FacebookTwitterg+Mail

ਰਿਲੀਜ਼ ਹੋਇਆ ਕੇਜਰੀਵਾਲ 'ਤੇ ਬਣ ਰਹੀ ਫਿਲਮ ਦਾ ਟਰੇਲਰ, 21ਵੀਂ ਸਦੀ ਦੀ ਵੱਡੀ ਰਾਜਨੀਤਿਕ ਘਟਨਾ ਨੂੰ ਕੀਤਾ ਬਿਆਨ

26 October, 2017 03:22:37 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਇਨੀ ਦਿਨੀਂ 'ਬਾਇਓਗ੍ਰਾਫੀਕਲ ਫਿਲਮਾਂ' ਦਾ ਦੌਰ ਚੱਲ ਰਿਹਾ ਹੈ। ਇਸੇ ਦੌਰ 'ਚ ਹਾਲ ਹੀ 'ਚ ਭਾਰਤੀ ਰਾਜਨੀਤੀ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੇ ਅਰਵਿੰਦਰ ਕੇਜਰੀਵਾਲ 'ਤੇ ਬਾਇਓਗ੍ਰਾਫੀਕਲ ਡਾਕਿਯੂਮੈਂਟਰੀ। ਇਸ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ। ਦੱਸ ਦੇਈਏ ਕਿ 21ਵੀਂ ਸਦੀ ਦੇ ਹਿੰਦੂਸਤਾਨ ਦੀ ਸਭ ਤੋਂ ਵੱਡੀ ਰਾਜਨੀਤਿਕ ਘਟਨਾਵਾਂ 'ਚੋਂ ਇਕ ਰਹੀ ਹੈ ਆਮ ਆਦਮੀ ਪਾਰਟੀ ਬਣਨ ਦੀ ਕਹਾਣੀ।

ਹੁਣ ਇਹ ਕਹਾਣੀ ਵੱਡੇ ਪਰਦੇ 'ਤੇ ਇਕ ਫਿਲਮ ਦਾ ਰੂਪ ਲੈਣ ਨੂੰ ਤਿਆਰ ਹੈ। ਫਿਲਮ ਦਾ ਨਾਂ ਹੈ 'An Insignificant Man'। ਇਕ ਡਾਕਿਯੂਮੈਂਟਰੀ ਦੀ ਸ਼ਕਲ 'ਚ ਬਣੀ ਇਸ ਫਿਲਮ 'ਤ ਅਰਵਿੰਦਰ ਕੇਜਰੀਵਾਲ ਤੋਂ ਇਲਾਵਾ ਯੋਗਿੰਦਰ ਯਾਦਵ ਤੇ ਮਨੀਸ਼ ਸਿਸੋਦਿਆ ਵਰਗੇ ਨੇਤਾ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਖੁਸ਼ਬੂ ਰਾਂਕਾ ਤੇ ਵਿਨੇ ਸ਼ੁਕਲਾ ਨੇ ਕੀਤਾ ਹੈ। ਇਹ ਫਿਲਮ 17 ਨਵੰਬਰ ਨੂੰ ਰਿਲੀਜ਼ ਹੋਵੇਗੀ।


Tags: An Insignificant Man Official Trailer Aam Aadmi Party Arvind Kejriwal