FacebookTwitterg+Mail

ਫਿਲਮ ਜਗਤ ਦੀਆਂ ਇਹ ਦੋ ਅਭਿਨੇਤਰੀਆਂ ਨੂੰ ਹੈਦਰਾਬਾਦ ਤੋਂ ਦੇਹ ਵਪਾਰ ਦੇ ਦੋਸ਼ 'ਚ ਕੀਤਾ ਗ੍ਰਿਫਤਾਰ

two budding actress rescued from prostitution racket in hyderabad
18 December, 2017 01:11:08 PM

ਨਵੀਂ ਦਿੱਲੀ(ਬਿਊਰੋ)— ਹੈਦਰਾਬਾਦ ਪੁਲਸ ਨੇ ਦੋ ਫਿਲਮ ਅਭਿਨੇਤਰੀਆਂ ਨੂੰ ਦੇਹ ਵਪਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਸ਼ਾਹਿਰ ਦੀ ਨਾਰਥ ਜੋਨ ਪੁਲਸ ਨੇ ਇਕ ਹੋਟਲ ਦੇ ਰੂਪ 'ਚ ਦਬਿਸ਼ ਦਿੱਤੀ ਸੀ। ਜਿਸ 'ਚ ਪ੍ਰੋਸਟੀਊਸ਼ਨ ਰੈਕੇਟ ਚੱਲਣ ਦੀ ਸੁਚਨਾ ਮਿਲੀ ਸੀ। ਇਸ ਦੌਰਾਨ ਪੁਲਸ ਨੇ ਦੋ ਅਦਾਕਾਰਾਂ ਸਮੇਤ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ।

Punjabi Bollywood Tadka

ਜਾਣਕਾਰੀ ਮੁਤਾਬਕ ਇਸ 'ਚ ਇਕ ਅਦਾਕਾਰਾ ਤਮਿਲ ਸਿਨੇਮਾ 'ਚ ਕੰਮ ਕਰਦੀ ਹੈ ਤੇ ਦੂਜੀ ਬੰਗਾਲੀ ਟੀ. ਵੀ. ਇੰਡਸਟਰੀ 'ਚ। ਪੁਲਸ ਨੇ ਦੱਸਿਆ ਕਿ ਪਾਸ਼ ਬੰਜਾਰਾ ਹਿੱਲਸ ਇਲਾਕੇ ਦੇ ਫਾਈਵ ਸਟਾਰ ਹੋਟਲਾਂ 'ਚ ਸ਼ਨੀਵਾਰ ਰਾਤ ਛਾਪਾ ਮਾਰਿਆ ਗਿਆ ਸੀ। ਇਸ ਦੌਰਾਨ ਇਨ੍ਹਾਂ ਦਾ ਗ੍ਰਿਫਤਾਰੀ ਹੋਈ। ਰੂਪ ਤੋਂ 55 ਹਜ਼ਾਰ ਰੁਪਏ ਨਕਦ ਤੇ ਕਈ ਮੋਬਾਇਲ ਫੋਨ ਮਿਲੇ।

Punjabi Bollywood Tadka

ਪੁਲਸ ਨੇ ਦੋ ਹੋਰ ਦਲਾਲਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਤੇ ਆਨਲਾਈਨ ਰੈਕੇਟ ਚਲਾਉਣ ਦਾ ਦੋਸ਼ ਲੱਗਾ ਹੈ। ਇਹ ਗ੍ਰਹਿਕਾਂ ਲਈ ਹੋਟਲਾਂ 'ਚ ਕਮਰੇ ਬੁੱਕ ਕਰਦੇ ਹਨ। ਦੱਸ ਦੇਈਏ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਇਕ ਨੇ ਦੱਸਿਆ ਹੈ ਕਿ ਉਹ ਮੁੰਬਈ ਤੋਂ ਅਦਾਕਾਰਾਂ ਨੂੰ ਲੈ ਕੇ ਆਉਂਦੇ ਸਨ। ਪੰਜਗੁੱਟਾ ਪੁਲਸ ਥਾਣੇ ਦੇ ਇੰਸਪੈਕਟਰ ਐੱਸ. ਰਵਿੰਦਰ ਦਾ ਕਹਿਣਾ ਹੈ ਕਿ ਪੁਲਸ ਨੇ ਦੇਹ ਵਪਾਰ ਰੈਕੇਟ ਦੀ ਸੂਚਨਾ 'ਤੇ ਹੋਟਲ ਦੇ ਕਮਰਿਆਂ 'ਚ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਇਕ ਹੋਰ ਹੋਟਲ ਤੋਂ ਦੋ ਅਦਾਕਾਰਾਂ ਸਮੇਤ 4 ਲੋਕ ਗ੍ਰਿਫਤਾਰ ਕੀਤੇ ਗਏ।


Tags: P Radhakishan RaoProstitution RacketHyderabadTelugu FilmMonish Kadakia Dabbera Venkat Rao