FacebookTwitterg+Mail

OMG! ਇਸ ਬਾਲੀਵੁੱਡ ਅਦਾਕਾਰਾ ਨੂੰ ਆਇਆ ਹਨੀਪ੍ਰ੍ਰੀਤ ਦਾ ਫੋਨ, ਕਿਹਾ- 'ਤੇਰੇ ਤੋਂ ਇਹ ਉਮੀਦ ਨਹੀਂ ਸੀ'

dera sacha sauda
22 September, 2017 03:37:01 PM

ਮੁੰਬਈ— ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਤੇ ਹਮਰਾਜ ਹਨੀਪ੍ਰੀਤ ਇੰਸਾ ਦੀ ਚੱਪੇ-ਚੱਪੇ 'ਤੇ ਹਰਿਆਣਾ ਪੁਲਸ ਦਿਨ-ਰਾਤ ਭਾਲ ਕਰ ਰਹੀ ਹੈ ਪਰ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ। ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਹਨੀਪ੍ਰੀਤ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

Punjabi Bollywood Tadka
ਰਾਖੀ ਨੇ ਕੀਤਾ ਦਾਅਵਾ ਆਇਆ ਹਨੀਪ੍ਰੀਤ ਦਾ ਫੋਨ
ਰਾਖੀ ਸਾਵੰਤ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਮੈਨੂੰ ਦੋ ਦਿਨ ਪਹਿਲਾ ਹੀ ਹਨੀਪ੍ਰੀਤ ਦਾ ਫੋਨ ਆਇਆ ਸੀ। ਰਾਖੀ ਨੇ ਅੱਗੇ ਖੁਲਾਸਾ ਕਰਦੇ ਹੋਏ ਕਿਹਾ ਕਿ ਹਨੀਪ੍ਰੀਤ ਨੇ ਫੋਨ ਤੇ ਮੈਨੂੰ ਕਿਹਾ ਕਿ, ''ਤੂੰ ਮੇਰੀ ਦੋਸਤ ਹੈ, ਤੇਰੇ ਕੋਲੋਂ ਇਹ ਉਮੀਦ ਨਹੀਂ ਸੀ ਕਿ ਮੇਰੇ 'ਤੇ ਫਿਲਮ ਬਣਾਵੇਗੀ।'' ਰਾਖੀ ਨੇ ਅੱਗੇ ਕਿਹਾ, ਹਨੀਪ੍ਰੀਤ ਚਾਰ ਸਾਲ ਤੋਂ ਮੇਰੀ ਦੋਸਤ ਸੀ। ਉਸ ਨੇ ਹੀ ਹਨੀਪ੍ਰੀਤ ਨੂੰ ਐਕਟਿੰਗ, ਡਾਂਸਿੰਗ ਤੇ ਸਟਾਈਲਿਸ਼ ਸਿਖਾਈ ਹੈ। ਉਸ ਨੇ ਹੀ ਹਨੀਪ੍ਰੀਤ ਨੂੰ ਪੀ. ਆਰ. ਕੰਪਨੀ ਵੀ ਉਪਲੱਬਧ ਕਰਵਾਈ ਸੀ।

Punjabi Bollywood Tadka
ਫਿਲਮੀ ਪਰਦੇ 'ਤੇ ਰਾਮ ਰਹੀਮ ਤੇ ਹਨੀਪ੍ਰੀਤ ਦੀ ਅਯਾਸ਼ੀ ਆਵੇਗੀ ਨਜ਼ਰ 
ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੇ ਜੀਵਨ 'ਤੇ ਆਧਾਰਿਤ ਫਿਲਮ ਬਣ ਰਹੀ ਹੈ। ਇਸ ਫਿਲਮ 'ਚ ਰਾਮ ਰਹੀਮ ਦੇ ਤਿਨਕੇ ਤੋਂ ਤਾਜ ਤੇ ਫਿਰ ਤਾਜ ਤੋਂ ਜੇਲ ਪਿੱਛੇ ਜਾਣ ਦਾ ਸਫਰ ਨੂੰ ਦਿਖਾਇਆ ਜਾਵੇਗਾ। ਮੇਕਰਸ ਦਾ ਕਹਿਣਾ ਹੈ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਇਸ ਫਿਲਮ 'ਚ ਰਜ਼ਾ ਮੁਰਾਦ ਰਾਮ ਰਹੀਮ ਦਾ ਕਿਰਦਾਰ ਨਿਭਾਉਣਗੇ ਤੇ ਹਮੇਸ਼ਾ ਵਿਵਾਦਾਂ 'ਚ ਘਿਰੀ ਰਹਿਣ ਵਾਲੀ ਅਦਾਕਾਰਾ ਰਾਖੀ ਸਾਵੰਤ ਹਨੀਪ੍ਰੀਤ ਇੰਸਾ ਦਾ ਕਿਰਦਾਰ ਨਿਭਾਏਗੀ।

Punjabi Bollywood Tadka


Tags: Dera Sacha SaudaGurmeet Ram Rahim SinghHoneypreet InsanRakhi SawantRaza MuradAjaz KhanBollywood celebrityਰਾਮ ਰਹੀਮਰਾਖੀ ਸਾਵੰਤ