FacebookTwitterg+Mail

'ਪਦਮਾਵਤੀ' ਲਈ ਨਹੀਂ, ਹਿੰਦੂ-ਮੁਸਲਿਮ ਫਸਾਦ ਲਈ ਲਟਕਾਈ ਗਈ ਨਾਹਰਗੜ ਕਿਲੇ 'ਚ ਲਾਸ਼

padmavati
25 November, 2017 10:36:04 AM

ਨਵੀਂ ਦਿੱਲੀ(ਬਿਊਰੋ)— ਜੈਪੁਰ ਦੇ ਨਾਹਰਗੜ ਕਿਲੇ ਦੀ ਦੀਵਾਰ 'ਤੇ ਬੀਤੇ ਸ਼ੁੱਕਰਵਾਰ ਸਵੇਰੇ 40 ਸਾਲਾ ਚੇਤਨ ਸੈਨੀ ਦੀ ਲਾਸ਼ ਲਟਕੀ ਮਿਲੀ। ਸ਼ੁਰੂਆਤ 'ਚ ਕਿਲੇ ਦੀ ਦੀਵਾਰ 'ਤੇ ਕੋਇਲੇ ਨਾਲ ਲਿਖੀਆਂ ਗੱਲਾਂ ਨੂੰ ਦੇਖ ਕੇ ਮੀਡੀਆ ਨੇ ਇਹ ਖਬਰ ਦੱਸੀ ਕਿ ਚੇਤਨ ਨੇ ਆਤਮ ਹੱਤਿਆ ਕੀਤੀ ਹੈ ਪਰ ਜਿਸ ਜਗ੍ਹਾ 'ਤੇ ਲਾਸ਼ ਮਿਲੀ ਉਥੇ ਕਿਲੇ ਦੀਆਂ ਚਟਾਨਾਂ-ਪੱਥਰਾਂ 'ਤੇ ਕੁਝ ਅਜਿਹੀਆਂ ਭੜਕਾਊ ਗੱਲਾਂ ਵੀ ਲਿਖੀਆਂ ਹੋਈਆਂ ਹਨ।

Punjabi Bollywood Tadka

ਜੋ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਇਹ ਸੁਸਾਈਡ ਨਹੀਂ ਸਗੋਂ ਕਤਲ ਸੀ। ਮੀਡੀਆ ਦੀ ਸ਼ੁਰੂਆਤੀ ਖਬਰਾਂ 'ਚ ਇਹੀ ਦਿਖਾਇਆ ਗਿਆ ਕਿ ਚੇਤਨ ਨੇ ਰਾਜਸਥਾਨ ਤੇ ਦੇਸ਼ਭਰ 'ਚ ਚਲ ਰਹੇ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਦੇ ਵਿਰੋਧ 'ਚ ਸੁਸਾਈਡ ਕੀਤੀ ਹੈ, ਕਿਉਂਕਿ ਕੋਇਲੇ ਨਾਲ ਲਿਖੀਆਂ ਗੱਲਾਂ 'ਚ ਫਿਲਮ 'ਪਦਮਾਵਤੀ' ਦਾ ਜ਼ਿਕਰ ਸੀ।

Punjabi Bollywood Tadka

ਹਾਲਾਂਕਿ ਜਦੋਂ ਇਸ ਗੱਲ ਦੀ ਕਰੀਬ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਮਾਮਲਾ ਕੁਝ ਹੋਰ ਹੀ ਨਜ਼ਰ ਆਇਆ। ਕਿਲੇ ਦੀਆਂ ਚਟਾਨਾਂ 'ਤੇ ਲਿਖੀਆਂ ਗੱਲਾਂ ਫਿਲਮ ਲਈ ਨਹੀਂ ਸਗੋਂ ਫਿਲਮ ਦਾ ਵਿਰੋਧ ਕਰ ਰਹੇ ਲੋਕਾਂ ਦੇ ਖਿਲਾਫ ਸੀ।

 Punjabi Bollywood Tadka
ਸੂਤਰਾਂ ਨੇ ਜਦੋਂ ਇਸ ਗੱਲ ਨੂੰ ਹਾਈਲਾਈਟ ਕੀਤਾ, ਜਿਸ 'ਚ ਕਿਲੇ ਦੀਆਂ ਚਟਾਨਾਂ 'ਤੇ ਲਿਖਿਆ ਦੇਖਿਆ ਗਿਆ ਕਿ, ''ਅਸੀਂ ਸਿਰਫ ਪੁਤਲੇ ਨਹੀਂ ਲਟਕਾਉਂਦੇ ਪਦਮਾਵਤੀ''। ਇਸ ਲਿਖਾਵਟ ਤੋਂ ਪਹਿਲਾਂ ਇਹ ਸੰਦੇਸ਼ ਦਿੱਤਾ ਗਿਆ ਕਿ ਚੇਤਨ ਨੇ ਆਤਮ ਹੱਤਿਆ ਕੀਤੀ ਹੈ ਪਰ ਕਿਲੇ ਦੀ ਚਟਾਨ 'ਤੇ ਲਿਖੀ ਇਹ ਗੱਲ ਅਧੂਰੀ ਸੀ। ਇਸ ਤੋਂ ਇਲਾਵਾ 10 ਹੋਰ ਚਟਾਨਾਂ 'ਤੇ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਮਿਲੀਆਂ।

Punjabi Bollywood Tadka

ਇਕ ਚਟਾਨ 'ਤੇ 'ਪਦਮਾਵਤੀ' ਫਿਲਮ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਤੰਜ ਕੱਸਦੇ ਹੋਏ ਲਿਖਿਆ ਹੈ, ''ਪਦਮਾਵਤੀ ਦਾ ਵਿਰੋਧ ਕਰਨ ਵਾਲੇ, ਅਸੀਂ ਸਿਰਫ ਪੁਤਲੇ ਨਹੀਂ ਲਟਕਾਉਂਦੇ।'' ਇਹ ਸਾਫ-ਸਾਫ ਉਨ੍ਹਾਂ ਲੋਕਾਂ 'ਤੇ ਤੰਜ ਸੀ, ਜੋ ਫਿਲਮ ਦੇ ਵਿਰੋਧ 'ਚ ਪੁਤਲੇ ਸਾੜ ਰਹੇ ਹਨ। ਖਾਸ ਕਰਕੇ ਸ਼੍ਰੀ ਰਾਜਪੂਤ ਕਰਨੀ ਸੈਨਾ।

Punjabi Bollywood Tadka

ਇਸ ਤੋਂ ਇਲਾਵਾ ਚਟਾਨਾਂ 'ਤੇ 3 ਅਜਿਹੇ ਮੈਸੇਜ ਲਿਖੇ ਹਨ, ਜਿਨ੍ਹਾਂ 'ਚ ਕਾਫਿਰ ਸ਼ਬਦ ਆਉਂਦਾ ਹੈ। ਦੋ 'ਚ ਅੱਲਾਹ ਲਿਖਿਆ ਹੋਇਆ ਹੈ ਪਰ ਇਸ 'ਚ 'ਹ' ਅੱਖਰ ਗਾਇਬ ਹੈ। ਸਾਰੇ ਮੈਸੇਜ ਪੜ੍ਹਨ 'ਤੇ ਇਹ ਨਤੀਜਾ ਨਿਕਲਦਾ ਹੈ ਕਿ ਇਹ ਆਤਮ ਹੱਤਿਆ ਦਾ ਨਹੀਂ ਸਗੋਂ ਹੱਤਿਆ ਦਾ ਮਾਮਲਾ ਹੈ। ਕਤਲ ਪਿੱਛੇ ਇਕ ਸੋਚੀ ਸਮਝੀ ਸਾਜਿਸ਼ ਸੀ ਤਾਂਕਿ ਮੁੱਦੇ ਨੂੰ ਹਿੰਦੂ ਬਨਾਮ ਮੁਸਲਮਾਨ ਬਣਾਇਆ ਦਾ ਸਕੇ ਤੇ ਫਸਾਦ ਕਰਵਾਇਆ ਜਾ ਸਕੇ।

Punjabi Bollywood Tadka


Tags: JaipurPadmavatiNahargarhChetan Kumar Saini Sanjay Leela BhansaliDeepika Padukone Shahid KapoorRanveer Singh