FacebookTwitterg+Mail

ਕਾਸਟਿੰਗ ਕਾਊਚ ਅਤੇ ਰੇਪ ਮਾਮਲੇ 'ਚ ਮਨਜ਼ੂਰ ਕੀਤੇ ਗਏ ਆਰਡੀਨੈਂਸ 'ਤੇ ਕਮਲ ਹਾਸਨ ਦਾ ਵੱਡਾ ਬਿਆਨ

kamal haasan
26 April, 2018 05:27:47 PM

ਚੇਨਈ(ਬਿਊਰੋ)— ਦਿੱਗਜ ਅਦਾਕਾਰ ਤੋਂ ਨੇਤਾ ਬਣੇ ਕਮਲ ਹਾਸਨ ਨੇ ਬੀਤੇ ਦਿਨ ਮਨਜ਼ੂਰ ਕੀਤੇ ਗਏ ਆਰਡੀਨੈਂਸ ਵਿਚ ਸਿਰਫ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੇ ਮਾਮਲਿਆਂ ਵਿਚ ਮੌਤ ਦੀ ਸਜ਼ਾ ਦਾ ਪ੍ਰਬੰਧ ਕੀਤੇ ਜਾਣ 'ਤੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਕੀ 14, 15 ਅਤੇ 16 ਸਾਲ ਦੀਆਂ ਕੁੜੀਆਂ ਬੱਚੀਆਂ ਨਹੀਂ ਹਨ। ਹਾਸਨ ਨੇ ਕਿਹਾ ਕਿ ਪਰਿਵਾਰਾਂ ਨੂੰ ਆਪਣੇ ਮੁੰਡਿਆਂ ਨੂੰ ਜ਼ਿੰਮੇਵਾਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਯੂ-ਟਿਊਬ ਰਾਹੀਂ ਆਪਣੀ ਪਾਰਟੀ ਦੇ ਵਰਕਰਾਂ ਅਤੇ ਹਮਾਇਤੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਆਖੀ।
ਇਸ ਤੋਂ ਇਲਾਵਾ ਕਮਨ ਹਾਸਨ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਸਰੋਜ ਖਾਨ ਦੇ ਹਾਲ ਹੀ 'ਚ ਦਿੱਤੇ ਬਿਆਨ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ, ''ਹਰ ਇਕ ਮਹਿਲਾ ਨੂੰ ਨਾ ਕਹਿਣ ਦਾ ਹੱਕ ਹੈ। ਉਸ ਨੂੰ ਫਿਲਮ ਇੰਡਸਟਰੀ 'ਚ ਫੈਲੇ ਕਾਸਟਿੰਗ ਕਾਊਚ ਦਾ ਵਿਰੋਧ ਕਰਨ ਦਾ ਪੂਰਾ ਅਧਿਕਾਰ ਹੈ। ਕਮਲ ਨੇ ਮੰਗਲਵਾਰ ਨੂੰ ਆਪਣੇ ਰਿਹਾਇਸ਼ ਸਥਾਨ ਤੋਂ ਬਾਹਰ ਲੱਗੀ ਗ੍ਰਾਮ ਪੰਚਾਇਤ ਦੀ ਬੈਠਕ ਦੌਰਾਨ ਇਕ ਰਿਪੋਰਟਰ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਅਜਿਹਾ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ, ''ਕਿਸੇ ਵੀ ਮਹਿਲਾ ਨੂੰ ਇਸ ਦੇ ਪੱਖ 'ਚ ਬੋਲਣ ਅਤੇ ਇਸ ਨੂੰ ਲੈ ਕੇ ਇੰਡਸਟਰੀ 'ਚ ਕੰਮ ਕਰ ਰਹੀ ਸਾਡੀਆਂ ਭੈਣਾਂ-ਬੇਟੀਆਂ ਦੇ ਅਧਿਕਾਰ ਨੂੰ ਬੇਇੱਜ਼ਤ ਕਰਨ ਦਾ ਹੱਕ ਨਹੀਂ ਹੈ।''


Tags: Kamal HaasanBig StatementCasting couchOrdinanceBollywood Celebrity

Edited By

Chanda Verma

Chanda Verma is News Editor at Jagbani.