FacebookTwitterg+Mail

SHOCKING : 'ਗੋਲਡ' ਦੇ ਸੈੱਟ 'ਤੇ ਬ੍ਰੈਡਫਾਰਡ 'ਚ ਕੁਣਾਲ ਨਾਲ ਹੋਈ ਲੁੱਟ-ਖੋਹ!

shocking  kunal kapoor robbed on the sets of  gold  in bradford  england
22 July, 2017 03:02:15 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਵਾਲੀ ਫਿਲਮ 'ਗੋਲਡ' ਦੀ ਸ਼ੂਟਿੰਗ ਯੂ ਕੇ ਦੇ ਬ੍ਰੈਡਫੋਰਡ 'ਚ ਸ਼ੁਰੂ ਹੋ ਚੁੱਕੀ ਹੈ। ਇਸ ਲਈ ਸਾਰੀ ਸਟਾਰ ਕਾਸਟ ਸੈੱਟ 'ਤੇ ਪਹੁੰਚ ਚੁੱਕੀ ਹੈ। ਅਜਿਹੇ 'ਚ ਫਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਕੁਣਾਲ ਕਪੂਰ ਨਾਲ ਹਾਦਸਾ ਹੋ ਗਿਆ। ਅਸਲ 'ਚ ਕੁਣਾਲ ਨਾਲ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਕੁਣਾਲ ਦੇ ਸਪੋਕਸਪਰਸਨ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਣਾਲ ਦਾ ਪਰਸ ਚੋਰੀ ਹੋ ਗਿਆ ਹੈ। ਇਸ ਹਾਦਸੇ ਤੋਂ ਕੁਣਾਨ ਨੇ ਯੂ ਕੇ 'ਚ ਰਹਿਣ ਵਾਲੇ ਆਪਣੇ ਦੋਸਤ ਦੀ ਮਦਦ ਨਾਲ ਸ਼ੂਟਿੰਗ ਪੂਰੀ ਕੀਤੀ। ਸ਼ੂਟਿੰਗ ਦੌਰਾਨ ਕੁਣਾਲ ਨੂੰ ਇਹ ਅਹਿਸਾਸ ਹੋਇਆ ਕਿ ਉਸ ਦਾ ਪਰਸ ਚੋਰੀ ਹੋ ਚੁੱਕਾ ਹੈ। ਜਿਸ 'ਚ ਉਸ ਦਾ ਕਾਰਡਸ ਅਤੇ ਪੈਸੇ ਸਨ। ਜਦੋਂ ਉਸ ਨੇ ਇਸ ਦਾ ਜਾਣਕਾਰੀ ਆਪਣੇ ਦੋਸਤਾਂ ਨੂੰ ਦਿੱਤੀ ਤਾਂ ਤੁਰੰਤ ਉਸ ਦੀ ਮਦਦ ਲਈ ਅੱਗੇ ਆਏ। 
ਫਿਲਮ 'ਗੋਲਡ' ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਫਰਹਾਨ ਅਖਤਰ ਰਿਤੇਸ਼ ਸਿਧਵਾਨੀ ਪ੍ਰੋਡਿਊਸ ਕਰ ਰਹੇ ਹਨ। ਰੀਮਾ ਕਾਗਤੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੀ ਹੈ। ਫਿਲਮ ਸਾਲ 1948 ਦੇ ਓਲੰਪਿਕਸ 'ਤੇ ਆਧਾਰਿਤ ਹੈ, ਇਸ 'ਚ ਅਕਸ਼ੈ ਕੁਮਾਰ ਬਲਬੀਰ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਮੌਨੀ ਰਾਏ ਉਸ ਦਾ ਲਵ ਇੰਟ੍ਰੇਸਟ ਬਣੀ ਹੈ।


Tags: Bollywood Celebrity Hindi MovieAkshay KumarBradfordKunal KapoorGoldਅਕਸ਼ੈ ਕੁਮਾਰਗੋਲਡਬ੍ਰੈਡਫੋਰਡਕੁਣਾਲ ਕਪੂਰ