ਚੇਨਈ— ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਇਕ ਲਗਜ਼ਰੀ ਕਾਰ ਦੇ ਆਯਾਤ ਸਮੇਂ ਵਿਦੇਸ਼ੀ ਵਪਾਰ ਨੀਤੀ ਦੇ ਪ੍ਰਬੰਧਕਾਂ ਦੀ ਕਥਿਤ ਉਲੰਘਣਾ ਦੇ ਸੰਬੰਧ 'ਚ ਮਦਰਾਸ ਹਾਈ ਕੋਰਟ ਦੇ ਹੁਕਮ 'ਤੇ ਬੀਤੇ ਦਿਨੀ ਐਗਮੋਰੇ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਹੋਈ। ਹਾਈ ਕੋਰਟ ਨੇ 20 ਜੁਲਾਈ ਨੂੰ ਸੁਸ਼ਮਿਤਾ ਸੇਨ ਖਿਲਾਫ ਇਕ ਹੇਠਲੀ ਅਦਾਲਤ ਦੁਆਰਾ ਜਾਰੀ ਵਾਰੰਟ 'ਤੇ ਰੋਕ ਲਾਈ ਸੀ। ਅਦਾਲਤ ਨੇ ਉਨ੍ਹਾਂ ਨੂੰ 18 ਸਤੰਬਰ ਨੂੰ ਹੇਠਲੀ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।
ਕਸਟਮ ਡਿਪਾਰਟਮੈਂਟ ਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ ਲਗਜ਼ਰੀ ਵਾਹਨ ਨੂੰ ਨਿਯਮਾਂ ਦਾ ਉਲੰਘਣ ਕਰਦੇ ਹੋਏ ਆਯਾਤ ਕੀਤਾ ਗਿਆ, ਜਿਸ ਤੋਂ ਬਾਅਦ ਵਿਭਾਗ ਨੇ ਮਾਮਲਾ ਦਰਜ ਕੀਤਾ। ਜਾਂਚ ਕਰਤਾ ਦਾ ਕਹਿਣਾ ਹੈ ਕਿ ਹਾਰੇਨ ਟੋਕਸੇ ਨਾਂ ਦੇ ਵਿਅਕਤੀ ਨੇ ਵਾਸੁ ਪੰਡਾਰੀ ਥਾਮਲਾ ਨਾਂ ਦੇ ਵਿਅਕਤੀ ਦੁਆਰਾ ਆਯਾਤ ਕੀਤੇ ਇਕ ਟੋਇਟਾ ਲੈਂਡਕਰੂਜ਼ਰ ਸੁਸ਼ਮਿਤਾ ਸੇਨ ਨੂੰ ਵੇਚੀ ਸੀ। ਬਾਅਦ 'ਚ ਪਤਾ ਲੱਗਾ ਕਿ ਇਸ 'ਚ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਸੀ। ਜੱਜ ਨੇ ਇਸ ਮਾਮਲੇ ਨੂੰ 26 ਸਤੰਬਰ ਤੱਕ ਮੁਅੱਤਲ ਕਰ ਦਿੱਤਾ ਹੈ।