FacebookTwitterg+Mail

ਮਸ਼ਹੂਰ ਅਦਾਕਾਰ ਨੇ ਮੋਦੀ ਵਿਰੁੱਧ ਸ਼ਰੇਆਮ ਕਹੀ ਇਹ ਗੱਲ, ਸਲਮਾਨ ਨਾਲ ਕਰ ਚੁੱਕੈ ਕੰਮ

prakash raj with narendra modi
19 January, 2018 05:25:15 PM

ਮੁੰਬਈ(ਬਿਊਰੋ)— ਸਲਮਾਨ ਨਾਲ 'ਦਬੰਗ 2' ਤੇ 'ਵਾਂਟੇਡ' 'ਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਪਰਕਾਸ਼ ਰਾਜ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। ਜਾਣਕਾਰੀ ਮੁਤਾਬਕ ਪ੍ਰਕਾਸ਼ ਰਾਜ ਹਾਲ ਹੀ 'ਚ ਕਿ ਇਵੈਂਟ 'ਚ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਕਿਹਾ, ''ਆਲੋਚਕ ਕਹਿੰਦੇ ਹਨ ਕਿ ਮੈਂ ਹਿੰਦੂ ਵਿਰੋਧੀ ਹਾਂ ਜਦਕਿ ਮੈਂ ਕਹਿੰਦਾ ਹਾਂ ਕਿ ਮੈਂ ਮੋਦੀ, ਸ਼ਾਹ ਤੇ ਹੇਗੜੇ ਵਿਰੋਧੀ ਹਾਂ।'' ਉਨ੍ਹਾਂ ਨੇ ਅੱਗੇ ਕਿਹਾ ਕਿ ਕਾਤਲਾਂ ਦਾ ਸਮਰਥਨ ਕਰਨ ਵਾਲੇ ਖੁਦ ਨੂੰ ਹਿੰਦੂ ਨਹੀਂ ਬੋਲ ਸਕਦੇ।

Punjabi Bollywood Tadka

ਉਨ੍ਹਾਂ ਨੇ ਕਿਹਾ ਕਿ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਮੋਦੀ ਸਮਰਥਕਾਂ ਦੇ ਜਸ਼ਨ ਮਨਾਉਣ 'ਤੇ ਉਨ੍ਹਾਂ ਨੇ ਮੋਦੀ ਤੋਂ ਪ੍ਰਤੀਕਿਰਿਆ ਮੰਗੀ ਸੀ। ਉਸ ਸਮੇਂ ਪ੍ਰਧਾਨ ਮੰਤਰੀ ਸ਼ਾਂਤ ਸਨ। ਪ੍ਰਕਾਸ਼ ਰਾਜ ਨੇ ਕਿਹਾ, ਭਾਵੇਂ ਮੈਂ ਪ੍ਰਧਾਨ ਮੰਤਰੀ ਮੋਦੀ ਲਈ ਵੋਟ ਕਰਾਂ ਜਾਂ ਨਾ ਕਰਾਂ ਪਰ ਉਹ ਮੇਰੇ ਪ੍ਰਧਾਨ ਮੰਤਰੀ ਹਨ।

Punjabi Bollywood Tadka

ਉਨ੍ਹਾਂ ਨੂੰ ਇਨ੍ਹਾਂ ਸਾਰੇ ਵਿਵਾਦਾਂ ਬਾਰੇ ਬੋਲਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਕਾਸ਼ ਰਾਜ ਪਿਛਲੇ ਕਾਫੀ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ 'ਤੇ ਨਿਸ਼ਾਨਾ ਕੱਸਦੇ ਰਹੇ ਹਨ। ਹਾਲ ਹੀ 'ਚ ਗੁਜਰਾਤ 'ਚ 'ਮਿਸ਼ਨ 150' ਹਾਸਿਲ ਨਾ ਕਰਨ 'ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ 'ਤੇ ਸਵਾਲ ਉਠਾਏ ਸਨ।

Punjabi Bollywood Tadka


Tags: Prakash Raj Narendra Modi Salman Khan Dabangg 2 Wantedਪ੍ਰਕਾਸ਼ ਰਾਜ ਮੋਦੀ

Edited By

Chanda Verma

Chanda Verma is News Editor at Jagbani.