FacebookTwitterg+Mail

ਨਵਜੋਤ ਸਿੱਧੂ 'ਤੇ ਡਿੱਗੀ ਗਾਜ ਤਾਂ ਇਨ੍ਹਾਂ ਸੰਸਦ ਮੈਂਬਰਾਂ ਦਾ ਵੀ ਲੱਗ ਸਕਦੈ ਨੰਬਰ

    1/3
23 March, 2017 07:27:20 PM
ਨਵੀਂ ਦਿੱਲੀ— ਪੰਜਾਬ ਚੋਣਾਂ ਤੋਂ ਬਾਅਦ ਵਿਧਾਨ ਸਭਾ 'ਚ ਕ੍ਰਿਕਟਰ ਅਤੇ ਟੀ.ਵੀ. ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਇਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਦਰਅਸਲ ਸਿੱਧੂ ਦੇ ਟੀ.ਵੀ. 'ਤੇ ਕਪਿਲ ਸ਼ਰਮਾ ਸ਼ੋਅ ਅਤੇ ਆਈ. ਪੀ. ਐਲ. ਵਰਗੀਆਂ ਖੇਡਾਂ 'ਚ ਨਜ਼ਰ ਆਉਣ ਦੇ ਚਲਦੇ ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਕੀ ਮੰਤਰੀ ਲਈ ਇਸ ਤਰ੍ਹਾਂ ਸ਼ੂਟਿੰਗ 'ਚ ਰੁਝੇ ਰਹਿਣਾ ਠੀਕ ਹੈ? ਸਵਾਲ ਇਹ ਵੀ ਹੈ ਕਿ ਕੀ ਇਹ ਲਾਭ ਦੇ ਅਹੁਦੇ ਦਾ ਮਾਮਲਾ ਨਹੀਂ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ ਕਾਨੂੰਨੀ ਜਾਣਕਾਰੀ ਲੈਣ ਤੋਂ ਬਾਅਦ ਹੀ ਕਿਸੇ ਨਤੀਜੇ 'ਤੇ ਪਹੁੰਚਣ ਦਾ ਫੈਸਲਾ ਕਰਨਗੇ। ਹਾਲਾਂਕਿ ਸਿੱਧੂ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਟੀ.ਵੀ. 'ਤੇ ਆਉਣਾ ਨਹੀਂ ਛੱਡਣਗੇ ਕਿਉਂਕਿ ਉਹ ਉਨ੍ਹਾਂ ਦਾ ਪਸੰਦੀਦਾ ਕੰਮ ਹੈ ਅਤੇ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਇਸੇ ਤਰ੍ਹਾਂ ਸੰਸਦ ਮੈਂਬਰਾਂ ਜਾਂ ਵਿਧਾਇਕਾਂ ਦੀ ਲਿਸਟ ਜਿਨ੍ਹਾਂ ਨੇ ਸੰਸਦ ਜਾਂ ਵਿਧਾਨ ਸਭਾ 'ਚ ਰਹਿੰਦੇ ਹੋਏ ਕੈਮਰੇ ਸਾਹਮਣੇ ਆਪਣੇ ਹੁਨਰ ਦਿਖਾਏ ਹਨ ਅਤੇ ਸਿੱਧੂ 'ਤੇ ਆਉਣ ਵਾਲੇ ਫੈਸਲੇ ਨਾਲ ਉਨ੍ਹਾਂ 'ਤੇ ਪ੍ਰਭਾਵ ਪੈ ਸਕਦਾ ਹੈ।
ਨਵਜੋਤ ਸਿੰਘ ਸਿੱਧੂ—ਸਾਬਕਾ ਕ੍ਰਿਕਟਰ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਪਿਲ ਦੇ ਸ਼ੋਅ 'ਚ ਜੱਜ ਦੀ ਭੂਮਿਕਾ 'ਚ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਉਹ ਕ੍ਰਿਕਟਰ ਕੁਮੈਂਟੇਟਰ ਵਜੋਂ ਵੀ ਸੇਵਾਵਾਂ ਨਿਭਾਉਂਦੇ ਹਨ।
ਕਿਰਨ ਖੇਰ— ਸੰਸਦ ਮੈਂਬਰਾਂ 'ਚ ਬਾਲੀਵੁੱਡ 'ਚ ਸਭ ਤੋਂ ਜ਼ਿਆਦਾ ਸਰਗਰਮ ਮੰਨੀ ਜਾਣ ਵਾਲੀ ਅਭਿਨੇਤਰੀ ਹੈ ਬੀਜੇਪੀ ਦੀ ਕਿਰਨ ਖੇਰ। 2014 ਲੋਕ ਸਭਾ ਚੋਣਾਂ 'ਚ ਚੰਡੀਗੜ੍ਹ ਤੋਂ ਸੰਸਦ ਮੈਂਬਰ ਬਣੀ ਕਿਰਨ ਦੋ ਫਿਲਮਾਂ 'ਚ ਵੱਡੇ ਕਿਰਦਾਰਾਂ 'ਚ ਨਜ਼ਰ ਆਈ ਹੈ। 2014 'ਚ ਆਈ ਫਿਲਮ ਖੂਬਸੂਰਤ ਅਤੇ ਟੋਟਲ ਸਿਆਪਾ 'ਚ ਉਹ ਨਜ਼ਰ ਆਈ ਸੀ ਅਤੇ ਇਸ ਦੇ ਨਾਲ ਹੀ ਉਹ ਕਲਰਸ ਦੇ ਪ੍ਰਸਿੱਧ ਰਿਐਲਿਟੀ ਸ਼ੋਅ ਇੰਡੀਆਜ਼ ਗਾਟ ਟੈਲੇਂਟ 'ਚ ਨਜ਼ਰ ਆਉਂਦੀ ਰਹਿੰਦੀ ਹੈ। ਅਜਿਹੇ 'ਚ ਕਿਸੇ ਕਾਨੂੰਨੀ ਪੇਂਚ ਸਾਹਮਣੇ ਆ ਜਾਣ ਨਾਲ ਕਿਰਨ ਖੇਰ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ।
ਭਗਵੰਤ ਮਾਨ— ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਇਕ ਪੰਜਾਬੀ ਕਾਮੇਡੀਅਨ ਅਤੇ ਕਲਾਕਾਰ ਹਨ ਪਰ ਪੰਜਾਬ 'ਚ ਇੱਕਾ-ਦੁੱਕਾ ਜਨਤਕ ਮੰਚਾਂ ਨੂੰ ਛੱਡ ਕੇ ਉਨ੍ਹਾਂ ਨੇ ਕਿਸੇ ਹੋਰ ਫਿਲਮ ਜਾਂ ਟੀ.ਵੀ. ਪ੍ਰੋਗਰਾਮ 'ਚ ਹਿੱਸਾ ਨਹੀਂ ਲਿਆ ਹੈ।

Tags: ਨਵੀਂ ਦਿੱਲੀਪੰਜਾਬ ਚੋਣਾਂਕ੍ਰਿਕਟਰNew Delhi elections cricketer