FacebookTwitterg+Mail

ਜਦੋਂ 'ਆਸਕਰ' ਐਵਾਰਡ ਹਾਸਲ ਕਰ ਭਾਰਤ ਨੇ ਗੱਡੇ ਝੰਡੇ, ਦੇਸ਼ ਦਾ ਨਾਂ ਕੀਤਾ ਰੌਸ਼ਨ

ar rahman
15 August, 2017 03:11:24 PM

ਮੁੰਬਈ— ਹਰ ਸਾਲ ਜਦੋਂ ਵੀ ਆਸਕਰ ਐਵਾਰਡ ਆਉਂਦੇ ਹਨ ਤਾਂ ਹਰ ਭਾਰਤਵਾਸੀ ਇਸ ਨੂੰ ਉਮੀਦ ਦੀਆਂ ਨਜ਼ਰਾਂ ਨਾਲ ਦੇਖਦਾ ਹੈ। ਭਾਵੇਂ ਹੀ ਪਿਛਲੇ ਕਈ ਸਾਲਾਂ 'ਚ ਭਾਰਤ ਨੂੰ ਕੋਈ ਆਸਕਰ ਨਾ ਮਿਲ ਪਾਇਆ ਹੋਵੇ ਪਰ ਪਿਛਲੇ 70 ਸਾਲਾਂ 'ਤੇ ਨਜ਼ਰ ਪਾਈਏ ਤਾਂ ਆਸਕਰ ਪ੍ਰਾਪਤ ਕਰ ਭਾਰਤ ਦਾ ਸਿਰ ਕਈ ਵਾਰ ਮਾਣ ਨਾਲ ਉੱਚਾ ਹੋਇਆ। ਭਾਵੇਂ ਹੀ ਕਿਸੇ ਭਾਰਤੀ ਫਿਲਮ ਨੂੰ 'ਆਸਕਰ' ਨਾ ਮਿਲਿਆ ਹੋਵੇ ਪਰ ਨਾਮਜ਼ਦ ਜ਼ਰੂਰ ਕੀਤਾ ਜਾ ਚੁੱਕਾ ਹੈ।  ਇਸ 'ਚ 'ਮਦਰ ਇੰਡੀਆ', 'ਐੱਨ ਐਨਕਾਊਂਟਰ ਵਿਦ ਫੇਸਿਜ', 'ਸਲਾਮ ਬਾਂਬੇ', 'ਲਗਾਨ', ਲਿਟਲ ਟੈਰੇਰਿਸਟ', ਨਾਮਜ਼ਦ ਹੋਈਆਂ ਪਰ ਆਸਕਰ ਤੋਂ ਵਾਂਝੇ ਰਹਿ ਗਈਆਂ। ਫਿਲਮਾਂ ਨਹੀਂ ਪਰ ਕਈ ਭਾਰਤੀਆਂ ਨੂੰ ਆਸਕਰ ਜ਼ਰੂਰ ਮਿਲੇ ਹਨ। 1983 'ਚ ਭਾਨੂ ਆਥੀਆ ਨੂੰ ਫਿਲਮ 'ਗਾਂਧੀ' ਲਈ ਬੈਸਟ ਕਾਸਟਿਊਮ ਡਿਜ਼ਾਈਨ ਦਾ ਆਸਕਰ ਐਵਾਰਡ ਮਿਲਿਆ ਸੀ। ਭਾਰਤ ਨੂੰ ਆਸਕਰ ਦਿਵਾਉਣ ਵਾਲੀ ਉਹ ਪਹਿਲੀ ਮਹਿਲਾ ਰਹੀ ਹੈ। ਇਸੇ ਤਰ੍ਹਾਂ 1992 ਸੱਤਿਯਾਜੀਤ ਕੇ ਨੂੰ ਸਿਨੇਮਾ 'ਚ ਉਨ੍ਹਾਂ ਦੇ ਅਤੁੱਲ ਯੋਗਦਾਨ ਲਈ ਆਸਕਰ ਦਿੱਤਾ ਗਿਆ। 2009 'ਚ ਸਾਊਂਟ ਟੈਕਨੀਸ਼ੀਅਨ ਰੇਸੁਲ ਪੋਕੁੱਟੀ ਨੂੰ ਫਿਲਮ 'ਸਲਮਡਾਗ ਮੀਲੀਅਨੇਅਰ' ਲਈ ਆਸਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿੱਆ। ਉਸੇ ਸਾਲ ਮਿਊਜ਼ਿਕ ਕੰਪੋਜ਼ਰ ਅਤੇ ਸਿੰਗਰ ਏ. ਆਰ. ਰਹਿਮਾਨ ਨੂੰ ਫਿਲਮ 'ਸਲਮਡਾਗ ਮੀਲੀਅਨੇਅਰ' 'ਚ ਬੈਸਟ ਆਰੀਜੀਨਲ ਸਕੋਰ ਲਈ ਆਸਕਰ ਐਵਾਰਡ ਦਿੱਤਾ ਗਿਆ। ਇਸ ਫਿਲਮ ਲਈ ਏ. ਆਰ. ਰਹਿਮਾਨ ਅਤੇ ਗੁਲਜ਼ਾਰ ਨੂੰ 'ਜੈ ਹੋ' ਗੀਤ ਲਈ ਆਸਕਰ ਦਿੱਤਾ ਗਿਆ। 


Tags: Oscar awards70th independence dayAr RahmanBollywood celebrityਆਸਕਰ ਏ ਆਰ ਰਹਿਮਾਨ