FacebookTwitterg+Mail

ਡਰੀਮ ਗਰਲ ਦੇ ਅਭਿਨੇਤਰੀ ਤੋਂ ਨੇਤਾ ਬਣਨ ਤੱਕ ਦੇ ਸਫਰ 'ਤੇ ਆਏਗੀ ਕਿਤਾਬ

hema coming book on the life of
16 February, 2017 05:41:41 PM

ਨਵੀਂ ਦਿੱਲੀ— ਡਰੀਮ ਗਰਲ ਹੇਮਾ ਮਾਲਿਨੀ ਦੀ ਇਕ ਅਭਿਨੇਤਰੀ, ਡਾਂਸਰ ਅਤੇ ਫਿਲਮ ਨਿਰਮਾਤਾ ਤੋਂ ਲੈ ਕੇ ਨੇਤਾ ਬਣਨ ਤੱਕ ਦੇ ਸਫਰ ਨੂੰ ਇਕ ਕਿਤਾਬ 'ਚ ਕਲਮਬੱਧ ਕੀਤਾ ਗਿਆ ਅਤੇ ਇਹ ਕਿਤਾਬ ਇਸ ਸਾਲ ਅਕਤੂਬਰ 'ਚ ਉਨ੍ਹਾਂ ਦੇ 69ਵੇਂ ਜਨਮਦਿਨ 'ਤੇ ਦੁਕਾਨਾਂ 'ਤੇ ਉਪਲੱਬਧ ਹੋਵੇਗੀ। 'ਹੇਮਾ ਮਾਲਿਨੀ: ਬਿਓਂਡ ਦਿ ਡਰੀਮ ਗਰਲ' ਨੂੰ ਉਨ੍ਹਾਂ ਦੀ ਅਧਿਕਾਰਤ ਬਾਓਗ੍ਰਾਫੀ ਮੰਨਿਆ ਜਾ ਰਿਹਾ ਹੈ। ਇਹ ਲੇਖਕ-ਸਤੰਭਕਾਰ ਰਾਮ ਕਮਲ ਮੁਖਰਜੀ ਨੇ ਲਿਖਿਆ ਹੈ। ਪ੍ਰਕਾਸ਼ਕ ਹਾਰਪਰ ਕੋਲਿੰਸ ਇੰਡੀਆ ਨੇ ਕਿਹਾ,''ਅਜਿਹੀ ਇੰਡੀਸਟਰੀ 'ਚ ਜਿੱਥੇ ਹਮੇਸ਼ਾ ਪੁਰਸ਼ ਕਲਾਕਾਰ ਫਿਲਮ ਨੂੰ ਵਪਾਰਕ ਸਫਲਤਾ ਦਿਵਾਉਂਦਾ ਹੈ, ਹੇਮਾ ਮਾਲਿਨੀ ਇਕ ਵੱਖਰੀ ਮਿਸਾਲ ਸੀ। ਉਨ੍ਹਾਂ ਦਾ ਨਾਂ ਹੀ ਫਿਲਮ ਨੂੰ ਬਾਕਸ ਆਫਿਸ 'ਤੇ ਹਿੱਟ ਕਰਵਾਉਣ ਲਈ ਕਾਫੀ ਸੀ।''
ਹੇਮਾ ਮਾਲਿਨੀ ਇਸ ਸਾਲ ਰਮੇਸ਼ ਸਿੱਪੀ ਦੀ ਇਕ ਵੱਖ ਤਰ੍ਹਾਂ ਦੀ ਪ੍ਰੇਮ ਕਹਾਣੀ 'ਸ਼ਿਮਲਾ ਮਿਰਚ' 'ਚ ਰਾਜਕੁਮਾਰ ਰਾਵ ਨਾਲ ਦਿਖਾਈ ਦੇਵੇਗੀ। ਕਿਤਾਬ ਬਾਰੇ ਹੇਮਾ ਮਾਲਿਨੀ ਨੇ ਕਿਹਾ,''ਸਟਾਰਡਸਟ ਦੇ ਮੁੱਖ ਸੰਪਾਦਕ ਦੇ ਤੌਰ 'ਤੇ ਰਾਮ ਕਮਲ ਨੇ ਕਰੀਬ 10 ਸਾਲ ਪਹਿਲਾਂ ਮੇਰੇ ਲਈ ਇਕ ਕੌਫੀ ਟੇਬਲ ਬੁੱਕ ਲਿਖੀ ਸੀ। ਉਹ ਬਤੌਰ ਅਭਿਨੇਤਰੀ ਮੇਰੇ ਕਰੀਅਰ ਦੀ ਖੂਬਸੂਰਤ ਪਿਕਟੋਰੀਅਲ ਸਮੀਕਰਨ ਸੀ। ਮੇਰੇ 'ਤੇ ਇਕ ਹੋਰ ਕਿਤਾਬ ਲਿਖਣ ਲਈ ਹਾਰਪਰ ਕੋਲਿੰਸ ਨਾਲ ਉਨ੍ਹਾਂ ਦੇ ਤਾਜ਼ਾ ਕੰਮ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ।''


Tags: ਹੇਮਾ ਮਾਲਿਨੀ ਕਿਤਾਬ Hema Malini Book

About The Author

Disha

Disha is News Editor at Jagbani.