FacebookTwitterg+Mail

'ਜੱਗਾ ਜਾਸੂਸ' ਦੀ ਇਸ ਅਦਾਕਾਰਾ ਨੂੰ ਪਤੀ ਦੀ ਬੇਵਫਾਈ ਨੇ ਖੁਦਕੁਸ਼ੀ ਕਰਨ ਲਈ ਕੀਤਾ ਸੀ ਮਜਬੂਰ

bidisha bezbaruah
19 July, 2017 10:42:46 AM

ਮੁੰਬਈ— ਹਾਲ ਹੀ 'ਚ ਆਈ ਬਾਲੀਵੁੱਡ ਐਕਟਰ ਰਣਬੀਰ ਕਪੂਰ ਦੀ ਫਿਲਮ 'ਜੱਗਾ ਜਾਸੂਸ' 'ਚ ਦਿਖਣ ਵਾਲੀ  ਅਸਮ ਦੀ ਲੋਕਪ੍ਰਿਯ ਅਭਿਨੇਤਰੀ ਅਤੇ ਸਿੰਗਰ ਬਿਦਿਸ਼ਾ ਬੇਜਬਰੁਆ ਨੇ ਸੋਮਵਾਰ ਦੀ ਰਾਤ ਖੁਦਕੁਸ਼ੀ ਕਰ ਲਈ। ਬਿਦਿਸ਼ਾ ਨੇ ਇਹ ਕਦਮ ਆਪਣੀ 14 ਮਹੀਨੇ ਪੁਰਾਣੇ ਵਿਆਹ 'ਚ ਪਰੇਸ਼ਾਨੀ ਆਉਣ ਤੋਂ ਬਾਅਦ ਚੁੱਕਿਆ।

Punjabi Bollywood Tadka

ਉਹ ਫਿਲਮ 'ਜਾਂਤੋ ਜਿਤੋ ਹਿਸਤੋ ਪੁਸਤੋ ਮੋਹਾ ਦਿਸਤੋ' 'ਚ ਰੂਨੀ ਦੇ ਕਿਰਦਾਰ ਲਈ ਜਾਣੀ ਜਾਂਦੀ ਹੈ। ਜਾਣਕਾਰੀ ਮੁਤਾਬਕ ਅਸਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਅਭਿਨੇਤਰੀ ਬਿਦਿਸ਼ਾ ਬੇਜਬਰੁਆ ਦੀ ਸ਼ੱਕੀ ਹਾਲਾਤਾਂ 'ਚ ਮੌਤ ਦੀ ਜਾਂਚ ਕਰਾਉਣ ਲਈ ਕਿਹਾ ਹੈ।

Punjabi Bollywood Tadka

ਇੱਥੇ ਇਹ ਵੀ ਦੱਸਣਯੋਗ ਹੈ ਕਿ ਉਨ੍ਹਾਂ ਨੇ ਹੁਣੇ ਜਿਹੇ ਰਿਲੀਜ਼ ਹੋਈ ਫਿਲਮ 'ਜੱਗਾ ਜਾਸੂਸ' 'ਚ ਕੈਟਰੀਨਾ ਕੈਫ ਅਤੇ ਰਣਬੀਰ ਕਪੂਰ ਦੇ ਨਾਲ ਵੀ ਕੰਮ ਕਰ ਚੁੱਕੀ ਹੈ। ਖ਼ਬਰਾਂ ਦੀ ਮੰਨੀਏ ਤਾਂ ਬਿਦਿਸ਼ਾ ਬੇਜਬਰੁਆ ਦੇ ਮਾਤਾ-ਪਿਤਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਾਉਂਦੇ ਹੋਏ ਕਿਹਾ ਕਿ ਬੇਟੀ ਦੀ ਖੁਦਕੁਸ਼ੀ ਦਾ ਕਾਰਨ ਉਸਦੇ ਪਤੀ ਦਾ ਦੂਜਾ ਅਫੇਅਰ ਹੈ।

Punjabi Bollywood Tadkaਬਿਦਿਸ਼ਾ ਦਾ ਵਿਆਹ ਗੁਜਰਾਤ ਦੇ ਰਹਿਣ ਵਾਲੇ ਨਿਸ਼ੀਥ ਜੈਨ ਨਾਲ 2016 'ਚ ਹੋਇਆ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਪਤੀ ਦੇ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ। ਬਿਦਿਸ਼ਾ ਨੇ ਦਿੱਲੀ ਤੋਂ ਪੱਤਰਕਾਰ ਦੀ ਪੜ੍ਹਾਈ ਵੀ ਕੀਤੀ ਸੀ। 


Tags: Bidisha bezbaruah Commits suicide Jagga jasoos Ranbir singh ਜੱਗਾ ਜਾਸੂਸ ਰਣਬੀਰ ਕਪੂਰ