FacebookTwitterg+Mail

ਭਾਰਤੀ ਸੱਭਿਆਚਾਰ ਨੂੰ ਪ੍ਰਦੂਸ਼ਿਤ ਕਰ ਰਿਹੈ ਪੱਛਮੀ ਸੰਗੀਤ : ਬਿਰਜੂ ਮਹਾਰਾਜ

dance forms like hip hop pollute indian culture says pt birju maharaj
10 November, 2016 10:43:16 AM
ਨਵੀਂ ਦਿੱਲੀ— ਭਾਰਤੀ ਫਿਲਮਾਂ ਅਤੇ ਰਿਐਲਿਟੀ ਸ਼ੋਅ 'ਚ ਸਾਲਸਾ ਅਤੇ ਹਿਪ ਹਾਪ ਵਰਗੇ ਨ੍ਰਿਤ ਦੀਆਂ ਵਿਦੇਸ਼ੀ ਸ਼ੈਲੀਆਂ ਤੇਜ਼ੀ ਨਾਲ ਆਪਣੀ ਥਾਂ ਬਣਾ ਰਹੀਆਂ ਹਨ।
ਇਸ ਸੰਬੰਧੀ ਕੱਥਕ ਮਾਹਿਰ ਪੰਡਤ ਬਿਰਜੂ ਮਹਾਰਾਜ ਨੂੰ ਲੱਗਦਾ ਹੈ ਕਿ ਪੱਛਮੀ ਨ੍ਰਿਤ ਤੇ ਸੰਗੀਤ ਭਾਰਤੀ ਸੱਭਿਆਚਾਰ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਉਨ੍ਹਾਂ ਮੁਤਾਬਕ ਰੱਸੀ ਨਾਲ ਲਟਕਣਾ, ਜ਼ਮੀਨ 'ਤੇ ਛਾਲ ਮਾਰਨੀ ਜਾਂ ਕਿਸੇ ਵਿਅਕਤੀ 'ਤੇ ਚੜ੍ਹ ਜਾਣਾ ਨ੍ਰਿਤ ਨਹੀਂ ਤਮਾਸ਼ਾ ਹੈ। ਪੱਛਮੀ ਸੰਗੀਤ ਅਤੇ ਭਾਰਤੀ ਸੰਗੀਤ ਨੂੰ ਮਿਲਾਉਣਾ ਸਾਡੇ ਸੱਭਿਆਚਾਰ ਨੂੰ ਪ੍ਰਦੂਸ਼ਿਤ ਕਰਨ ਦੇ ਬਰਾਬਰ ਹੈ। ਹਿੰਦੁਸਤਾਨੀ ਨ੍ਰਿਤ ਅਤੇ ਸੰਗੀਤ ਇਕ ਤਰ੍ਹਾਂ ਨਾਲ ਧਿਆਨ ਦੇ ਬਰਾਬਰ ਹੈ। ਕੋਈ ਕਲਾ ਸਿੱਖਣ 'ਚ ਅਸੀਂ ਕਈ ਘੰਟੇ ਲਾ ਦਿੰਦੇ ਹਾਂ ਪਰ ਇਹੋ ਜਿਹੀ ਸ਼ੈਲੀ ਪਲਾਂ 'ਚ ਹੀ ਸਿੱਖ ਜਾਂਦੇ ਹਾਂ। ਉਹ ਇਸ ਨੂੰ ਨ੍ਰਿਤ ਕਹਿੰਦੇ ਹਨ ਪਰ ਮੈਂ ਇਸ ਨੂੰ ਸਰਕਸ ਕਹਿੰਦਾ ਹਾਂ।

Tags: ਬਿਰਜੂ ਮਹਾਰਾਜਪ੍ਰਦੂਸ਼ਿਤਪੱਛਮੀ ਸੰਗੀਤBirju Maharajwestern sondspollute