FacebookTwitterg+Mail

ਰਾਖੀ ਸਾਵੰਤ ਨੂੰ ਮਿਲੀ ਗੈਂਗ ਰੇਪ ਦੀ ਧਮਕੀ, ਗੁਜਰਾਤ 'ਚ ਹੈਕ ਹੋਇਆ ਮੋਬਾਇਲ ਨੰਬਰ

rakhi sawant
19 November, 2017 12:09:37 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਫਿਲਮ 'ਪਦਮਾਵਤੀ' ਦੀ ਪ੍ਰਸ਼ੰਸ਼ਾਂ ਕਰਕੇ ਵਿਵਾਦਾਂ 'ਚ ਆ ਗਈ ਹੈ। ਉਸ ਨੇ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ 'ਚ ਉਹ 'ਪਦਮਾਵਤੀ' ਦੀ ਤਾਰੀਫ ਤੇ ਕਰਣੀ ਸੈਨਾ ਦਾ ਵਿਰੋਧ ਕਰਦੀ ਨਜ਼ਰ ਆ ਰਹੀ ਹੈ।

ਇਸ ਤੋਂ ਬਾਅਦ ਫੇਸਬੁੱਕ 'ਤੇ ਹੀ ਕਾਥਿਤ ਰਾਸ਼ਟਰੀ ਕਰਣੀ ਸੈਨਾ ਦੇ ਪੇਜ਼ ਤੋਂ ਰਾਖੀ ਸਾਵੰਤ ਨੂੰ ਧਕਮੀ ਭਰਿਆ ਪੋਸਟ ਲਿਖਿਆ ਗਿਆ। ਰਾਖੀ ਨੂੰ 'ਮੂੰਹ ਕਾਲਾ' ਕਰਨ ਦੀ ਧਮਕੀ ਦਿੱਤੀ ਗਈ ਹੈ। ਇਨ੍ਹਾਂ ਧਮਕੀਆਂ ਤੋਂ ਬਾਅਦ ਰਾਖੀ ਸਾਵੰਤ ਨੇ ਕਰਣੀ ਸੈਨਾ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ।

Punjabi Bollywood Tadka

ਉਨ੍ਹਾਂ ਕਿਹਾ ਹੈ, ''ਕੁਝ ਅਸਮਾਜਿਕ ਤੱਤਾਂ ਨਾਲ ਮੈਨੂੰ ਪੁਰਾਣੇ ਨੰਬਰ 'ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਰਾਜਸਥਾਨ-ਗੁਜਰਾਤ ਤੋਂ ਮੈਨੂੰ ਨੰਬਰ ਹੈਕ ਕੀਤਾ ਗਿਆ ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ। ਮੈਂ ਵੀ ਰਾਜਪੂਤ ਹਾਂ ਤੇ ਰਾਣੀ ਪਦਵਾਮਿਨੀ ਦੀ ਇੱਜ਼ਤ ਕਰਦੀ ਹਾਂ।

Punjabi Bollywood Tadka

ਸੰਜੇ ਲੀਲਾ ਭੰਸਾਲੀ ਨੇ ਅਜਿਹਾ ਕੁਝ ਨਹੀਂ, ਜਿਸ ਨਾਲ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੇ।'' ਰਾਖੀ ਸਾਵੰਤ ਨੇ ਕਿਹਾ, ''ਮੈਨੂੰ ਗੈਂਗ ਰੇਪ ਦੀ ਧਮਕੀ ਮਿਲ ਰਹੀ ਹੈ। ਗਾਲਾਂ ਕੱਢੀਆਂ। ਮੈਂ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਮੈਂ ਭੰਸਾਲੀ, ਦੀਪਿਕਾ ਪਾਦੂਕੋਣ, ਸ਼ਾਹਿਦ ਕਪੂਰ ਤੇ ਰਣਵੀਰ ਸਿੰਘ ਦਾ ਸਮਰਥਨ ਕਰਦੀ ਹਾਂ ਕਿਉਂਕਿ ਉਹ ਮੇਰੇ ਦੋਸਤ ਹਨ।

Punjabi Bollywood Tadka

ਆਪਣੇ ਵੀਡੀਓ 'ਚ ਰਾਖੀ ਸਾਵੰਤ ਨੇ ਕਿਹਾ, ''ਸੰਜੇ ਲੀਲਾ ਭੰਸਾਲੀ ਨੇ ਬਹੁਤ ਵਧੀਆ ਫਿਲਮ ਬਣਾਈ। ਰਣਵੀਰ, ਪਦਮਾਵਤੀ ਤੇ ਸ਼ਾਹਿਦ ਕਪੂਰ ਦੀ ਜੋੜੀ ਬਹੁਤ ਵਧੀਆ ਲੱਗ ਰਹੀ ਹੈ। ਮੈਂ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਇਸ ਫਿਲਮ ਦੇ ਜੋ ਵਿਰੋਧੀ ਹਨ, ਉਸ ਨੂੰ ਸਬਕ ਸਿਖਾਉਣਾ ਚਾਹੁੰਦੇ ਹਾਂ।''


Tags: Rakhi SawantPadmavatiSanjay Leela BhansaliDeepika Padukone Shahid KapoorRanveer Singhਰਾਖੀ ਸਾਵੰਤਪਦਮਾਵਤੀਸੰਜੇ ਲੀਲਾ ਭੰਸਾਲੀਦੀਪਿਕਾ ਪਾਦੂਕੋਣ