FacebookTwitterg+Mail

ਹਨੀਪ੍ਰੀਤ ਨੂੰ ਛੱਡ ਹਾਲੀਵੁੱਡ ਜਾਣ ਦੀ ਤਿਆਰੀ 'ਚ ਸੀ ਰਾਮ ਰਹੀਮ, ਇੰਝ ਲਗਾ ਰਿਹਾ ਸੀ ਜੁਗਾੜ

gurmeet ram rahim singh
13 September, 2017 03:24:53 PM

ਮੁੰਬਈ— ਜੇਲ 'ਚ ਬੰਦ ਗੁਰਮੀਤ ਰਾਮ ਰਹੀਮ ਸਿੰਘ ਅਤੇ ਉਸ ਦੀ ਰਾਜ਼ਦਾਰ ਹਨੀਪ੍ਰੀਤ ਦੇ ਬਾਰੇ 'ਚ ਰੋਜ਼ ਨਵੇਂ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਾਮ ਰਹੀਮ ਅਤੇ ਹਨੀਪ੍ਰੀਤ ਦੋਵਾਂ ਨੂੰ ਹੀ ਫਿਲਮਾਂ ਨਾਲ ਬੇਹੱਦ ਲਗਾਅ ਰਿਹਾ ਹੈ। ਰਾਮ ਰਹੀਮ ਨੇ ਕਈ ਫਿਲਮਾਂ ਬਣਾਈਆਂ, ਜਿਸ ਦਾ ਉਹ ਖੁਦ ਐਕਟਰ, ਨਿਰਦੇਸ਼ਕ, ਰਾਈਟਰ, ਸਿੰਗਰ, ਗੀਤਕਾਰ ਸਭ ਕੁਝ ਉਹੀ ਹੁੰਦਾ ਸੀ ਅਤੇ ਇਸ ਕੰਮ 'ਚ ਉਸ ਦੀ ਸਭ ਤੋਂ ਖਾਸ ਹਨੀਪ੍ਰੀਤ ਉਸ ਦਾ ਸਾਥ ਦਿੰਦੀ ਸੀ।

Punjabi Bollywood Tadka

ਹੁਣ ਹੋਏ ਨਵੇਂ ਖੁਲਾਸਿਆਂ 'ਚ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਫਿਲਮੀ ਸੁਪਨਿਆਂ ਦੀ ਨਵੀਂ ਕਹਾਣੀ ਸਾਹਮਣੇ ਆਈ ਹੈ। ਦੇਸ਼ ਦੇ ਲੀਡਿੰਗ ਚੈਨਲ ਮੁਤਾਬਕ ਹਨੀਪ੍ਰੀਤ ਸੁਪਰ ਸਟਾਰ ਸਲਮਾਨ ਖਾਨ ਅਤੇ ਅਕਸ਼ੇ ਕੁਮਾਰ ਦੇ ਨਾਲ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਸੀ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਅਤੇ ਅਕਸ਼ੇ ਹਨੀਪ੍ਰੀਤ ਦੇ ਪਸੰਦੀਦਾ ਸਟਾਰ ਸਨ ਅਤੇ ਉਹ ਇਨ੍ਹਾਂ ਦੋਹਾਂ ਦੇ ਨਾਲ ਬਤੌਰ ਹੀਰੋਇਨ ਦੇ ਤੌਰ 'ਤੇ ਕਿਸੇ ਫਿਲਮ 'ਚ ਕੰਮ ਕਰਨ ਦਾ ਸੁਪਨਾ ਸਜਾ ਰਹੀ ਸੀ।

Punjabi Bollywood Tadka

ਉੱਥੇ ਰਾਮ ਰਹੀਮ ਹੁਣ ਹਿੰਦੀ ਫਿਲਮਾਂ ਤੋਂ ਅੱਗੇ ਨਿਕਲ ਕੇ ਹਾਲੀਵੁੱਡ 'ਚ ਫਿਲਮਾਂ ਬਣਾਉਣ ਚਾਹੁੰਦਾ ਸੀ, ਉਸ ਦਾ ਕੋਈ ਹਿਸਾਬ ਜਾਂ ਖਾਤਾ ਨਹੀਂ ਸੀ। ਰਾਮ ਰਹੀਮ ਫਿਲਮਾਂ ਰਾਹੀ ਆਪਣੀ ਕਾਲੀ ਕਮਾਈ ਨੂੰ ਸਫੇਦ ਕਰਨ 'ਚ ਲੱਗਾ ਸੀ। ਸਾਬਕਾ ਡੇਰਾ ਚੇਲੇ ਭੂਪਿੰਦਰ ਸਿੰਘ ਮੁਤਾਬਕ ਮੁੰਬਈ ਦੇ ਪਾਸ਼ ਇਲਾਕੇ 'ਚ ਗੁਰਮੀਤ ਨੇ 4 ਵੱਡੇ ਆਲੀਸ਼ਾਨ ਫਲੈਟ ਵੀ ਖਰੀਦ ਲਏ ਸਨ। ਉਸ ਨੇ ਉੱਥੇ ਇਕ ਸਟੂਡੀਓ ਵੀ ਬਣਾ ਲਿਆ ਸੀ। ਇਕ ਸਟੂਡੀਓ ਮੁੰਬਈ 'ਚ ਸੀ ਤਾਂ ਦੂਜਾ ਸਿਰਸਾ ਦੇ ਡੇਰਾ ਸੱਚਾ ਸੌਦਾ 'ਚ ਬਣਾਇਆ ਗਿਆ ਸੀ। ਬਾਲੀਵੁੱਡ ਦੇ ਨਾਮੀ ਟੈਕਨੀਸ਼ੀਅਨ ਪਰਮਾਨੈਂਟ ਤੌਰ 'ਤੇ ਹਾਇਰ ਵੀ ਕਰ ਲਏ ਗਏ ਸਨ।

Punjabi Bollywood Tadka

ਹੁਣ ਰਾਮ ਰਹੀਮ ਖੁਦ ਹਾਲੀਵੁੱਡ 'ਚ ਜਾਣਾ ਚਾਹੁੰਦਾ ਸੀ, ਜਿਸ ਲਈ ਹਾਲੀਵੁੱਡ ਦੇ ਕਈ ਨਾਮੀ ਡਾਇਰੈਕਟਰ ਨਾਲ ਸੰਪਰਕ ਕੀਤਾ ਗਿਆ। ਉਸ ਦੇ ਅਮਰੀਕਾ ਸਥਿਤ ਡੇਰੇ ਦੇ ਚੇਲਿਆਂ ਨੇ ਹਾਲੀਵੁੱਡ ਸਿਤਾਰਿਆਂ ਤੋਂ ਬਾਬਾ ਨੂੰ ਮਿਲਵਾਉਣ ਲਈ ਲਾਈਨਅੱਪ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ। ਦੂਜੇ ਪਾਸੇ ਹਨੀਪ੍ਰੀਤ ਬਾਲੀਵੁੱਡ 'ਚ ਖੁਦ ਨੂੰ ਇਕ ਵੱਡੀ ਹੀਰੋਇਨ ਦੇ ਰੂਪ 'ਚ ਦੇਖਣਾ ਚਾਹੁੰਦੀ ਸੀ। ਸਾਬਕਾ ਡੇਰਾ ਚੇਲੇ ਭੂਪਿੰਦਰ ਸਿੰਘ ਨੇ ਦੱਸਿਆ ਕਿ ਹਨੀਪ੍ਰੀਤ ਨੂੰ ਬਾਲੀਵੁੱਡ ਦਾ ਇਸ ਕਦਰ ਕ੍ਰੇਜ਼ ਸੀ ਕਿ ਉਹ ਇੰਡੀਅਨ ਫਿਲਮ ਐਸੋਸੀਏਸ਼ਨ ਦੀ ਲਾਈਫਟਾਈਮ ਮੈਂਬਰ ਵੀ ਬਣ ਚੁੱਕੀ ਸੀ।

Punjabi Bollywood Tadka

ਉਸ ਨੇ ਖੁਦ ਨੂੰ ਬਤੌਰ ਡਾਇਰੈਕਟਰ ਅਤੇ ਕਲਾਕਾਰ ਰਜ਼ਿਸਟਰਡ ਵੀ ਕਰਵਾ ਦਿੱਤਾ ਸੀ ਪਰ ਇਸ ਤੋਂ ਪਹਿਲਾਂ ਕਿ ਬਾਬਾ ਅਤੇ ਉਸ ਦੀ ਰਾਜ਼ਦਾਰ ਹਨੀਪ੍ਰੀਤ ਦਾ ਸੁਪਨਾ ਪੂਰਾ ਹੁੰਦਾ, ਕੋਰਟ ਦਾ ਫੈਸਲਾ ਆ ਗਿਆ ਅਤੇ ਰਾਮ ਰਹੀਮ ਜੇਲ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਗਿਆ।

Punjabi Bollywood Tadka Punjabi Bollywood Tadka


Tags: Bollywood CelebrityDera Sacha SaudaSalman Akshay kumarGurmeet Ram Rahim SinghHoneypreet Insanਡੇਰਾ ਸੱਚਾ ਸੌਦਾ ਹਨੀਪ੍ਰੀਤ ਕੌਰ