FacebookTwitterg+Mail

ਮਿਸ ਯੂਨੀਵਰਸ ਬਣ ਬਾਲੀਵੁੱਡ ਦੀਆਂ ਇਹ ਸੁੰਦਰੀਆਂ ਭਾਰਤ ਦਾ ਨਾਂ ਕਰ ਚੁੱਕੀਆਂ ਨੇ ਰੋਸ਼ਨ

independence day miss universe
15 August, 2017 01:13:03 PM

ਮੁੰਬਈ— ਮਿਸ ਯੂਨੀਵਰਸ ਪ੍ਰਤੀਯੋਗਿਤਾ ਨੇ ਭਾਰਤ ਨੂੰ ਕਈ ਵੱਡੇ ਨਾਂ ਦਿੱਤੇ ਹਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਮਹਿਲਾਵਾਂ ਨੂੰ ਇਕ ਨਾਯਾਬ ਪਛਾਣ ਵੀ। ਹੈਦਰਾਬਾਦ 'ਚ ਜਨਮੀ ਸੁਸ਼ਮਿਤਾ ਸੇਨ ਨੇ 1994 'ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਉਸ ਸਮੇਂ ਸੁਸ਼ਮਿਤਾ ਦੀ ਉਮਰ ਸਿਰਫ 19 ਸਾਲ ਸੀ। ਇੰਨੀ ਛੋਟੀ ਉਮਰ 'ਚ ਸੁਸ਼ਮਿਤਾ ਸੇਨ ਉਹ ਪਹਿਲੀ ਭਾਰਤੀ ਮਹਿਲਾ ਬਣੀ ਜਿਨ੍ਹਾਂ ਨੇ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਂ ਕੀਤਾ। ਕਿਹਾ ਜਾਂਦਾ ਹੈ ਸੁਸ਼ਮਿਤਾ ਨੇ ਮਿਸ ਯੂਨੀਵਰਸ ਪ੍ਰਤੀਯੋਗਿਤਾ ਦੌਰਾਨ ਇਕ ਜਵਾਬ ਨਾਲ ਬਾਜ਼ੀ ਮਾਰ ਲਈ ਸੀ। ਸੁਸ਼ਮਿਤਾ ਦਾ ਮੁਕਾਬਲਾ ਐਸ਼ਵਰਿਆ ਰਾਏ ਨਾਲ ਸੀ। ਇਕ ਸਵਾਲ 'ਚ ਜਦੋਂ ਦੋਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਤੁਸੀਂ ਕਿਸੇ ਇਤਿਹਾਸਕ ਘਟਨਾ ਨੂੰ ਬਦਲ ਸਕਦੀ, ਤਾਂ ਉਹ ਕੀ ਹੁੰਦੀ? ਇਸ 'ਤੇ ਐਸ਼ਵਰਿਆ ਦਾ ਜਵਾਬ ਸੀ, ਆਪਣੇ ਜਨਮ ਦਾ ਸਮਾਂ, ਜਦਕਿ ਸੁਸ਼ਮਿਤਾ ਨੇ ਕਿਹਾ ਸੀ, 'ਇੰਦਰੀ ਗਾਂਧੀ ਦੀ ਮੌਤ'। ਸੁਸ਼ਮਿਤਾ ਦੇ ਇਸੇ ਜਵਾਬ ਨੇ ਉਨ੍ਹਾਂ ਨੂੰ ਮਿਸ ਯੂਨੀਵਰਸ ਦਾ ਖਿਤਾਬ ਦਿਵਾਇਆ। 41 ਸਾਲ ਦੀ ਸੁਸ਼ਮਿਤਾ ਅੱਜ ਰੇਨੇ ਅਤੇ ਆਲੀਸ਼ਾ ਦੀ ਸਿੰਗਲ ਮਦਰ ਹੈ। ਪਰ ਉਨ੍ਹਾਂ ਦੀ ਖੂਬਸੂਰਤੀ ਅਤੇ ਚਾਰਮ 'ਚ ਅੱਜ ਵੀ ਕੋਈ ਕਮੀ ਨਹੀਂ ਆਈ ਹੈ।
ਲਾਰਾ ਦੱਤਾ ਨੇ ਸਾਲ 2000 'ਚ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਲਾਰਾ ਦੱਤਾ ਸਾਲ  2000 ਤੋਂ ਹੁਣ ਤੱਕ ਮਿਸ ਯੂਨੀਵਰਸ ਬਣਨ ਵਾਲੀ ਲਾਰਾ ਦੱਤਾ ਦੂਜੀ ਭਾਰਤੀ ਮਹਿਲਾ ਹੈ। ਲਾਰਾ ਨੇ ਸਾਲ 2003 'ਚ ਅਕਸ਼ੇ ਕੁਮਾਰ ਅਤੇ ਪ੍ਰਿਯੰਕਾ ਚੋਪੜਾ ਨਾਲ ਫਿਲਮ ਅੰਦਾਜ਼ ਨਾਲ ਬਾਲੀਵੁੱਡ 'ਚ ਕਦਮ ਰੱਖਿਆ। ਇਸ ਤੋਂ ਬਾਅਦ ਕਈ ਫਿਲਮਾਂ 'ਚ ਲਾਰਾ ਨੇ ਅਭਿਨੈ ਕੀਤਾ। ਬਾਲੀਵੁੱਡ 'ਚ ਸਫਲ ਅਭਿਨੇਤਰੀ ਦੇ ਤੌਰ 'ਤੇ ਪਛਾਣ ਬਣਾਉਣ ਤੋਂ ਬਾਅਦ ਲਾਰਾ ਨੇ 2011 'ਚ ਟੈਨਿਸ ਪਲੇਅਰ ਮਹੇਸ਼ ਭੂਪਤੀ ਨਾਲ ਵਿਆਹ ਕਰ ਲਿਆ। ਲਾਰਾ ਦੱਤਾ ਬਾਲੀਵੁੱਡ ਦੀਆਂ ਉਨ੍ਹਾਂ ਚੁਣਵੀਆਂ ਅਭਿਨੇਤਰੀਆਂ 'ਚੋਂ ਹੈ, ਜੋ ਆਪਣੀ ਖੂਬਸੂਰਤੀ ਨਾਲ ਸਮਾਰਟਨੈੱਸ ਲਈ ਵੀ ਜਾਣੀ ਜਾਂਦੀ ਹੈ।


Tags: Independence dayMiss universeLara DuttaSushmita SenBollywood celebrity ਸੁਸ਼ਮਿਤਾ ਸੇਨਲਾਰਾ ਦੱਤਾ