FacebookTwitterg+Mail

ਸ਼ਹੀਦ ਸੰਦੀਪ ਊਨੀਕਿਸ਼ਣਨ 'ਤੇ ਗਲਤ ਟਵੀਟ ਕਰ ਕੇ ਫਸੇ ਪਰੇਸ਼ ਰਾਵਲ, ਬਾਅਦ 'ਚ ਮੰਗੀ ਮੁਆਫੀ

paresh rawal
11 September, 2017 01:06:45 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਤੇ ਭਾਜਪਾ ਸੰਸਦ ਪਰੇਸ਼ ਰਾਵਲ ਐਤਵਾਰ ਟਵੀਟ ਕਰ ਕੇ ਮੁੜ ਫਸ ਗਏ। ਪੱਤਰਕਾਰ ਗੌਰੀ ਲੰਕੇਸ਼ ਨੂੰ ਕਰਨਾਟਕ ਸਰਕਾਰ ਵਲੋਂ ਦਿੱਤੇ ਗਏ ਪੁਲਸ ਸੈਲਿਊਟ 'ਤੇ ਟਿੱਪਣੀ ਕਰਦੇ ਹੋਏ ਪਰੇਸ਼ ਰਾਵਲ ਨੇ ਨਵੰਬਰ 2008 ਨੂੰ ਮੁੰਬਈ ਹਮਲਿਆਂ ਦੌਰਾਨ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਸੰਦੀਪ ਊਨੀਕ੍ਰਿਸ਼ਣਨ 'ਤੇ ਇਕ ਗਲਤ ਟਵੀਟ ਕਰ ਦਿੱਤਾ। ਪਰੇਸ਼ ਰਾਵਲ ਨੇ ਲਿਖਿਆ, ''ਮੁੰਬਈ ਤਾਜ ਹਮਲੇ 'ਚ ਸ਼ਹੀਦ ਮੇਜਰ ਸੰਦੀਪ ਊਨੀਕ੍ਰਿਸ਼ਣਨ ਬੈਂਗਲੁਰੂ 'ਚ ਹੈ। ਉਨ੍ਹਾਂ ਨੂੰ ਰਾਜ ਸਰਕਾਰ ਵਲੋਂ 21 ਬੰਦੂਕਾਂ ਦੀ ਸਲਾਮੀ ਨਹੀਂ ਦਿੱਤੀ ਗਈ!' ਹਾਲਾਂਕਿ ਸੱਚਾਈ ਇਹ ਹੈ ਕਿ ਮੁੰਬਈ ਹਮਲੇ 'ਚ ਸ਼ਹੀਦ ਹੋਏ ਫੌਜ ਦੇ ਮੇਜਰ ਸੰਦੀਪ ਊਨੀਕ੍ਰਿਸ਼ਣਨ ਦਾ 29 ਨਵੰਬਰ 2008 ਨੂੰ ਪੂਰੇ ਰਾਜ ਸਨਮਾਨ ਦੇ ਨਾਲ ਬੈਂਗਲੁਰੂ 'ਚ ਅੰਤਿਮ ਸੰਸਕਾਰ ਕੀਤਾ ਸੀ, ਇਸ ਦੌਰਾਨ ਉਨ੍ਹਾਂ ਨੂੰ 21 ਬੰਦੂਕਾਂ ਦੀ ਸਲਾਮੀ ਵੀ ਦਿੱਤੀ ਗਈ ਸੀ।

Punjabi Bollywood Tadka

ਉਹ ਟਵੀਟ ਕਰਦੇ ਸਮੇਂ ਭਾਜਪਾ ਸੰਸਦ ਇਹ ਭੁੱਲ ਗਏ ਕਿ ਉਸ ਸਮੇਂ ਕਰਨਾਟਕ 'ਚ ਕਾਂਗਰਸ ਦੀ ਨਵੀਂ ਭਾਜਪਾ ਦੀ ਸਰਕਾਰ ਸੀ ਅਤੇ ਯੇਦੁਰਪਾ ਮੁੱਖ ਮੰਤਰੀ ਸਨ। ਉਨ੍ਹਾਂ ਦੀ ਇਸ ਗਲਤ ਬਿਆਨੀ ਲਈ ਜਦੋਂ ਖਿਚਾਈਂ ਹੋਈ ਤਾਂ ਉਨ੍ਹਾਂ ਨੇ ਮੁਆਫੀ ਮੰਗਦੇ ਹੋਏ ਇਹ ਕਿਹਾ ਕਿ ਟਵੀਟ 'ਚ 'ਨਹੀਂ' ਸ਼ਬਦ ਦਾ ਇਸਤੇਮਾਲ ਗਲਤੀ ਤੋਂ ਹੀ ਗਿਆ ਸੀ। ਕਿਰਪਾ ਕਰਕੇ ਇਸ ਗਲਤੀ ਲਈ ਮੁਆਫ ਕਰੋ।'' ਜ਼ਿਕਰਯੋਗ ਹੈ ਕਿ ਦੂਜੇ ਪਾਸੇ ਇਕ ਅੰਗਰੇਜ਼ੀ ਨਿਊਜ਼ ਚੈਨਲ ਮੁਤਾਬਕ ਮੁੱਖ ਮੰਤਰੀ ਨੇ ਕਿਹਾ, ''ਇਸ 'ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਗੌਰੀ ਲੰਕੇਸ਼ ਨੂੰ ਰਾਜ ਸਨਮਾਨ ਨਹੀਂ ਦਿੱਤਾ ਗਿਆ। ਰਾਸ਼ਟਰੀ ਝੰਡੇ ਦਾ ਇਸਤੇਮਾਲ ਨਹੀਂ ਹੋਇਆ। ਉਹ ਸੀਨੀਅਰ ਪੱਤਰਕਾਰ ਅਤੇ ਲੇਖਿਕਾ ਸੀ। ਇਸ ਲਈ ਉਨ੍ਹਾਂ ਦੇ ਸਨਮਾਨ 'ਚ ਪੁਲਸ ਸੈਲਿਊਟ ਦਿੱਤਾ ਗਿਆ। ਇਸ ਤੋਂ ਪਹਿਲੇ ਸੀਨੀਅਰ ਸਾਹਿਤਕਾਰਾਂ ਜੀ. ਐੱਸ. ਸ਼ਿਵਰੂਦਰਾਪਾ ਅਤੇ ਯੂ. ਆਰ. ਅਨੰਥਮੂਰਤੀ ਨੂੰ ਇਸ ਤਰ੍ਹਾਂ ਦਾ ਸਨਮਾਨ ਦਿੱਤਾ ਗਿਆ ਹੈ।''


Tags: Bollywood celebrityParesh rawalTweetSandip unnikrishnanGauri lankeshਪਰੇਸ਼ ਰਾਵਲਗੌਰੀ ਲੰਕੇਸ਼