FacebookTwitterg+Mail

Shocking : ਆਖਿਰ ਕਿਉਂ ਰਾਮ ਕਪੂਰ 'ਤੇ ਜੇਲ ਜਾਣ ਦਾ ਮੰਡਰਾਇਆ ਖਤਰਾ?

complaint filed against ram kapoor accusing him of cheating
18 October, 2017 12:59:51 PM

ਮੁੰਬਈ(ਬਿਊਰੋ)— ਟੀ. ਵੀ. ਇੰਡਸਟਰੀ ਦੇ ਮੰਨੇ-ਪ੍ਰਮੰਨੇ ਐਕਟਰ ਰਾਮ ਕਪੂਰ ਅੱਜਕੱਲ ਗਲਤ ਵਜ੍ਹਾ ਕਾਰਨ ਕਾਫੀ ਸੁਰਖੀਆਂ 'ਚ ਹਨ। ਰਾਮ ਕਪੂਰ ਨੂੰ ਲੈ ਕੇ ਇਕ ਅਜਿਹੀ ਹੀ ਖਬਰ ਆ ਰਹੀ ਹੈ, ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਸੂਤਰਾਂ ਮੁਤਾਬਕ ਰਾਮ ਕਪੂਰ ਖਿਲਾਫ ਪਿਛਲੇ ਮਹੀਨੇ ਸਿਟੀ ਕੋਰਟ 'ਚ ਇਕ ਆਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਰਾਮ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੋਲਾਬਾ 'ਚ ਬੈਸਡ ਮਾਵੀ ਬਿਜ਼ਨੈੱਸ ਵੈਂਚਰਸ ਐੱਲ. ਐੱਲ. ਪੀ. ਨਾਂ ਦੀ ਕੰਪਨੀ ਤੋਂ 35 ਲੱਖ ਰੁਪਏ ਦਾ ਲੋਨ ਲਿਆ ਸੀ। ਲੋਨ ਲਏ ਗਏ ਪੈਸਿਆਂ ਨੂੰ ਸਹੀਂ ਸਮੇਂ ਵਾਪਸ ਨਾ ਕਰ ਸਕਣ ਕਾਰਨ ਰਾਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।

Punjabi Bollywood Tadka
ਦੱਸਣਯੋਗ ਹੈ ਕਿ ਰਾਮ ਨੇ ਕੋਲਾਬਾ ਦੇ ਮਾਵੀ ਬਿਜ਼ਨੈੱਸ ਵੈਂਚਰਸ ਨਾਂ ਦੀ ਕੰਪਨੀ ਤੋਂ ਇਹ ਲੋਨ ਲਿਆ ਸੀ। ਮਾਵੀ ਐੱਲ. ਐੱਲ. ਪੀ. ਨੇ ਕੋਲਾਬਾ ਪੁਲਸ ਸਟੇਸ਼ਨ 'ਚ 21 ਜੂਨ 2017 ਨੂੰ ਰਾਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਨੇ ਧੋਖਾਧੜੀ ਕੀਤੀ ਹੈ ਤੇ ਉਨ੍ਹਾਂ ਨੇ ਇਹ ਲੋਨ ਆਪਣੇ ਅਮਰੀਕੀ ਐਕਸਪ੍ਰੈੱਸ ਕ੍ਰੇਡਿਟ ਕਾਰਡ ਡਿਊਜ਼ ਨੂੰ ਸੈੱਟ ਕਰਨ ਲਈ ਲਿਆ ਸੀ। ਤੱਥਾਂ ਦੀ ਸ਼ੁਰੂਆਤੀ ਜਾਂਚ ਪੜਤਾਲ ਕਰਨ ਤੋਂ ਬਾਅਦ ਕੋਲਾਬਾ ਪੁਲਸ ਨੇ ਮਾਲੀ ਐੱਲ. ਐੱਲ. ਪੀ. ਨੂੰ ਇਸ ਮਾਮਲੇ ਨੂੰ ਕੋਰਟ 'ਚ ਲੈ ਜਾਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਇਕ ਆਪਰਾਧਿਕ ਸ਼ਿਕਾਇਤ ਕਪੂਰ ਖਿਲਾਫ ਸਤੰਬਰ 'ਚ ਦਰਜ ਹੋਈ। ਮਾਵੀ ਬਿਜ਼ਨੈੱਸ ਵੈਂਚਰਸ ਦਾ ਕੇਸ ਦੇਖ ਰਪੇ ਵਕੀਲ ਸਿਧਾਰਥ ਸ੍ਰੀਵਾਸਤਵ ਨੇ ਦੱਸਿਆ ਕਿ, ''ਮਾਮਲੇ ਨਾਲ ਜੁੜੀਆਂ ਆਪਰਾਧਿਕ ਸ਼ਿਕਾਇਤ ਪਿਛਲੇ ਮਹੀਨੇ ਕੋਰਟ 'ਚ ਫਾਈਲ ਕਰ ਦਿੱਤੀ ਗਈ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਸ ਮਾਮਲੇ 'ਤੇ ਰਾਮ ਕਪੂਰ ਕੀ ਕਰਦੇ ਹਨ।''


Tags: Ram Kapoor Complaint Filed Against Mavi Business Ventures LLPAmerican Express Credit Card Dues