FacebookTwitterg+Mail

ਮੁੰਬਈ 'ਚ ਡਰੱਗਜ਼ ਸਪਲਾਇਰ ਬਕੁਲ ਗ੍ਰਿਫਤਾਰ, ਕੀ ਹਨ ਬਾਲੀਵੁੱਡ ਸਟਾਰਜ਼ ਨਾਲ ਰਿਲੇਸ਼ਨ?

bakul chandaria arrest
11 December, 2017 05:36:43 PM

ਮੁੰਬਈ(ਬਿਊਰੋ)— ਮੁੰਬਈ ਪੁਲਸ ਨੇ 8 ਦਸੰਬਰ ਨੂੰ ਬਕੁਲ ਚੰਦਰੀਆ ਨਾਂ ਦੇ ਇਕ ਵਿਅਕਤੀ ਦੇ ਘਰ ਛਾਪੇਮਾਰੀ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਬਕੁਲ 'ਤੇ ਦੋਸ਼ ਹੈ ਕਿ ਉਹ ਨਾਰਕੋਟਿਕਸ ਡਰੱਗਜ਼ ਦੇ ਡੀਲਰ ਹਨ ਤੇ ਕਈ ਸਾਰੀਆਂ ਬਾਲੀਵੁੱਡ ਪਾਰਟੀਜ਼ 'ਚ ਕੋਕੀਨ ਤੇ ਐੱਲਐੱਸਡੀ ਡਰੱਗਜ਼ ਸਪਲਾਈ ਕਰਦੇ ਹਨ। ਅਸਲ 'ਚ ਬਕੁਲ ਪੇਸ਼ੇ ਤੋਂ ਇਕ ਬਿਜ਼ਨੈੱਸਮੈਨ ਹਨ। ਬਕੁਲ ਦੇ ਪਰਿਵਾਰ ਦਾ ਖਾਰ ਵੇਸਟ ਦੇ ਬੀ ਆਰ ਅੰਬੇਦਕਰ ਰੋਡ 'ਚੇ 'ਸਰਵੋਦਯ ਵੀਡੀਓ ਸੈਂਟਰ ਹੈ'', ਜੋ ਕਿ ਆਪਣੇ ਨਵੇਂ ਡੀ. ਵੀ. ਡੀ. ਤੇ ਸੀਡੀਜ਼ ਲਈ ਮਸ਼ਹੂਰ ਹੈ। ਇੱਥੇ ਕਈ ਸਾਰੇ ਸੈਲੇਬਸ ਵੀ ਵੀਡੀਓ ਸੀਡੀਜ਼ ਲਈ ਆਉਂਦੇ-ਜਾਂਦੇ ਰਹਿੰਦੇ ਹਨ।
ਮੁੰਬਈ ਪੁਲਸ ਨੂੰ ਮਿਲੀ ਸੀ ਟਿੱਪ
ਮੁੰਬਈ ਪੁਲਸ ਨੂੰ ਮਿਲੀ ਟਿੱਪ 'ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਬਕੁਲ ਡਰੱਗ ਡੀਲਿੰਗ ਤੇ ਉਸ ਲਈ ਸਪਲਾਈ ਦੇ ਕੰਮ 'ਚ ਸ਼ਾਮਲ ਹਨ। ਇਸ ਤੋਂ ਬਾਅਦ ਪੁਲਸ ਦੀ ਇਕ ਟੀਮ ਨੇ ਬਕੁਲ ਦੇ ਘਰ ਛਾਪੇਮਾਰੀ ਕੀਤੀ। ਉੱਥੇ ਉਨ੍ਹਾਂ ਨੂੰ 106 ਗਰਾਮ ਕੋਕੀਨ ਤੇ 80 ਐੱਲ. ਐੱਸ.ਡੀ. ਪੇਪਰਸ ਬਰਾਮਦ ਹੋਏ। ਪੁਲਸ ਨੇ ਲੋਕੇਸ਼ਨ ਤੋਂ 2 ਮੋਬਾਈਲ ਫੋਨ ਵੀ ਜ਼ਬਤ ਕੀਤੇ ਹਨ। ਜ਼ਬਤ ਕੀਤੇ ਗਏ ਮਾਲ ਦੀ ਕੁੱਲ ਕੀਮਤ 14.65 ਲੱਖ ਦੱਸੀ ਜਾ ਰਹੀ ਹੈ। ਪੁਲਸ ਦੀ ਇਹ ਛਾਪੇਮਾਰੀ ਦੇਰ ਰਾਤ ਤੱਕ ਚੱਲੀ, ਜਿਸ ਤੋਂ ਬਾਅਦ ਬਕੁਲ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਸ ਨੇ ਕੀਤੀ ਕੜੀ ਪੁੱਛਗਿੱਛ
ਪੁਲਸ ਨੇ ਇਨ੍ਹਾਂ ਡਰੱਗਜ਼ ਦੇ ਬਾਰੇ 'ਚ ਜਦੋਂ ਬਕੁਲ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਕੋਈ ਲੋੜੀਂਦਾ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਐੱਨ. ਡੀ. ਪੀ. ਐੱਸ. ਐਕਟ, 1985 ਦੀ ਧਾਰਾ ਤਹਿਤ ਗ੍ਰਿਫਤਾਰ ਕਰ ਲਿਆ।
ਬਕੁਲ ਪਹਿਲਾਂ ਵੀ ਫੱਸ ਚੁੱਕੇ ਹਨ ਡਰੱਗ ਵਪਾਰ ਦੇ ਕੇਸ 'ਚ
ਇਸ ਤੋਂ ਪਹਿਲਾਂ 2012 'ਚ ਬਕੁਲ ਨੂੰ ਪੁਲਸ ਨੇ ਜੁਹੂ ਦੇ ਓਕਵੁੱਡ ਰੇਵ ਪਾਰਟੀ ਤੋਂ ਗ੍ਰਿਫਤਾਰ ਕੀਤਾ ਸੀ। ਇਸ ਪਾਰਟੀ 'ਚ ਕਈ ਆਈ. ਪੀ. ਐੱਲ. ਪਲੇਅਰਜ਼ ਤੇ ਬਾਲੀਵੁੱਡ ਸੈਲੀਬ੍ਰਿਟੀਜ਼ ਸ਼ਾਮਲ ਸਨ।
16 ਦਸੰਬਰ ਤੱਕ ਪੁਲਸ ਹਿਰਾਸਤ 'ਚ ਰਹਿਣਗੇ ਬਕੁਲ
ਇਸ ਮਾਮਲੇ 'ਚ ਪੁਲਸ ਨੇ ਬਕੁਲ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 16 ਦਸੰਬਰ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ। ਇਸ ਮਾਮਲੇ 'ਚ ਪੁਲਸ ਅੱਗੇ ਦੀ ਜਾਂਚ-ਪੜਤਾਲ ਕਰ ਰਹੀ ਹੈ।


Tags: Bakul ChandariaArrestMumbaiRanbir Kapoor Salman Khanਬਕੁਲ ਚੰਦਰੀਆਗ੍ਰਿਫਤਾਰ