FacebookTwitterg+Mail

ਪ੍ਰਧਾਨ ਮੰਤਰੀ ਮੋਦੀ ਦਾ ਕਿਰਦਾਰ ਨਿਭਾਏਗਾ ਇਹ ਸਿਆਸੀ ਨੇਤਾ

shatrughan sinha and narendra modi
09 March, 2018 08:24:33 AM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰ ਸ਼ਤਰੂਘਨ ਸਿਨਹਾ ਫਿਲਮੀ ਪਰਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ਵਿਚ ਇਨ੍ਹਾਂ ਦਿਨਾਂ ਵਿਚ ਜੀਵਨੀ 'ਤੇ ਆਧਾਰਤ ਫਿਲਮਾਂ ਦੀ ਰਵਾਇਤ ਜ਼ੋਰਾਂ 'ਤੇ ਹੈ। ਇਸੇ ਲੜੀ ਵਿਚ ਹੁਣ ਛੇਤੀ ਹੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਵੀ ਫਿਲਮ ਬਣਨ ਜਾ ਰਹੀ ਹੈ।

ਇਸ ਵਿਚ ਉਨ੍ਹਾਂ ਦਾ ਰੋਲ ਸ਼ਤਰੂਘਨ ਨਿਭਾਉਂਦੇ ਨਜ਼ਰ ਆਉਣਗੇ। ਕਾਫੀ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਚੱਲ ਰਹੇ ਸ਼ਤਰੂਘਨ ਨੂੰ ਹਾਲ ਹੀ ਵਿਚ ਲੰਡਨ ਵਿਚ ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਕੀਵ ਵਾਜ ਵਲੋਂ ਸਨਮਾਨਤ ਵੀ ਕੀਤਾ ਗਿਆ ਸੀ। ਸ਼ਤਰੂਘਨ ਨੇ ਕਿਹਾ ਕਿ ਪੀ. ਐੱਮ. ਮੋਦੀ ਸੱਚ 'ਚ ਇਕ ਐਕਸ਼ਨ ਹੀਰੋ ਵਾਂਗ ਸ਼ਕਤੀਸ਼ਾਲੀ ਸ਼ਖਸੀਅਤ ਦੇ ਧਨੀ ਹਨ। ਮੈਂ ਇਸ ਫਿਲਮ ਵਿਚ ਆਪਣੇ ਕਿਰਦਾਰ ਨਾਲ ਪੂਰੀ ਤਰ੍ਹਾਂ ਇਨਸਾਫ ਕਰਨ ਦੀ ਕੋਸ਼ਿਸ਼ ਕਰਾਂਗਾ।


Tags: Shatrughan SinhaNarendra ModiBiopicTwitterBritain Asian Voice Paresh Rawal

Edited By

Sunita

Sunita is News Editor at Jagbani.