FacebookTwitterg+Mail

ਜਲਦੀ ਹੀ ਮਾਂ ਬਣ ਸਕਦੀ ਹੈ ਸੰਨੀ ਲਿਓਨ

sunny leone may soon become a mother
20 July, 2017 12:44:41 PM

ਮੁੰਬਈ-ਬਾਲੀਵੁੱਡ ਦੀ ਲੈਲਾ ਯਾਨੀ ਅਦਾਕਾਰਾ ਸੰਨੀ ਲਿਓਨ ਅੱਜਕਲ ਆਪਣੇ ਇਕ ਬਿਆਨ ਨੂੰ ਲੈ ਕੇ ਬਹੁਤ ਚਰਚਾ ਵਿਚ ਹੈ। ਆਪਣੇ ਡਾਂਸ ਨਾਲ ਲੋਕਾਂ ਦੀਆਂ ਦਿਲਾਂ ਦੀਆਂ ਧੜਕਨਾਂ ਵਧਾਉਣ ਵਾਲੀ ਸੰਨੀ ਜਲਦੀ ਹੀ ਆਪਣੇ ਪਤੀ ਡੇਨੀਅਲ ਨੂੰ ਖੁਸ਼ਖਬਰੀ ਸੁਣਾਉਣ ਵਾਲੀ ਹੈ।

Punjabi Bollywood Tadkaਉਸ ਨੇ ਹਾਲ ਹੀ ਵਿਚ ਮਾਂ ਬਣਨ ਦਾ ਖੁਲਾਸਾ ਕੀਤਾ ਹੈ। ਦੱਸ ਦੇਈਏ ਕਿ ਬਾਲੀਵੁੱਡ ਦੇ ਗਲਿਆਰੇ ਵਿਚ ਸੇਰੋਗੇਸੀ ਰਾਹੀਂ ਮਾਤਾ-ਪਿਤਾ ਬਣਨ ਦਾ ਟਰੈਂਡ ਜ਼ੋਰਾਂ ਨਾਲ ਚੱਲ ਰਿਹਾ ਹੈ।  ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਸੇਰੋਗੇਸੀ ਰਾਹੀਂ ਦੋ ਜੋੜੇ ਬੱਚਿਆਂ ਦੇ ਪਿਤਾ ਬਣੇ ਹਨ। ਹੁਣ ਇਸੇ ਕੜੀ ਵਿਚ ਅਦਾਕਾਰਾ ਸੰਨੀ ਲਿਓਨ ਵੀ ਜੁੜ ਗਈ ਹੈ। ਸਾਲ 2015 ਵਿਚ ਸੰਨੀ ਨੇ ਕਿਹਾ ਸੀ ਕਿ ਉਹ ਕਦੇ ਮਾਂ ਨਹੀਂ ਬਣਨਾ ਚਾਹੇਗੀ ਅਤੇ ਉਸ ਦਾ ਪ੍ਰੋਫੈਸ਼ਨ (ਪੋਰਨ ਇੰਡਸਟਰੀ) ਵੀ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਦਿੰਦਾ। ਇਕ ਇੰਟਰਵਿਊ ਵਿਚ ਸੰਨੀ ਨੇ ਕਿਹਾ ਕਿ ਸਰੀਰਕ ਰੂਪ ਨਾਲ ਮੇਰੇ ਲਈ ਮਾਂ ਬਣਨਾ ਮੁਸ਼ਕਲ ਹੈ, ਮੇਰੀ ਜ਼ਿੰਦਗੀ ਵਿਚ ਬਹੁਤ ਕੁਝ ਚੱਲ ਰਿਹਾ ਹੈ ਪਰ ਕਿਸ ਨੂੰ ਪਤਾ ਕਿ ਕੱਲ ਮੈਂ ਬੱਚਾ ਚੁੱਕੀ ਸਾਰਿਆਂ ਦੇ ਸਾਹਮਣੇ ਆ ਜਾਵਾਂ।


Tags: Sunny Leone mother ਸੰਨੀ ਲਿਓਨ ਮਾਂ