FacebookTwitterg+Mail

ਬੇਬਾਕੀ ਭਰੇ ਬਿਆਨਾਂ ਨਾਲ ਚਰਚਾ 'ਚ ਰਹਿਣ ਵਾਲੇ ਪਰੇਸ਼ ਰਾਵਲ ਮੁੜ ਟਵੀਟ ਕਰਕੇ ਆਏ ਸੁਰਖੀਆਂ 'ਚ

paresh rawal tweet
11 August, 2017 04:56:35 PM

ਮੁੰਬਈ— ਬਾਲੀਵੁੱਡ ਐਕਟਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਪਰੇਸ਼ ਰਾਵਲ ਇਕ ਵਾਰ ਫਿਰ ਆਪਣੇ ਨਵੇਂ ਟਵੀਟ ਨੂੰ ਲੈ ਕੇ ਚਰਚਾ 'ਚ ਹੈ। ਸੋਸ਼ਲ ਮੀਡੀਆ 'ਤੇ ਆਪਣੇ ਬੇਬਾਕੀ ਲਈ ਮਸ਼ਹੂਰ ਇਸ ਐਕਟਰ ਇਸ ਨੇ ਹਾਲ ਹੀ 'ਚ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵਲੋਂ ਮੁਸਲਮਾਨਾਂ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਹਾਮਿਦ ਅੰਸਾਰੀ ਲਈ ਟਵੀਟ 'ਚ ਕਿਹਾ ਹੈ 'ਗੈੱਟ ਵੈੱਲ ਸੂਨ'। ਪਰੇਸ਼ ਰਾਵਲ ਨੇ ਆਪਣੇ ਇਸ ਟਵੀਟ 'ਚ ਲਿਖਿਆ ਹੈ ਕਿ ਮੈਂ ਸ਼੍ਰੀ ਹਾਮਿਦ ਅੰਸਾਰੀ ਜੀ ਲਈ ਲੰਬੇ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਾ ਹਾਂ ਇਸ ਲਈ ਜਲਦੀ ਠੀਕ ਹੋ ਜਾਓ।


ਜਾਣਕਾਰੀ ਮੁਤਾਬਕ ਪਰੇਸ਼ ਰਾਵਲ ਨੇ ਹਾਮਿਦ ਅੰਸਾਰੀ ਦੇ ਹਾਲ ਹੀ 'ਚ ਉੱਪ ਰਾਸ਼ਟਰਪਤੀ ਦੇ ਅਹੁਦੇ ਤੋਂ ਮੁਕਤ ਹੋਣ ਤੋਂ ਪਹਿਲਾਂ ਦਿੱਤੇ ਗਏ ਬਿਆਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਸ ਬਿਆਨ 'ਚ ਹਾਮਿਦ ਅੰਸਾਰੀ ਨੇ ਮੁਸਲਮਾਨ ਦੇ ਬਾਰੇ 'ਚ ਇਕ ਇੰਟਰਵਿਊ 'ਚ ਕਿਹਾ ਸੀ ਕਿ ਦੇਸ਼ ਮੁਸਲਮਾਨ ਨੂੰ ਬੇਚੈਨੀ ਅਤੇ ਅਸੁਰੱਖਿਆ ਦੀ ਭਾਵਨਾ ਦਾ ਅਹਿਸਾਸ ਹੁੰਦਾ ਹੈ। 'ਹਾਮਿਦ ਅੰਸਾਰੀ ਨੇ ਇਹ ਬਿਆਨ ਅਸਹਿਣਸ਼ੀਲਤਾ ਅਤੇ 'ਗਊ ਰੱਖਿਅਕਾਂ ਦੀ ਗੁੰਡਾਗਰਦੀ ਦੀ ਵੱਧ ਰਹੀਆਂ ਘਟਨਾਵਾਂ ਦੇ ਕਾਰਨ ਦਿੱਤਾ ਸੀ।

ਹਾਮਿਦ ਅੰਸਾਰੀ ਦੇ ਇਸ ਬਿਆਨ ਦੀ ਆਲੋਚਨਾ ਸਿਰਫ ਪਰੇਸ਼ ਰਾਵਲ ਹੀ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾ ਵੀ ਕਰ ਰਹੇ ਹਨ। ਹਾਮਿਦ ਅੰਸਾਰੀ ਦੇ ਇਸ ਬਿਆਨ 'ਤੇ ਭਾਜਪਾ ਸ਼ਾਹਨਵਾਜ ਹੁਸੈਨ ਦੇ ਨੇਤਾ ਨੇ ਵੀ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ, ਮੁਸਲਮਾਨਾਂ ਨੇ ਰਹਿਣ ਲਈ ਭਾਰਤ ਤੋਂ ਬਿਹਤਰ ਕੋਈ ਮੁਲਕ ਨਹੀਂ ਹੈ ਅਤੇ ਨਾ ਹੀ ਇਕ ਹਿੰਦੂ ਤੋਂ ਚੰਗਾ ਦੋਸਤ ਉਨ੍ਹਾਂ ਨੂੰ ਮਿਲ ਸਕਦਾ ਹੈ।


Tags: Paresh rawalTweetHamid ansariMuslims commentBollywood celebrityਪਰੇਸ਼ ਰਾਵਲਹਾਮਿਦ ਅੰਸਾਰੀ