FacebookTwitterg+Mail

ਵਿਦਿਸ਼ਾ ਖੁਦਖੁਸ਼ੀ ਮਾਮਲੇ 'ਚ ਪਤੀ ਗ੍ਰਿਫਤਾਰ, ਅੱਜ ਹੋਵੇਗੀ ਅਦਾਲਤ 'ਚ ਪੇਸ਼ੀ

vidisha
19 July, 2017 03:06:00 PM

ਗੁੜਗਾਓਂ— ਦਿੱਲੀ ਨਾਲ ਲੱਗਦੇ ਹਰਿਆਣੇ ਦੇ ਗੁੜਗਾਓਂ 'ਚ ਅਸਮ ਦੀ ਇਕ ਮਸ਼ਹੂਰ ਮਾਡਲ ਵਿਦਿਸ਼ਾ ਬੇਜ ਬਰੁਆਹ ਦੀ ਰਹੱਸਮਈ ਹਾਲਾਤ 'ਚ ਮੌਤ ਹੋ ਗਈ। ਖੁਦਕੁਸ਼ੀ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਸੀ। ਪੁਲਸ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ। 

Punjabi Bollywood Tadka
ਅਸਲ 'ਚ ਮਾਮਲਾ ਗੁੜਗਾਓਂ ਦੇ ਸੁਸ਼ਾਂਤ ਲੋਕ ਬੀ-ਬਲਾਕ ਦੇ ਇਕ ਫਲੈਟ ਦਾ ਹੈ। ਇਸ ਮਾਮਲੇ 'ਚ ਗੁੜਗਾਓਂ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ ਲੈਣ ਤੋਂ ਬਾਅਦ ਉਸ ਦੇ ਪਤੀ ਨਿਤਿਸ਼ ਝਾ ਦੇ ਵਿਰੁੱਧ ਹੀ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। ਨਿਤਿਸ਼ ਕਿਸੇ ਨਿੱਜੀ ਕੰਪਨੀ 'ਚ ਬਤੌਰ ਸੇਲਸ ਮੈਨੇਜਰ ਕੰਮ ਕਰਦਾ ਹੈ। ਪੁਲਸ ਹੁਣ ਪੂਰੇ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਜਾਣਕਾਰੀ ਮੁਤਾਬਕ ਵਿਦਿਸ਼ਾ ਆਪਣੇ ਪਤੀ ਨਿਤਿਸ਼ ਝਾ ਦੇ ਨਾਲ ਸਿਰਫ 2 ਦਿਨ ਪਹਿਲੇ ਹੀ ਸੁਸ਼ਾਂਤ ਲੋਕ ਇਲਾਕੇ 'ਚ ਸ਼ਿਫਟ ਹੋਈ ਸੀ। ਇਸ ਮਾਮਲੇ 'ਚ ਕਈ ਪੇਚ ਹਨ, ਜਿਨ੍ਹਾਂ ਦਾ ਸੁਲਝਣਾ ਅਜੇ ਬਾਕੀ ਹੈ।

Punjabi Bollywood Tadka

ਗੁੜਗਾਓਂ ਪੁਲਸ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ 2 ਦਿਨ ਪਹਿਲੇ ਗੁੜਗਾਓਂ ਸ਼ਿਫਟ ਹੋਏ ਕੱਪਲ 'ਚ ਕੀ ਵਿਵਾਦ ਸੀ ਕਿ 30 ਸਾਲਾ ਵਿਦਿਸ਼ਾ ਨੇ ਖੁਦਕੁਸ਼ੀ ਵਰਗਾ ਕਠੋਰ ਫੈਸਲਾ ਲਿਆ। ਪੁਲਸ ਨੇ ਅਭਿਨੇਤਰੀ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮੰਨਿਆਂ ਜਾ ਰਿਹਾ ਸੀ ਕਿ ਆਪਣੇ ਪਤੀ ਦੇ ਕਾਰਨ ਹੀ ਬਿਦਿਸ਼ਾ ਨੂੰ ਖੁਦਕਸੀ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਪੁਲਸ ਅੱਜ ਉਸ ਨੂੰ ਅਦਾਲਤ 'ਚ ਪੇਸ਼ ਕਰੇਗੀ।


Tags: Gurgaon ModelVidisha Deathਗੁੜਗਾਓਂ ਵਿਦਿਸ਼ਾ ਬੇਜ ਬਰੁਆਹਮੌਤ