FacebookTwitterg+Mail

ਨਹੀਂ ਰਹੀ ਸ਼ਾਹਰੁਖ ਖਾਨ ਦੀ ਸਭ ਤੋਂ ਵੱਡੀ ਫੈਨ, ਭਿਆਨਕ ਬੀਮਾਰੀ ਨਾਲ ਹੋਈ ਮੌਤ

viral content shahrukh khan fan aruna died of cancer
24 October, 2017 02:12:29 PM

ਮੁੰਬਈ(ਬਿਊਰੋ)— ਹਾਲ ਹੀ 'ਚ ਖਬਰ ਆਈ ਹੈ ਕਿ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਸਭ ਤੋਂ ਵੱਡੀ ਫੈਨ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਇਸ ਫੈਨ ਦਾ ਨਾਂ ਅਰੁਣਾ ਪੀਕੇ ਸੀ। ਉਹ ਕੈਂਸਰ ਦੀ ਭਿਆਨਕ ਬੀਮਾਰੀ ਨਾਲ ਲੜ ਰਹੀ ਸੀ। ਕੈਂਸਰ ਨਾਲ ਲੜਨ ਦੇ ਬਾਵਜੂਦ ਵੀ ਸੋਸ਼ਲ ਮੀਡੀਆ 'ਤੇ ਉਸ ਨੇ ਇਕ ਹਸਮੁੱਖ ਮਹਿਲਾ ਦੇ ਤੌਰ 'ਤੇ ਆਪਣੀ ਪਛਾਣ ਬਣਾਈ ਸੀ।

ਅਰੁਣਾ ਦੀ ਆਖਰੀ ਇੱਛਾ ਸੀ ਕਿ ਉਹ ਸ਼ਾਹਰੁਖ ਖਾਨ ਨਾਲ ਇਕ ਵਾਰ ਜ਼ਰੂਰ ਮਿਲੇ ਪਰ ਉਸ ਦੀ ਇਹ ਇੱਛਾ ਅਧੂਰੀ ਹੀ ਰਹਿ ਗਈ। ਅਰੁਣਾ ਦੀ ਇਸ ਇੱਛਾ ਨੂੰ ਲੋਕਾਂ ਨੇ ਟਵਿਟਰ ਦੇ ਜ਼ਰੀਏ ਸ਼ਾਹਰੁਖ ਖਾਨ ਤੱਕ ਪਹੁੰਚਾਉਣਾ ਸ਼ੁਰੂ ਕੀਤਾ ਤੇ ਆਖਿਰਕਾਰ ਸ਼ਾਹਰੁਖ ਤੱਕ ਉਸ ਦੀ ਇਹ ਇੱਛਾ ਪਹੁੰਚ ਹੀ ਗਈ ਸੀ, ਜਿਸ ਤੋਂ ਬਾਅਦ ਸ਼ਾਹਰੁਖ ਨੇ ਭਾਵੁਕ ਹੋ ਕੇ ਇਕ ਵੀਡੀਓ ਦੇ ਜ਼ਰੀਏ ਸੁਨੇਹਾ ਜ਼ਾਰੀ ਕੀਤਾ ਤੇ ਅਰੁਣਾ ਨਾ ਵਾਅਦਾ ਕੀਤਾ ਸੀ ਕਿ ਉਹ ਜਲਦ ਹੀ ਮਿਲਣ ਆਉਣਗੇ।

57 ਸਾਲਾ ਦੀ ਅਰੁਣਾ ਪਿਛਲੇ 6 ਸਾਲਾਂ ਤੋਂ ਕੈਂਸਰ ਦੀ ਭਿਆਨਕ ਬੀਮਾਰੀ ਨਾਲ ਜੂਝ ਰਹੀ ਸੀ। ਇਸ ਦੌਰਾਨ ਉਹ ਟਵਿਟਰ 'ਤੇ ਬੇਹੱਦ ਸਰਗਰਮ ਰਹੀ ਤੇ ਆਪਣੇ ਹਸਮੁੱਖ ਅੰਦਾਜ਼ ਕਾਰਨ ਉਸ ਨੇ ਇਕ ਵੱਖਰੀ ਪਛਾਣ ਬਣਾ ਲਈ। ਟਵਿਟਰ 'ਤੇ ਉਸ ਦੇ ਅਕਾਊਂਟ ਨੂੰ 10 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।


Tags: Shah Rukh KhanCancer PatientAruna PKDeadBollywood Celebrityਅਰੁਣਾਸ਼ਾਹਰੁਖ ਖਾਨ