FacebookTwitterg+Mail

Viral : ਨਰਿੰਦਰ ਮੋਦੀ ਨੇ ਅਨਿਲ ਕਪੂਰ ਨੂੰ ਲਿਖੀ ਇੱਕ ਅਜਿਹੀ ਚਿੱਠੀ, ਜੋ ਸੋਸ਼ਲ ਮੀਡੀਆ 'ਤੇ ਬਣ ਗਈ ਚਰਚਾ ਦਾ ਵਿਸ਼ਾ

anil kapoor
17 September, 2017 02:14:53 PM

ਮੁੰਬਈ— ਬਾਲੀਵੁੱਡ ਦੇ ਸੁਪਰਸਟਾਰ ਅਨਿਲ ਕਪੂਰ ਉਂਝ ਤਾਂ ਖਬਰਾਂ ਤੋਂ ਦੂਰ ਰਹਿੰਦੇ ਹਨ ਪਰ ਹਾਲ ਹੀ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਨ ਸੁਰਖੀਆਂ ਦਾ ਵਿਸ਼ਾ ਬਣ ਗਏ ਹਨ। ਅਨਿਲ ਕਪੂਰ ਨੂੰ ਹਾਲ ਹੀ 'ਚ ਨਰਿੰਦਰ ਮੋਦੀ ਨੇ ਇਕ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਉਨ੍ਹਾਂ ਨੇ ਅਨਿਲ ਤੋਂ ਸਵੱਛਤਾ ਅਭਿਆਨ ਤੇ ਮਹਾਤਮਾ ਗਾਂਧੀ ਬਾਰੇ ਜ਼ਿਕਰ ਕੀਤਾ ਹੈ।

Punjabi Bollywood Tadka

ਜਿਵੇਂ ਕਿ ਤੁਹਾਨੂੰ ਵੀ ਪਤਾ ਹੀ ਹੈ ਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਮਨਾਈ ਜਾਂਦੀ ਹੈ ਤੇ ਇਸ ਖਾਸ ਮੌਕੇ 'ਤੇ ਨਰਿੰਦਰ ਮੋਦੀ ਨੇ ਅਨਿਲ ਕਪੂਰ ਤੋਂ ਸਵੱਛਤਾ ਅਭਿਆਨ 'ਚ ਸਾਥ ਦੇਣ ਨੂੰ ਕਿਹਾ ਹੈ। ਅਨਿਲ ਨੇ ਚਿੱਠੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਚਿੱਠੀ ਨੂੰ ਸ਼ੇਅਰ ਕਰਨ ਨਾਲ ਅਨਿਲ ਕਪੂਰ ਨੇ ਲਿਖਿਆ, ''ਥੈਂਕ ਯੂ ਪੀ. ਐੱਮ. ਮੋਦੀ ਜੀ, ਮੈਨੂੰ ਵਿਸ਼ੇਸ਼ ਸੱਦਾ ਦੇਣ ਲਈ। ਮੈਂ ਸਵੱਛਤਾ ਲਈ ਆਪਣਾ ਸਰਵਸ਼੍ਰੇਸ਼ਠ ਸਾਥ ਦੇਵਾਂਗਾ।''


ਦੱਸਣਯੋਗ ਹੈ ਕਿ ਇਸ ਚਿੱਠੀ 'ਚ ਨਰਿੰਦਰ ਮੋਦੀ ਨੇ ਇਹ ਵੀ ਦੱਸਿਆ ਹੈ ਕਿ ਸਵੱਛਤਾ ਅਭਿਆਨ ਗਾਂਧੀ ਜੀ ਦੇ ਦਿਲ ਦੇ ਬਹੁਤ ਕਰੀਬ ਸੀ। ਇਸ ਦੇ ਨਾਲ ਹੀ ਪੀ. ਐੱਮ. ਨੇ ਫਿਲਮਾਂ ਦਾ ਅਹਿਮ ਯੋਗਦਾਨ ਦੀ ਗੱਲ ਕਰਦੇ ਹੋਏ ਬਦਲਾਅ ਲਿਆਉਣ ਬਹੁਤ ਵੱਡਾ ਮੀਡੀਅਮ ਹੈ ਤੇ ਬਦਲਾਅ ਲਈ ਸਿਨੇਮਾ ਦੀ ਤੇ ਤੁਹਾਡੀ ਜ਼ਰੂਰਤ ਹੈ।


Tags: Anil KapoorNarendra Modi Swachh Bharat AbhiyaanBollywood CelebrityLetterਅਨਿਲ ਕਪੂਰਪ੍ਰਧਾਨ ਮੰਤਰੀ ਨਰਿੰਦਰ ਮੋਦੀ