FacebookTwitterg+Mail

ਇਤਰਾਜ਼ਯੋਗ ਭਾਸ਼ਾ ਬੋਲਣ 'ਤੇ ਸਲਮਾਨ-ਸ਼ਿਲਪਾ ਦੀਆਂ ਮੁੜ ਵਧੀਆਂ ਮੁਸ਼ਕਿਲਾਂ

shilpa shetty salman khan
19 January, 2018 05:22:51 PM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰਜ਼ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਇਕ ਟੀ. ਵੀ. ਸ਼ੋਅ 'ਚ ਇਤਰਾਜ਼ਯੋਗ ਭਾਸ਼ਾ ਬੋਲਣ ਦੇ ਮਾਮਲੇ 'ਚ ਇਨ੍ਹਾਂ ਵਿਰੁੱਧ ਪਹਿਲਾਂ ਰਾਜਸਥਾਨ 'ਚ ਸੰਮਨ ਜਾਰੀ ਕੀਤੇ ਗਏ। ਉੱਥੇ ਹੁਣ ਮੁੰਬਈ 'ਚ ਵੀ ਦੋਹਾਂ ਵਿਰੁੱਧ ਇਕ ਪਟੀਸ਼ਨ ਦਰਜ ਕੀਤੀ ਗਈ ਹੈ। ਮੁੰਬਈ ਦੇ ਭੋਈਵਾੜਾ ਕੋਰਟ 'ਚ ਵਕੀਲ ਨਵਨੀਤ ਭੋਜਨੇ ਨੇ ਪਟੀਸ਼ਨ ਦਾਖਲ ਕੀਤੀ ਹੈ।

Punjabi Bollywood Tadka

ਉਨ੍ਹਾਂ ਨੇ ਕੋਰਟ ਤੋਂ ਮੰਗ ਕੀਤੀ ਹੈ ਕਿ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਵਿਰੁੱਧ ਐਕਟ੍ਰੋਸਿਟੀ ਮਾਮਲੇ ਦੇ ਤਹਿਤ ਕੇਸ ਦਰਜ ਕੀਤਾ ਜਾਵੇ। ਇਸ ਤੋਂ ਪਹਿਲਾਂ ਨਵਨੀਤ ਭੋਜਨੇ ਵਰਲੀ ਪੁਲਸ ਸਟੇਸ਼ਨ ਵੀ ਪੁੱਜੇ ਸਨ। ਵਰਲੀ ਪੁਲਸ ਸਟੇਸ਼ਨ ਪੁੱਜਣ 'ਤੇ ਭੋਜਨੇ ਨੂੰ ਵਾਪਸ ਭੇਜ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਦੋਹਾਂ ਵਿਰੁੱਧ ਰਾਜਸਥਾਨ ਦੇ ਚੁਰੂ ਪੁਲਸ ਸਟੇਸ਼ਨ 'ਚ ਇਸੇ ਮਾਮਲੇ ਨੂੰ ਲੈ ਕੇ ਕੇਸ ਦਰਜ ਹੈ।

Punjabi Bollywood Tadka

ਇਸ ਤੋਂ ਬਾਅਦ ਭੋਜਨੇ ਨੇ ਕੋਰਟ ਪੁੱਜਣ ਤੇ ਸ਼ਿਕਾਇਤ ਦਰਜ ਕਰਾਈ। ਇਸ ਤੋਂ ਪਹਿਲਾਂ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਵਿਰੁੱਧ ਰਾਜਸਥਾਨ ਦੀ ਚਾਰੂ ਪੁਲਸ ਨੇ ਸੰਮਨ ਜਾਰੀ ਕਰ 22 ਜਨਵਰੀ ਨੂੰ ਥਾਣੇ 'ਚ ਹਾਜ਼ਰ ਰਹਿਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਟੀ. ਵੀ. ਸ਼ੋਅ 'ਚ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ਲਈ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਵਿਰੁੱਧ ਸ਼ਿਕਾਇਤ ਦਰਜ ਹੋਈ ਸੀ।

Punjabi Bollywood Tadka

ਜਾਤੀਸੂਚਕ ਸ਼ਬਦ ਦਾ ਇਸਤੇਮਾਲ ਕਰਨ ਦੇ ਮਾਮਲੇ 'ਚ ਸ਼ਿਲਪਾ ਸ਼ੈਟੀ ਨੇ 23 ਦਸੰਬਰ ਨੂੰ ਟਵਿਟਰ 'ਤੇ ਮੁਆਫੀ ਮੰਗ ਲਈ ਸੀ। ਸ਼ਿਲਪਾ ਨੇ ਟਵੀਟ ਕਰਦਿਆਂ ਕਿਹਾ ਸੀ ਕਿ, ''ਮੇਰੇ ਪੁਰਾਣੇ ਇੰਟਰਵਿਊ ਦੇ ਸ਼ਬਦਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਉਹ ਸ਼ਬਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਨਹੀਂ ਬੋਲੇ ਗਏ ਸਨ।

Punjabi Bollywood Tadka


Tags: Application Filed MumbaiBhoiwada Court Scheduled CastesShilpa ShettySalman Khan ਸਲਮਾਨ ਖਾਨ ਸ਼ਿਲਪਾ ਸ਼ੈਟੀ

Edited By

Chanda Verma

Chanda Verma is News Editor at Jagbani.