FacebookTwitterg+Mail

'ਜੱਟੂ ਇੰਜੀਨੀਅਰ' ਨੇ ਪਹਿਲੇ 6 ਦਿਨਾਂ 'ਚ ਬਣਾਇਆ ਰਿਕਾਰਡ, ਕੀਤਾ ਇੰਨੇ ਕਰੋੜ ਦਾ ਕਾਰੋਬਾਰ

gurmeet ram rahim singh ji insan
25 May, 2017 02:56:26 PM

ਮੁੰਬਈ— ਹਾਲ ਹੀ 'ਚ ਅਭਿਨੇਤਾ ਗੁਰਮੀਤ ਰਾਮ ਰਹੀਮ ਸਿੰਘ ਦੀ ਫਿਲਮ 'ਜੱਟੂ ਇੰਜੀਨੀਅਰ' ਰਿਲੀਜ਼ ਹੋਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਓਪਨਿੰਗ ਕੀਤੀ। ਪਹਿਲੇ ਤਿੰਨ ਦਿਨਾਂ 'ਚ 'ਜੱਟੂ ਇੰਜੀਨੀਅਰ' ਨੇ 54 ਕਰੋੜ ਦੀ ਕਮਾਈ ਕੀਤੀ ਸੀ। ਦੱਸ ਦਈਏ ਕਿ ਰਾਮ ਰਹੀਮ ਦੀ ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 17 ਕਰੋੜ ਰੁਪਏ ਦੀ ਕਮਾਈ ਕਰ ਕੇ 'ਹਾਫ ਗਰਲਫ੍ਰੈਂਡ' ਅਤੇ 'ਹਿੰਦੀ ਮੀਡੀਅਮ' ਨੂੰ ਪਿਛਾੜਿਆ। ਦੂਜੇ ਦਿਨ ਫਿਲਮ ਦੀ ਕਮਾਈ 18 ਕਰੋੜ ਰਹੀ, ਉਥੇ ਤੀਜੇ ਦਿਨ ਫਿਲਮ ਨੇ 19 ਕਰੋੜ, ਚੌਥੇ ਦਿਨ 14 ਕਰੋੜ, ਪੰਜਵੇਂ ਦਿਨ 15 ਕਰੋੜ ਅਤੇ ਛੇਵੇਂ ਦਿਨ 17 ਕਰੋੜ ਦਾ ਕਾਰੋਬਾਰ ਕੀਤਾ। 'ਜੱਟੂ ਇੰਜੀਨੀਅਰ' 6 ਦਿਨਾਂ 'ਚ 100 ਕਰੋੜ ਕਲੱਬ 'ਚ ਸ਼ਾਮਲ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਗੁਰਮੀਤ ਰਾਮ ਰਹੀਮ ਦੀ ਪਹਿਲੀ ਫਿਲਮ 'ਐੱਮ. ਐੱਸ. ਜੀ. ਦਿ ਮੈਸੰਜਰ' ਨੇ 500 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ, ਜੋ ਕਿ ਬਾਲੀਵੁੱਡ ਇੰਡਸਟਰੀ ਲਈ ਹੈਰਾਨ ਕਰਨ ਵਾਲੀ ਗੱਲ ਹੈ।


Tags: Gurmeet Ram Rahim Singh Ji InsanJattu EngineerHoney Preet Insanਗੁਰਮੀਤ ਰਾਮ ਰਹੀਮ ਸਿੰਘਜੱਟੂ ਇੰਜੀਨੀਅਰ100 ਕਰੋੜ ਕਲੱਬ