FacebookTwitterg+Mail

ਹਨੀਪ੍ਰੀਤ ਇਸ ਅਦਾਕਾਰਾ ਨੂੰ ਮੰਨਦੀ ਸੀ ਆਪਣੀ ਸੌਂਕਣ, ਜਾਣੋ ਕੀ ਹੈ ਪੂਰਾ ਮਾਮਲਾ

dera sacha sauda
26 September, 2017 05:13:23 PM

ਮੁੰਬਈ(ਬਿਊਰੋ)— ਰੇਪ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ 'ਤੇ ਇਕ ਫਿਲਮ ਬਣ ਰਹੀ ਹੈ, ਜੋ ਕਾਫੀ ਚਰਚਾ 'ਚ ਹੈ। ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਰਾਖੀ ਸਾਵੰਤ ਦਾ ਕਹਿਣਾ ਹੈ ਕਿ ਉਹ ਵੀ ਬਾਬੇ ਦੇ ਡੇਰੇ ਦੀ ਗੁਫਾ 'ਚ ਵੀ ਜਾ ਚੁੱਕੀ ਹੈ।

Punjabi Bollywood Tadka

ਇੰਨਾ ਹੀ ਨਹੀਂ ਰਾਖੀ ਦੀ ਮੰਨੀਏ ਤਾਂ ਉਸ ਦੀ ਨੇੜਤਾ ਦੀ ਵਜ੍ਹਾ ਕਾਰਨ ਹਨੀਪ੍ਰੀਤ ਖੁਦ ਨੂੰ ਅਸਹਿਜ ਮਹਿਸੂਸ ਕਰਨ ਲੱਗੀ ਸੀ। ਉਹ ਰਾਖੀ ਨੂੰ ਆਪਣੀ ਸੌਂਕਣ ਸਮਝਨ ਲੱਗੀ ਸੀ। ਰਾਖੀ ਨੇ ਇਹ ਖੁਲਾਸਾ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕੀਤਾ ਹੈ।

Punjabi Bollywood Tadka

ਫਿਲਮ 'ਅਬ ਹੋਗਾ ਇਨਸਾਫ' ਦਾ ਸੈੱਟ ਨਵੀਂ ਦਿੱਲੀ 'ਚ ਡੇਰਾ ਮੁੱਖੀ ਸੱਚਾ ਸੌਦਾ ਸਿਰਸਾ ਦੀ ਤਰਜ 'ਤੇ ਸੈੱਟ ਲਾਇਆ ਜਾਵੇਗਾ। ਇਸ ਡੇਰੇ ਦੇ ਨਿਰਮਾਣ 'ਤੇ ਦੋ ਕਰੋੜ ਦੀ ਲਾਗਤ ਆਵੇਗੀ।

Punjabi Bollywood Tadka
ਰਾਖੀ ਨੂੰ ਰਾਜਨੀਤੀ ਜੁਆਇਨ ਕਰਵਾਉਣਾ ਚਾਹੁੰਦਾ ਸੀ ਰਾਮ ਰਹੀਮ
ਉਂਝ ਤਾਂ ਰਾਖੀ ਸਾਵੰਤ ਖੁਦ ਦੀ ਪਾਰਟੀ ਬਣਾ ਕੇ ਰਾਜਨੀਤੀ 'ਚ ਆ ਚੁੱਕੀ ਹੈ ਪਰ ਇਕ ਸਮਾਂ ਸੀ ਜਦੋਂ ਰਾਮ ਰਹੀਮ ਨੇ ਰਾਖੀ ਨੂੰ ਰਾਜਨੀਤੀ ਨਾਲ ਜੁੜਨ ਦੀ ਸਲਾਹ ਦਿੱਤੀ ਸੀ। ਬਕੌਲ ਰਾਖੀ, ''ਮੈਂ ਰਾਮ ਰਹੀਮ ਨੂੰ ਕਈ ਵਾਰ ਮਿਲ ਚੁੱਕੀ ਹਾਂ। ਉਸ ਨੇ ਖੁਦ ਮੈਨੂੰ ਕਿਹਾ ਸੀ ਕਿ ਮੈਂ ਰਾਜਨੀਤੀ ਸੱਤਾ ਨੂੰ ਜੁਆਇਨ ਕਰਾਂ। ਉਹ ਮੈਨੂੰ ਸਿਰਸਾ ਲੈ ਗਿਆ ਸੀ ਤੇ ਮੈਂ ਡੇਰੇ 'ਚ ਉਸ ਦੀ ਗੁਫਾ ਤੱਕ ਵੀ ਗਈ ਸੀ।

Punjabi Bollywood Tadka
ਮੈਂ ਹਨੀਪ੍ਰੀਤ ਤੋਂ ਜ਼ਿਆਦਾ ਖੂਬਸੂਰਤ : ਰਾਖੀ ਸਾਵੰਤ
ਰਾਖੀ ਨੇ ਅੱਗੇ ਦੱਸਿਆ ਹੈ ਕਿ, ''ਬਾਬੇ ਨੇ ਮੈਨੂੰ ਆਪਣੀ ਜਨਮਦਿਨ ਪਾਰਟੀ 'ਚ ਸ਼ਾਮਲ ਹੋਣ ਲਈ ਡੇਰੇ 'ਚ ਬੁਲਾਇਆ ਸੀ। ਉਸ ਸਮੇਂ ਮੇਰੀਆਂ ਤੇ ਰਾਮ ਰਹੀਮ ਨਜ਼ਦੀਕੀਆਂ ਦੇਖ ਹਨੀਪ੍ਰੀਤ ਅਸਹਿਜ ਮਹਿਸੂਸ ਕਰਨ ਲੱਗੀ ਸੀ। ਉਹ ਉਸ ਸਮੇਂ ਇਹ ਸੋਚਦੀ ਸੀ ਕਿ ਮੈਂ ਉਸ ਦੀ ਸੌਂਕਨ ਬਣ ਗਈ ਹਾਂ।'' ਇਸ ਤੋਂ ਇਲਾਵਾ ਰਾਖੀ ਨੇ ਕਿਹਾ, ਹਨੀਪ੍ਰੀਤ ਖੂਬਸੂਰਤ ਹੈ ਪਰ ਮੈਂ ਉਸ ਤੋਂ ਕਿਤੇ ਜ਼ਿਆਦਾ ਸੋਹਣੀ ਹੈ।


Tags: Dera Sacha SaudaGurmeet Ram Rahim SinghHoneypreet InsanRakhi SawantRaza MuradAjaz KhanBollywood celebrityਰਾਮ ਰਹੀਮਰਾਖੀ ਸਾਵੰਤ