FacebookTwitterg+Mail

ਹਰਿਆਣਾ ਦੀ ਇਹ ਲੜਕੀ ਬਣੀ ਐੱਫਬੀਬੀ ਫੈਮਿਨਾ 'ਮਿਸ ਇੰਡੀਆ 2017'

fbb femina miss india 2017
26 June, 2017 03:12:59 PM

ਮੁੰਬਈ— ਐਤਵਾਰ 25 ਜੂਨ ਨੂੰ ਯਸ਼ਰਾਜ ਸਟੂਡੀਓ 'ਚ ਇਕ ਸਮਾਰੋਹ ਰੱਖਿਆ ਗਿਆ ਸੀ, ਜਿਸ 'ਚ ਮਿਸ ਹਰਿਆਣਾ ਮਨੁਸ਼ੀ ਨੂੰ ਐੱਫਬੀਬੀ ਕਲਰਸ ਫੈਮਿਨਾ ਮਿਸ ਇੰਡੀਆ 2017 ਦਾ ਤਾਜ ਪਹਿਨਾਇਆ ਗਿਆ। ਹਰਿਆਣਾ ਦੀ ਮਨੁਸ਼ੀ ਚਿਲਰ ਐੱਫਬੀਬੀ ਕਲਰਸ ਫੇਮਿਨਾ 2017 ਦੀ ਜੇਤੂ ਰਹੀ ਹੈ। ਮੈਡੀਕਲ ਸਟੂਡੈਂਟ ਰਹੀ ਮਨੁਸ਼ੀ ਨੂੰ ਇਸ ਐਵਾਰਡ ਦੀ ਪਿਛਲੀ ਵਿਜੇਤਾ ਰਹੀ ਪ੍ਰਿਯਦਰਸ਼ਿਨੀ ਚਟਰਜੀ ਨੇ ਤਾਜ ਪਹਿਨਾਇਆ। ਹੁਣ ਦਸਬੰਰ'ਚ ਉਹ ਚੀਨ 'ਚ ਹੋਣ ਵਾਲੇ ਮਿਸ ਵਰਲਡ 2017 ਪ੍ਰਤੀਯੋਗਿਤਾ 'ਚ ਭਾਰਤ ਦਾ ਅਗਵਾਈ ਕਰੇਗੀ। ਮਨੁਸ਼ੀ ਨੇ ਮਿਸ ਫੋਟੋਜੈਨਿਕ ਐਵਾਰਡ ਵੀ ਹਾਸਲ ਕੀਤਾ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਆਪਣੇ ਸਫਰ ਬਾਰੇ ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ਕੰਟੇਸਟ ਦੇ 30 ਦਿਨਾਂ ਤੋਂ ਮੈਂ ਇਕ ਵਿਜਨ ਨਾਲ ਅੱਗੇ ਵਧੀ ਕਿ ਮੈਂ ਦੁਨੀਆ ਨੂੰ ਬਦਲ ਸਕਦੀ ਹਾਂ। ਪ੍ਰਤੀਯੋਗਿਤਾ ਦੀ ਪਹਿਲੀ ਰਨਰ-ਅਪ ਜੰਮੂ ਕਸ਼ਮੀਰ ਦੀ ਸਨ ਦੁਆ ਤੇ ਦੂਜੀ ਰਨਰ-ਅਪ ਬਿਹਾਰ ਦੀ ਪ੍ਰਿਯੰਕਾ ਕੁਮਾਰੀ ਰਹੀ ਹੈ। 

Punjabi Bollywood Tadka


Tags: FBB FeminaMiss India 2017HaryanaManushi Chhillarਯਸ਼ਰਾਜ ਸਟੂਡੀਓਫੈਮਿਨਾ ਮਿਸ ਇੰਡੀਆ 2017 ਮਨੁਸ਼ੀ