FacebookTwitterg+Mail

ਆਸਾਰਾਮ ਨੂੰ ਹੋਈ ਉਮਰਕੈਦ, ਫਰਹਾਨ ਅਖਤਰ ਨੇ ਨਰਿੰਦਰ ਮੋਦੀ ਨੂੰ ਕੀਤੀ ਇਹ ਅਪੀਲ

farhan akhtar asaram and
25 April, 2018 05:01:04 PM

ਨਵੀਂ ਦਿੱਲੀ(ਬਿਊਰੋ)— ਆਸਾਰਾਮ ਨੂੰ ਜੋਧਪੁਰ ਕੋਰਟ ਨੇ ਨਾਬਾਲਿਗ ਲੜਕੀ ਨਾਲ ਰੇਪ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ। ਸਾਲ 2013 'ਚ ਆਸਾਰਾਮ ਖਿਲਾਫ ਯੂ ਪੀ ਦੇ ਸ਼ਾਹਜਹਾਂ ਪੁਰ ਦੀ ਰਹਿਣ ਵਾਲੀ ਇਕ ਨਾਬਾਲਿਗ ਲੜਕੀ ਨੇ ਰੇਪ ਦਾ ਸਨਸਨੀਖੇਜ਼ ਦੋਸ਼ ਲਾਇਆ ਸੀ। ਕੋਰਟ ਦੇ ਇਸ ਫੈਸਲੇ 'ਤੇ ਸੋਸ਼ਲ ਮੀਡੀਆ 'ਚ ਵੱਖ-ਵੱਖ ਪ੍ਰਤੀਕਿਰਿਆ ਆ ਰਹੀਆਂ ਹਨ। ਆਸਾਰਾਮ ਨਾਲ ਪੀ. ਐੱਮ. ਨਰਿੰਦਰ ਮੋਦੀ ਦੀ ਇਕ ਪੁਰਾਣੀ ਤਸਵੀਰ ਵੀ ਸ਼ੇਅਰ ਕੀਤੀ ਜਾ ਰਹੀ ਹੈ। ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਇਸ ਫੋਟੋ ਨੂੰ ਲੈ ਕੇ ਟਵੀਟ ਕੀਤਾ ਹੈ।
Punjabi Bollywood Tadka
ਫਰਹਾਨ ਅਖਤਰ ਨੇ ਟਵੀਟ ਕੀਤਾ
'ਤਾਂ, ਆਸਾਰਾਮ ਹੁਣ ਇਕ ਚਾਈਲਡ ਰੇਪਿਸਟ ਹੈ ਤੇ ਉਹ ਦੋਸ਼ੀ ਪਾਇਆ ਗਿਆ ਹੈ। ਚੰਗਾ ਹੈ ਪਰ ਕੀ ਪੀ. ਐੱਮ. ਮੋਦੀ ਨਾਲ ਉਸ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਨਾ ਬੰਦ ਕਰ ਸਕਦੇ। ਕਿਸੇ ਅਜਿਹੇ ਵਿਅਕਤੀ ਨਾਲ ਖੜ੍ਹੇ ਹੋਣਾ ਜਾਂ ਉਸ ਦਾ ਪੱਖ ਲੈਣਾ ਉਹ ਵੀ ਉਸ ਸਮੇਂ ਜਦੋਂ ਉਸ ਦੇ ਆਪਰਾਧਾਂ ਤੋਂ ਪਰਦਾ ਨਾ ਉਠਿਆ ਹੋਵੇ, ਕੋਈ ਕ੍ਰਾਈਮ ਨਹੀਂ ਹੈ।''

ਦੱਸਣਯੋਗ ਹੈ ਕਿ ਫਰਹਾਨ ਦਾ ਇਹ ਰਿਐਕਸ਼ਨ/ਪ੍ਰਤੀਕਿਰਿਆ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਆਇਆ ਹੈ।  


Tags: AsaramJodhpurFarhan AkhtarTweetNarendra Modi

Edited By

Sunita

Sunita is News Editor at Jagbani.