡਿਕੈਪ੍ਰਿਓਟਾਈਟੈਨਿਕਕੇਟ ਵਿੰਸਲੇਟਸ਼ੂਟਿੰਗਆਸਕਰ ਐਵਾਰਡ