FacebookTwitterg+Mail

ਅੱਖਾਂ ਮਾਰ ਕੇ ਦਿਲ ਲੁੱਟਣ ਵਾਲੀ ਪ੍ਰਿਯਾ ਪ੍ਰਕਾਸ਼ ਦੀ ਪਟੀਸ਼ਨ 'ਤੇ ਸੁਣਵਾਈ ਅੱਜ

priya prakash varrier
21 February, 2018 03:02:05 PM

ਨਵੀਂ ਦਿੱਲੀ(ਬਿਊਰੋ)— ਮਲਿਆਲਮ ਫਿਲਮ ਦੇ ਇਕ ਗਾਣੇ 'ਚ ਆਪਣੀਆਂ ਅੱਖਾਂ ਦੀਆਂ ਅਦਾਵਾਂ ਨਾਲ ਰਾਤੋ-ਰਾਤ ਇੰਟਰਨੈੱਟ ਸਨਸਨੀ ਬਣੀ ਅਭਿਨੇਤਰੀ ਪ੍ਰਿਯਾ ਪ੍ਰਕਾਸ਼ ਵਾਰੀਅਰ ਦੀ ਵਾਇਰਲ ਹੋਈ ਵੀਡੀਓ 'ਤੇ ਉਨ੍ਹਾਂ ਵਿਰੁੱਧ ਹੋਣ ਵਾਲੀ ਅਦਾਲਤੀ ਕਾਰਵਾਈ 'ਤੇ ਰੋਕ ਲਾਉਣ ਨਾਲ ਜੁੜੀ ਪਟੀਸ਼ਨ 'ਤੇ ਸੁਪਰੀਮ ਕੋਰਟ ਬੁੱਧਵਾਰ ਸੁਣਵਾਈ ਕਰੇਗੀ। ਅਭਿਨੇਤਰੀ ਦੇ ਵਕੀਲ ਨੇ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਦੀ ਬੇਨਤੀ ਕੀਤੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਅਭਿਨੇਤਰੀ ਨੇ ਸੁਪਰੀਮ ਕੋਰਟ ਨੂੰ ਆਪਣੀ ਪਟੀਸ਼ਨ ਰਾਹੀਂ ਬੇਨਤੀ ਕੀਤੀ ਹੈ ਕਿ ਤੇਲੰਗਾਨਾ ਵਿਚ ਉਸ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਰੱਦ ਕੀਤਾ ਜਾਏ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਪ੍ਰਿਆ ਪ੍ਰਕਾਸ਼ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਅੱਖ ਮਾਰਦੀ ਨਜ਼ਰ ਆ ਰਹੀ ਸੀ। ਪ੍ਰਿਆ ਪ੍ਰਕਾਸ਼ ਦਾ ਇਹ ਵੀਡੀਓ ਇੰਨਾ ਜ਼ਿਆਦਾ ਵਾਇਰਲ ਹੋਇਆ ਕਿ ਉਹ ਰਾਤੋਂ-ਰਾਤ ਪੂਰੇ ਇੰਡੀਆ ਦੀ ਧੜਕਨ ਬਣ ਗਈ।ਇਸ ਤੋਂ ਇਲਾਵਾ 13 ਫਰਵਰੀ ਨੂੰ ਫਿਲਮ 'ਔਰੂ ਅਦਾਰ ਲਵ' ਦਾ ਇਕ ਟੀਜ਼ਰ ਲਾਂਚ ਹੋਇਆ ਹੈ। ਇਸ 'ਚ ਵੀ ਪ੍ਰਿਆ ਨੇ ਆਪਣੀਆਂ ਅਦਾਵਾਂ ਨਾਲ ਕਰੋੜਾਂ ਦਿਲਾਂ ਨੂੰ ਜਿੱਤ ਲਿਆ ਹੈ।


Tags: Priya Prakash VarrierSupreme CourtFIRInstagramViral Videoਪ੍ਰਿਯਾ ਪ੍ਰਕਾਸ਼ ਵਾਰੀਅਰ

Edited By

Sunita

Sunita is News Editor at Jagbani.