FacebookTwitterg+Mail

ਨੱਕ ਵੱਢਣ ਤੋਂ ਬਾਅਦ ਹੁਣ ਦੀਪਿਕਾ ਨੂੰ ਜ਼ਿੰਦਾ ਸਾੜਨ 'ਤੇ ਇਕ ਕਰੋੜ ਦਾ ਇਨਾਮ

deepika padukone
20 November, 2017 01:46:03 PM

ਬਰੇਲੀ(ਬਿਊਰੋ)— ਅਖਿਲ ਭਾਰਤੀਯ ਕਸ਼ੱਤਰੀ ਮਹਾਸਭਾ ਦੇ ਯੂਥ ਵਿੰਗ ਦੇ ਲੀਡਰ ਭੁਵਨੇਸ਼ਵਰ ਸਿੰਘ ਨੇ ਕਿਹਾ ਹੈ ਕਿ ਜੋ ਵੀ ਦੀਪਿਕਾ ਪਾਦੁਕੋਣ ਨੂੰ ਜ਼ਿੰਦਾ ਸਾੜੇਗਾ ਉਸ ਨੂੰ ਇਕ ਕਰੋੜ ਦਾ ਇਨਾਮ ਦਿੱਤਾ ਜਾਵੇਗਾ। ਇਸ ਦਰਮਿਆਨ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਅੱਜ ਕਿਹਾ ਕਿ ਫਿਲਮ ਵਿਚੋਂ ਜਦੋਂ ਤਕ ਵਿਵਾਦਤ ਅੰਸ਼ ਨਹੀਂ ਹਟਾਏ ਜਾਣਗੇ ਉਦੋਂ ਤਕ ਇਸ ਫਿਲਮ ਨੂੰ ਸੂਬੇ ਵਿਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Punjabi Bollywood Tadka
ਨੱਕ ਵੱਢਣ 'ਤੇ ਮਿਲੇਗਾ 20 ਲੱਖ ਦਾ ਇਨਾਮ
ਰਾਸ਼ਟਰਵਾਦੀ ਪ੍ਰਤਾਪ ਸੈਨਾ ਅਤੇ ਕਸ਼ੱਤਰੀ ਮਹਾਸਭਾ ਦੇ ਅਹੁਦੇਦਾਰਾਂ ਨੇ ਐਲਾਨ ਕੀਤਾ ਹੈ ਕਿ ਦੀਪਿਕਾ ਪਾਦੁਕੋਣ ਦਾ ਨੱਕ ਵੱਢ ਕੇ ਲਿਆਉਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਰਿਲੀਜ਼ ਹੋਈ ਤਾਂ ਬੁਰਾ ਹਸ਼ਰ ਹੋਵੇਗਾ।


Tags: Deepika PadukonePadmavatiSanjay Leela BhansaliRanveer Singh ਅਖਿਲ ਭਾਰਤੀਯ ਕਸ਼ੱਤਰੀਦੀਪਿਕਾ ਪਾਦੁਕੋਣਭੁਵਨੇਸ਼ਵਰ ਸਿੰਘ