FacebookTwitterg+Mail

500 ਕਰੋੜ ਦੇ ਪੋਂਜੀ ਘਪਲੇ 'ਚ ਸ਼ਾਹਰੁਖ ਤੇ ਨਵਾਜ਼ੂਦੀਨ ਦਾ ਨਾਂ, ਸੀ. ਬੀ. ਆਈ. ਵਲੋਂ ਜਾਂਚ ਸ਼ੁਰੂ

500 crore ponzi scam  shah rukh khan  nawazuddin siddiqui under cbi lens
29 June, 2017 09:09:38 AM

ਨਵੀਂ ਦਿੱਲੀ- ਸੀ. ਬੀ. ਆਈ. ਨੇ ਗਾਜ਼ੀਆਬਾਦ ਸਥਿਤ ਵੈੱਬ ਵਰਕ ਟਰੇਡ ਲਿੰਕਸ ਵਲੋਂ ਕਥਿਤ ਤੌਰ 'ਤੇ ਕੀਤੇ ਗਏ 500 ਕਰੋੜ ਦੇ ਆਨਲਾਈਨ ਪੋਂਜੀ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਪੋਰਟਲ ਐਡਿਸ ਬੁੱਕ ਡਾਟ ਕਾਮ ਦਾ ਪ੍ਰਚਾਰ ਕਰਨ ਵਾਲੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਨਵਾਜ਼ੂਦੀਨ ਸਿਦੀਕੀ ਦੇ ਨਾਂ ਵੀ ਸ਼ਿਕਾਇਤ 'ਚ ਹਨ।

ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਵੈੱਬਵਰਕ ਟਰੇਡ ਲਿੰਕਸ ਦੇ ਪ੍ਰਮੋਟਰ ਅਨੁਰਾਗ ਜੈਨ ਅਤੇ ਸੰਦੇਸ਼ ਵਰਮਾ ਨੇ ਆਪਣੀ ਫਰਜ਼ੀ ਕੰਪਨੀ ਐਡਿਸ ਬੁੱਕ ਡਾਟ ਕਾਮ ਦੇ ਦੋ ਬਰਾਂਡ ਅੰਬੈਸਡਰਾਂ ਵਲੋਂ ਅਦਾਕਾਰਾਂ ਦੀ ਵਰਤੋਂ ਕਰ ਕੇ ਲੋਕਾਂ ਨੂੰ ਠਗਿਆ। ਦੋਸ਼ ਹੈ ਕਿ ਉਨ੍ਹਾਂ 2 ਲੱਖ ਲੋਕਾਂ ਕੋਲੋਂ 500 ਕਰੋੜ ਤੋਂ ਵੱਧ ਰੁਪਏ ਇਕੱਠੇ ਕੀਤੇ।


Tags: Bollywood CelebrityShah Rukh Khan Nawazuddin Siddiqui500 crore ponzi scamਸ਼ਾਹਰੁਖ ਖਾਨਨਵਾਜ਼ੂਦੀਨ ਸਿਦੀਕੀ