FacebookTwitterg+Mail

8 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਕੀਤਾ ਕਤਲ

child  rape  murder
18 March, 2018 11:34:17 AM

ਆਗਰਾ— ਉਤਰ ਪ੍ਰਦੇਸ਼ ਦੇ ਆਗਰਾ 'ਚ 8 ਸਾਲ ਦੀ ਨਾਬਾਲਿਗ ਨਾਲ ਬਲਾਤਕਾਰ ਅਤੇ ਫਿਰ ਉਸ ਦਾ ਗਲਾ ਦਬਾ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨਾਲ ਬਲਾਤਕਾਰ ਕਰਕੇ ਉਸ ਦੀ ਲਾਸ਼ ਆਗਰਾ ਕਾਲਜ ਦੇ ਗਰਾਊਂਡ 'ਚ ਸੁੱਟ ਦਿੱਤੀ ਗਈ। ਲਾਸ਼ ਦੇ ਪੋਸਟਮਾਰਟਮ 'ਤੇ ਇਸ ਗੱਲ ਦਾ ਖੁਲ੍ਹਾਸਾ ਹੋਇਆ ਹੈ। ਪਰਿਵਾਰ ਦੇ ਫੁਟਪਾਥ 'ਤੇ ਸੇਂਟ ਜਾਨਸ ਕਾਲਜ ਕੋਲ ਰਹਿੰਦੀ ਸੀ। ਬੱਚੀ ਦੀ ਲਾਸ਼ ਬਿਨਾਂ ਕੱਪੜਿਆਂ ਦੇ ਸਕੂਲ ਦੇ ਖੇਡ ਦੇ ਮੈਦਾਨ 'ਚ ਮਿਲੀ। ਸਕੂਲ 'ਚ ਬੁਕ ਫੇਅਰ ਦਾ ਆਯੋਜਨ ਸੀ, ਉਸ ਸਮੇਂ ਲੋਕਾਂ ਨੇ ਸਵੇਰੇ 8 ਵਜੇ ਬੱਚੀ ਦੀ ਲਾਸ਼ ਦੇਖੀ। ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਆਖਰੀ ਵਾਰ ਉਨ੍ਹਾਂ ਨੇ ਆਪਣੀ ਬੇਟੀ ਨੂੰ ਸ਼ੁੱਕਰਵਾਰ ਦੀ ਰਾਤ 11 ਵਜੇ ਦੇਖਿਆ ਸੀ ਉਦੋਂ ਉਹ ਆਪਣੀ ਸਹੇਲੀ ਦੀ ਦਾਦੀ ਨਾ ਸੌਣ ਫੁੱਟਪਾਥ ਗਈ ਸੀ। ਸਵੇਰੇ ਪੁਲਸ ਨੇ ਦੱਸਿਆ ਕਿ ਬੱਚੀ ਕਾਲਜ ਦੇ ਗਰਾਊਂਡ 'ਚ ਮ੍ਰਿਤ ਮਿਲੀ ਹੈ। ਪੁਲਸ ਅਧਿਕਾਰੀ ਰਵੀਨਾ ਤਿਆਗੀ ਨੇ ਦੱਸਿਆ ਕਿ ਜਾਂਚ 'ਚ ਪਤਾ ਚੱਲਿਆ ਕਿ ਬੱਚੀ ਸਵੇਰੇ 4 ਵਜੇ ਤੋਂ ਗੁਮਸ਼ੱਦਾ ਸੀ ਸੂਤਰਾਂ ਦੇ ਮੁਤਾਬਕ ਸੀ.ਸੀ.ਟੀ.ਵੀ ਫੁਟੇਜ਼ ਨੂੰ ਦੇਖਣ ਦੇ ਬਾਅਦ ਬੁਕ ਫੇਅਰ 'ਚ ਆਉਣ ਵਾਲੇ ਵਿਦਿਆਰਥੀ ਤੋਂ ਇਸ ਨੂੰ ਲੈ ਕੇ ਪੁੱਛਗਿਛ ਕੀਤੀ ਜਾਵੇਗੀ। ਬੁਕ ਫੇਅਰ 'ਚ ਆਉਣ ਵਾਲੇ ਲਾਅ ਵਿਦਿਆਰਥੀ ਤੋਂ ਪੁਲਸ ਪੁੱਛਗਿਛ ਕਰਨ ਦਾ ਮਨ ਬਣਾ ਰਹੀ ਹੈ। ਪੁਲਸ ਮੁਤਾਬਕ ਪੀੜਤਾ ਮਥੁਰਾ ਦੇ ਦੌਜੀ ਖੇਤਰ ਦੀ ਰਹਿਣ ਵਾਲੀ ਹੈ।


Tags: Child rape murder

Edited By

Priyanka

Priyanka is News Editor at Jagbani.