FacebookTwitterg+Mail

ਅਕਸ਼ੈ ਦੇ ਨਾਮ ਤੋਂ Whatsapp 'ਤੇ ਵਾਇਰਲ ਹੋ ਰਿਹਾ ਇਹ ਫਰਜ਼ੀ ਮੈਸੇਜ

akshay kumar
20 July, 2017 10:04:07 AM

ਮੁੰਬਈ— ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦੇ ਨਾਂ 'ਤੇ ਇਨ੍ਹੀ ਦਿਨੀਂ ਵੱਟਸਐਪ 'ਤੇ ਇਕ ਮੈਸਜ ਕਾਫੀ ਵਾਇਰਲ ਹੋ ਰਿਹਾ ਹੈ । ਇਸ ਮੈਸਜ ਵਿਚ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਫੌਜ ਨੂੰ ਬਿਹਤਰ ਬਣਾਉਣ ਅਤੇ ਸ਼ਹੀਦ ਸੈਨਿਕਾਂ ਦੀ ਮਦਦ ਲਈ ਇਕ ਬੈਂਕ ਅਕਾਉਂਟ ਖੋਲਿਆ ਹੈ, ਜਿਸ ਵਿਚ ਤੁਸੀਂ ਇਕ ਰੁਪਏ ਤੋਂ ਲੈ ਕੇ ਆਪਣੀ ਮਰਜੀ ਨਾਲ ਕਿੰਨੀ ਵੀ ਰਕਮ ਪਾ ਸਕਦੇ ਹੋ ।

Punjabi Bollywood Tadka

ਇਸ ਕਦਮ ਨੂੰ ਉਨ੍ਹਾਂ ਦਾ ਮਾਸਟਰ ਸਟਰੋਕ ਦੱਸਿਆ ਜਾ ਰਿਹਾ ਹੈ ਜੇਕਰ ਤੁਹਾਨੂੰ ਵੀ ਵੱਟਸਐਪ 'ਤੇ ਕਿਸੇ ਨੇ ਇਹ ਮੈਸਜ ਫਾਰਵਰਡ ਕੀਤਾ ਹੈ ਤਾਂ ਦੱਸ ਦਈਏ ਕਿ ਇਹ ਮੈਸਜ ਪੂਰੀ ਤਰ੍ਹਾਂ ਨਾਲ ਫਰਜੀ ਹੈ । ਰਾਸ਼ਟਰੀ ਇਨਾਮ ਜੇਤੂ ਅਕਸ਼ੈ ਸਿਰਫ ਭਾਰਤ ਸਰਕਾਰ ਦੀ ਵੈਬਸਾਈਟ ' bharatkeveer.gov.in' ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਅਜਿਹੇ ਕਿਸੇ ਵੀ ਅਕਾਊਂਟ ਵਿਚ ਪੈਸੇ ਪਾਉਣ ਦੀ ਅਪੀਲ ਨਹੀਂ ਕੀਤੀ ਹੈ ।

ਇਸ ਮੈਸਜ ਵਿਚ ਕਿਹਾ ਗਿਆ ਹੈ , ਭਾਰਤ ਦੀ 130 ਕਰੋੜ ਅਬਾਦੀ 'ਚੋਂ ਜੇਕਰ 70 ਫੀਸਦੀ ਵੀ ਕੇਵਲ ਇਕ ਰੁਪਿਆ ਇਸ ਫੰਡ ਵਿਚ ਰੋਜ ਪਾਉਂਦੇ ਹਨ ਤਾਂ ਉਹ 1 ਰੁਪਏ ਇਕ ਦਿਨ ਵਿਚ 100 ਕਰੋੜ ਹੋਵੇਗਾ । 30 ਦਿਨ ਵਿਚ 3000 ਕਰੋੜ ਅਤੇ 36000 ਕਰੋੜ ਇਕ ਸਾਲ ਵਿਚ ।

Punjabi Bollywood Tadka

36,000 ਕਰੋੜ ਤਾਂ ਪਾਕਿਸਤਾਨ ਦਾ ਸਾਲਾਨਾ ਰੱਖਿਆ ਬਜਟ ਵੀ ਨਹੀਂ ਹੈ। ਅਸੀਂ ਲੋਕ ਨਿੱਤ 100 ਜਾਂ 1000 ਰੁਪਏ ਰੋਜ ਫਾਲਤੂ ਦੇ ਕੰਮ ਵਿੱਚ ਖਰਚ ਕਰ ਦਿੰਦੇ ਹਾਂ ਪਰ ਜੇਕਰ ਅਸੀਂ ਲੋਕ ਇਕ ਰੁਪਏ ਫੌਜ ਲਈ ਦਿੱਤਾ ਤਾਂ ਸਚਮੁੱਚ ਭਾਰਤ ਇਕ ਸੁਪਰ ਪਾਵਰ ਜਰੂਰ ਬਣੇਗਾ । ਤੁਹਾਡਾ ਇਹ ਰੁਪਿਆ ਸਿੱਧੇ ਰੱਖਿਆ ਮੰਤਰਾਲੇ ਦੀ ਫੌਜ ਸਹਾਇਤਾ ਅਤੇ ਵਾਰ ਕੈਜੁਐਲਟੀ ਫੰਡ ਵਿਚ ਜਮ੍ਹਾਂ ਹੋਵੇਗਾ । ਜੋ ਫੌਜੀ ਸਮੱਗਰੀ ਅਤੇ ਫੌਜ ਦੇ ਜਵਾਨਾਂ ਦੇ ਕੰਮ ਆਵੇਗਾ ।

Punjabi Bollywood Tadka


Tags: Bollywood CelebrityAkshay KumarWatsappFake MessageViralਅਕਸ਼ੈ ਕੁਮਾਰਵੱਟਸਐਪਫਰਜ਼ੀ ਮੈਸੇਜ