FacebookTwitterg+Mail

ED ਦੇ ਹੱਥੀ ਚੜ੍ਹੇ ਸ਼ਾਹਰੁਖ, ਗੌਰੀ ਖਾਨ ਸਮੇਤ ਫਸੀ ਬਾਲੀਵੁੱਡ ਅਦਾਕਾਰਾ, 23 ਜੁਲਾਈ ਨੂੰ ਪੇਸ਼ ਹੋਣ ਦੀ ਅਪੀਲ

ipl fema violation case  ed summons shah rukh khan
21 July, 2017 04:47:15 PM

ਮੰਬਾਈ— ਈ. ਡੀ. ਨੇ ਕੋਲਕਾਤਾ ਨਾਇਟ ਰਾਈਡਰਸ ਦੇ ਮਾਲਕ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਫੇਮਾ ਕਾਨੂੰਨ ਦੇ ਉਲੰਘਣ ਦੇ ਮਾਮਲੇ 'ਚ ਸੰਮਨ ਜਾਰੀ ਕੀਤਾ ਹੈ। ਈ. ਡੀ. ਨੇ ਸ਼ਾਹਰੁਖ ਖਾਨ ਨੂੰ 23 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਸ਼ਾਹਰੁਖ 'ਤੇ ਦੋਸ਼ ਹੈ ਕਿ ਨਾਇਟ ਰਾਈਡਰਸ ਸਪੋਰਟਸ ਪ੍ਰਾਈਵੇਟ ਲਿਮਿਟੇਡ, ਗੌਰੀ ਖਾਨ, ਸ਼ਾਹਰੁਖ ਅਤੇ ਜੂਹੀ ਚਾਵਾਲਾ ਨੇ ਫੇਮਾ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ। ਉਨ੍ਹਾਂ ਨੇ ਫੇਮਾ ਦੇ ਨਿਯਮਾਂ ਖਿਲਾਫ ਜਾ ਕੇ ਭਾਰਤ ਤੋਂ ਬਾਹਰ ਰਹਿਣ ਵਾਲੇ ਵਿਅਕਤੀਆਂ ਨੂੰ ਸ਼ੇਅਰ ਟਰਾਂਸਫਰ ਕੀਤਾ। 

Punjabi Bollywood Tadka
ਅਫਸਰਾਂ ਦੀ ਮੰਨੀਏ ਤਾਂ ਇਸ ਦੇ ਚੱਲਦੇ 73.6 ਰੁਪਏ ਦੀ ਫਾਰਨ ਕਰੰਸੀ ਦਾ ਨੁਕਸਾਨ ਹੋਇਆ ਹੈ। ਅਫਸਰਾਂ ਨੇ ਇਹ ਵੀ ਦੱਸਿਆ ਕਿ ਸ਼ਾਹਰੁਖ ਨੂੰ 23 ਅਗਸਤ ਨੂੰ ਅਥਾਰਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਕਰਨ ਵਾਲਾ ਏਜੰਸੀ ਦਾ ਸਪੈਸ਼ਲ ਆਫਸਰ ਹੈ।

Punjabi Bollywood Tadka

ਅਥਾਰਟੀ ਨੇ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਤਾਂ ਕਿ ਉਹ ਮਾਮਲੇ ਦੀ ਸੁਣਵਾਈ 'ਚ ਸ਼ਾਮਲ ਹੋਣ ਤੇ ਜੇ ਉਹ ਦੋਸ਼ੀ ਪਾਏ ਗਏ ਤਾਂ ਤਿੰਨ ਗੁਣਾਂ ਜੁਰਮਾਨਾ ਲੱਗ ਸਕਦਾ ਹੈ। ਅਫਸਰਾਂ ਦੇ ਅਨੁਸਾਰ ਮਾਮਲੇ ਚ ਹੋਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਕੇਂਦਰੀ ਜਾਂਚ ਏਜੰਸੀ ਨੇ ਸ਼ਾਹਰੁਖ ਉਨ੍ਹਾ ਦੀ ਪਤਨੀ ਗੌਰੀ, ਜੂਹੀ ਚਾਵਲਾ ਤੇ ਹੋਰਾ ਨੂੰ ਨੋਟਿਸ ਜਾਰੀ ਕੀਤੇ ਹਨ। 


Tags: Bollywood CelebrityShah Rukh KhanEDKolkata Knight RidersJuhi Chawla Gauri Khanਸ਼ਾਹਰੁਖ ਖਾਨਜੂਹੀ ਚਾਵਲਾ