FacebookTwitterg+Mail

ਬਾਲੀਵੁੱਡ ਦੇ ਇਸ ਸਟਾਰ ਨੇ ਸੁਪਰੀਮ ਕੋਰਟ ਦੇ ਤਿੰਨ ਤਲਾਕ ਬੈਨ ਦੇ ਫੈਸਲੇ ਨੂੰ ਦੱਸਿਆ ਇਤਿਹਾਸਕ

anupam kher tweet on triple talaq
22 August, 2017 03:27:34 PM

ਨਵੀਂ ਦਿੱਲੀ— ਦੇਸ਼ 'ਚ ਤਿੰਨ ਤਲਾਕ ਦੇ ਮੁੱਦੇ 'ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਇਸ ਪ੍ਰਥਾ ਨੂੰ ਬੈਨ ਕਰਨ ਦਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਦੇ ਇਸ ਕਦਮ ਨੂੰ ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਇਤਿਹਾਸਕ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਇਸ ਦੀ ਤਾਰੀਫ ਕੀਤੀ ਹੈ।

ਅਕਸਰ ਸਾਮਾਜਿਕ ਮੁੱਦਿਆਂ 'ਤੇ ਆਪਣੀ ਰਾਏ ਰੱਖਣ ਵਾਲੇ ਐਕਟਰ ਅਨੁਪਮ ਖੇਰ ਨੇ ਆਪਣੇ ਇਸ ਟਵੀਟ 'ਚ ਜੈਂਡਰ ਇਕਵੇਲਿਟੀ ਦੀ ਮੁਹਿੰਮ ਨੂੰ ਲੈ ਕੇ ਟਵਿਟਰ 'ਤੇ ਐਕਟਿਵ HeForShe ਪੇਜ਼ ਨੂੰ ਵੀ ਟੈਗ ਕੀਤਾ ਹੈ। ਇਸ ਤੋਂ ਇਲਾਵਾ ਅਨੁਪਮ ਖੇਰ ਨੇ ਇਸ ਫੈਸਲੇ ਨੂੰ ਲੈ ਕੇ ਇਕ ਹੋਰ ਮਜ਼ੇਦਾਰ ਟਵੀਟ ਕਰਦੇ ਹੋਏ ਕਿਹਾ, 'ਤਿੰਨ ਤਲਾ ਦਾ ਫੈਸਲਾ ਮਹਿਲਾਵਾਂ ਦੇ ਮਨੁੱਖੀ ਅਧਿਕਾਰ ਦੀ ਜਿੱਤ ਹੈ।'' 


Tags: Anupam kherTriple talaqTweetBollywood actorਤਿੰਨ ਤਲਾਕ ਅਨੁਪਮ ਖੇਰ