FacebookTwitterg+Mail

ਡਰੱਗ ਰੈਕੇਟ 'ਚ ਆਇਆ 'ਬਾਹੂਬਲੀ 2' ਦੇ ਇਸ ਐਕਟਰ ਦਾ ਨਾਂ, ਮਚਿਆ ਹੜਕੰਪ

drug racket case
21 July, 2017 04:42:21 PM

ਮੁੰਬਈ— ਸੁਪਰਹਿੱਟ ਫਿਲਮ 'ਬਾਹੂਬਲੀ 2' 'ਚ ਨਜ਼ਰ ਆ ਚੁੱਕੇ ਐਕਟਰ ਪੀ ਸੁੱਬਾਰਾਜੂ ਹੈਦਰਾਬਾਦ ਦੇ ਡਰੱਗ ਰੈਕੇਟ ੇਦੇ ਕੇਸ 'ਚ ਫੱਸ ਗਏ ਹਨ। ਸ਼ੁੱਕਰਵਾਰ ਨੂੰ ਉਹ ਇਸ ਕੇਸ ਦੇ ਸਿਲਸਿਲੇ 'ਚ ਐਕਸਾਈਜ਼ ਐਂਡ ਪ੍ਰੋਹੀਬਿਸ਼ਨ ਡਿਪਾਰਟਮੈਂਟ ਦੇ ਸਪੈਸ਼ਲ ਇਨਵੈਸਟਮੈਂਟ ਦੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦੇ ਸਾਹਮਣੇ ਹਾਜ਼ਰ ਹੋਏ। ਐੱਸ. ਆਈ. ਟੀ. ਦੇ ਹੈੱਡ ਅਤੇ ਦੂਜੇ ਅਧਿਕਾਰੀਆਂ ਨੇ ਉਨ੍ਹਾਂ ਤੋਂ ਡਰੱਗ ਰੈਕੇਟ 'ਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਪੁੱਛਗਿੱਛ ਕੀਤੀ।
ਜਾਣਕਾਰੀ ਮੁਤਾਬਕ ਤੇਲੁਗੂ ਫਿਲਮ ਇੰਡਸਟਰੀ ਤੋਂ 12 ਲੋਕਾਂ ਨੂੰ ਐੱਸ. ਆਈ. ਟੀ. ਨੇ ਸੰਮਨ ਭੇਜੇ ਹਨ। 19 ਜੁਲਾਈ ਨੂੰ ਨਿਰਦੇਸ਼ਕ ਪੁਰੀ ਜਗਨਾਧ ਐੱਸ. ਆਈ. ਟੀ. ਦੇ ਸਾਹਮਣੇ ਪੇਸ਼ ਹੋਏ ਸਨ ਅਤੇ ਉਨ੍ਹਾਂ ਤੋਂ 10 ਘੰਟੇ ਪੁੱਛਗਿੱਛ ਕੀਤੀ ਗਈ ਸੀ। 20 ਜੁਲਾਈ ਨੂੰ ਸਿਨੇਮੇਟੋਗ੍ਰਾਫਰ ਸ਼ਾਮ ਕੇ ਨਾਇਡੂ ਤੋਂ 6 ਘੰਟੇ ਲੰਬੀ ਪੁੱਛਗਿੱਛ ਚੱਲੀ ਸੀ।
ਜ਼ਿਕਰਯੋਗ ਹੈ ਕਿ ਹੈਦਰਾਬਾਦ ਕੁਝ ਹਫਤਿਆਂ 'ਚ ਐੱਲ. ਐੱਸ. ਡੀ. ਅਤੇ ਐੱਮ. ਡੀ. ਐੱਮ. ਏ. ਵਰਗੇ ਹਾਰਡ ਡਰੱਗਜ਼ ਮਿਲੇ ਹਨ ਅਤੇ ਇਸ ਸਿਲਸਿਲੇ 'ਚ 15 ਡਰੱਗ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਦੋਸ਼ੀਆਂ ਦੇ ਕੋਲੋਂ 3 ਸਿਮਕਾਰਡ ਬਰਾਮਦ ਕੀਤੇ ਜਿਨ੍ਹਾਂ 'ਚ ਲਗਭਗ 1500 ਨੰਬਰ ਮੌਜੂਦ ਸਨ। ਟੀਮ ਨੇ ਜਦੋਂ ਮੌਜੂਦਾ ਨੰਬਰਾਂ ਦੀ ਜਾਂਚ ਕੀਤੀ, ਤਾਂ ਵਧੇਰੇ ਨੰਬਰ ਫਿਲਮ ਜਗਤ ਦੇ ਲੋਕਾਂ ਦੇ ਪਾਏ ਗਏ। ਉਸੇ 'ਚ ਇਕ ਨੰਬਰ ਮਸ਼ਹੂਰ ਫਿਲਮ ਨਿਰਦੇਸ਼ਕ ਦਾ ਮਿਲਿਆ, ਜਿਸ 'ਚ ਕੇਲਵਿਨ ਦੀ ਅਕਸਰ ਫੋਨ 'ਤੇ ਲੰਬੀਆਂ ਗੱਲਾਂ ਹੁੰਦੀਆਂ ਸਨ। ਇਸ ਜਾਂਚ 'ਚ ਕਰੀਬ 25 ਫਿਲਮੀ ਹਸਤੀਆਂ ਦੇ ਫੋਨ ਰਿਕਾਰਡ ਨਿਕਾਲੇ ਗਏ ਹਨ। ਜਾਂਚ ਦੌਰਾਨ ਪਾਇਆ ਗਿਆ ਕਿ ਡੀਲ ਸਿਰਫ ਕਾਲ ਰਾਹੀਂ ਹੀ ਨਹੀਂ ਵਟਸਐਪ 'ਤੇ ਵੀ ਕੀਤੀ ਜਾਂਦੀ ਸੀ। ਇਸ 'ਚ ਸ਼ਿਵ, ਜੇਨ ਅਤੇ ਸਨਸ਼ਾਈਨ ਇਨ੍ਹਾਂ ਦੇ ਕੋਡਵਰਡ ਹੁੰਦੇ ਸਨ। ਪਿਛਲੇ ਕਾਫੀ ਸਮੇਂ ਤੋਂ ਦੋਸ਼ੀ ਐੱਲ. ਐੱਸ. ਡੀ. ਵਰਗੇ ਡਰੱਗਜ਼ ਇਨ੍ਹਾਂ ਲੋਕਾਂ ਨੂੰ ਸਪਲਾਈ ਕਰ ਰਹੇ ਸਨ। ਬੀਤੀ 4 ਜੁਲਾਈ ਆਬਕਾਰੀ ਟੀਮ ਨੇ ਇਨ੍ਹਾਂ ਦਾ ਖੁਲਾਸਾ ਕੀਤਾ ਸੀ।
ਪੁਰੀ ਜਗਨਾਧ ਦੇ ਹੱਥ, ਨਹੂੰ ਅਤੇ ਵਾਲ ਦੇ ਸੈਂਪਲ ਫਾਰੈਂਸਿਕ ਸਾਇੰਸ ਲੈਬਾਰਟਰੀ 'ਚ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 'ਬਾਹੂਬਲੀ 2' 'ਚ ਪੀ ਸੁਬਾਰਾਜੂ, ਕੁਮਾਰ ਵਰਮਾ ਦੇ ਰੋਲ 'ਚ ਨਜ਼ਰ ਆਏ ਸਨ।


Tags: Baahubali 2P SubbarajuDrug racket caseਬਾਹੂਬਲੀ 2ਪੀ ਸੁੱਬਾਰਾਜੂ