FacebookTwitterg+Mail

ਜ਼ਾਇਰਾ ਵਸੀਮ ਛੇੜਛਾੜ : ਹੋਟਲ ਪੁੱਜੀ ਮੁੰਬਈ ਪੁਲਸ, ਸਰਕਾਰ ਨੇ ਏਅਰਲਾਈਨਜ਼ ਕੰਪਨੀ ਤੋਂ ਮੰਗੀ ਰਿਪੋਰਟ

vistara airlineszaira
10 December, 2017 03:38:05 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਜ਼ਾਇਰਾ ਵਸੀਮ ਨਾਲ ਫਲਾਈਟ 'ਚ ਛੇੜਛਾੜ ਦੇ ਮਾਮਲੇ 'ਚ ਸਰਕਾਰ ਨੇ ਏਅਰਲਾਇੰਸ ਕੰਪਨੀ ਤੋਂ ਰਿਪੋਰਟ ਮੰਗੀ ਹੈ। ਇੱਧਰ ਮੁੰਬਈ ਪੁਲਸ ਵੀ 'ਦੰਗਲ ਗਰਲ' ਤੋਂ ਪੁੱਛਗਿੱਛ ਲਈ ਉਸ ਦੇ ਹੋਟਲ ਪੁੱਜੀ ਹੈ। ਉਥੇ ਹੀ ਮਹਿਲਾ ਆਯੋਗ ਨੇ ਵੀ ਮਾਮਲੇ ਨੂੰ ਆਪਣੇ ਗਿਆਨ 'ਚ ਲਿਆ ਹੈ। ਜ਼ਾਇਰਾ ਵਸੀਮ ਮਾਮਲੇ 'ਚ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਦੱਸਿਆ ਕਿ ਏਅਰ ਵਿਸਤਾਰਾ ਏਅਰਲਾਈਨਜ਼ ਨੂੰ ਚਿੱਠੀ ਲਿਖਾਂਗੀ। ਨਾਲ ਹੀ ਇਸ ਪੂਰੇ ਮਾਮਲੇ 'ਚ ਮਹਾਰਾਸ਼ਟਰ ਡੀ. ਜੀ. ਪੀ. ਨੂੰ ਕਾਰਵਾਈ ਕਰਨ ਲਈ ਆਖਾਂਗੀ। ਉਨ੍ਹਾਂ ਨੇ ਦੱਸਿਆ ਕਿ ਜ਼ਾਇਰਾ ਨੂੰ ਵੀ ਖੁਦ ਆਖਾਂਗੀ। ਦਿੱਲੀ ਮਹਿਲਾ ਆਯੋਗ ਦੀ ਚੀਫ ਸਵਾਤੀ ਜੈਹਿੰਦ ਨੇ ਕਿਹਾ ਕਿ ਅੱਜ ਹੀ ਇਕ ਨੋਟਿਸ ਏਅਰ ਵਿਸਤਾਰਾ ਏਅਰਲਾਈਨਜ਼ ਨੂੰ ਜਾਰੀ ਕਰਕੇ ਜਵਾਬ ਮੰਗਿਆ ਜਾਵੇਗਾ।

 
ਜ਼ਾਇਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਰੋਂਦੇ ਹੋਏ ਇਕ ਲਾਈਵ ਵੀਡੀਓ ਅਪਲੋਡ ਕੀਤਾ ਹੈ, ਜਿਸ 'ਚ ਉਸ ਨੇ ਆਪਣੀ ਆਪਬੀਤੀ ਦੱਸੀ ਹੈ। ਜ਼ਾਇਰਾ ਨੇ ਦੋਸ਼ ਲਾਇਆ ਹੈ ਕਿ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ 'ਚ ਮੇਰੇ ਪਿੱਛੇ ਬੈਠੇ ਸਖਸ਼ ਨੇ ਮੇਰੇ ਨਾਲ ਗਲਤ ਹਰਕਤ ਕੀਤੀ। ਜ਼ਾਇਰਾ ਨੇ ਕਿਹਾ ਕਿ ਇਹ ਬਹੁਤ ਬਿਆਨਕ ਹੈ। ਮੈਂ ਫਲਾਈਟ 'ਚ ਹੀ ਉਸ ਵਿਅਕਤੀ ਦੀ ਵੀਡੀਓ ਬਣਾਉਣਾ ਚਾਹੁੰਦੀ ਸੀ ਪਰ ਰੋਸ਼ਨੀ ਘੱਟ ਹੋਣ ਕਾਰਨ ਅਜਿਹਾ ਨਹੀਂ ਕਰ ਸਕੀ। ਜ਼ਾਇਰਾ ਨੇ ਦੱਸਿਆ ਕਿ, ''ਜਦੋਂ ਮੇਰੇ ਨਾਲ ਇਹ ਹਰਕਤ ਹੋਈ ਤਾਂ ਮੈਂ ਉਦੋਂ ਸੁੱਤੀ ਹੋਈ ਸੀ ਪਰ ਅਚਾਨਕ ਲੱਗਾ ਕਿ ਕੋਈ ਸਰੀਰ ਨੂੰ ਛੂਹ ਰਿਹਾ ਹੈ। ਉਹ ਵਿਅਕਤੀ ਆਪਣੇ ਪੈਰਾਂ ਨਾਲ ਮੇਰੀ ਗਰਦਨ ਤੇ ਪਿੱਠ ਨੂੰ ਰਗੜ ਰਿਹਾ ਸੀ। ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਸਖਸ਼ ਨੇ ਏਅਰ ਟਿਊਬਲੈਂਸ ਦਾ ਬਹਾਨਾ ਬਣਾਇਆ ਪਰ ਥੋੜ੍ਹੀ ਦੇਰ ਬਾਅਦ ਉਸ ਨੇ ਫਿਰ ਅਜਿਹੀ ਹੀ ਹਰਕਤ ਕੀਤੀ। ਜ਼ਾਇਰਾ ਨੇ ਕਿਹਾ ਕਿ ਉਸ ਨੇ ਫਲਾਈਟ ਕਰੂ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਕੋਈ ਮਦਦ ਨਹੀਂ ਕੀਤੀ ਤੇ ਨਾ ਹੀ ਫਲਾਈ 'ਚ ਮੌਜੂਦ ਲੋਕਾਂ 'ਚੋਂ ਕਿਸੇ ਨੇ ਮੇਰੀ ਮਦਦ ਕੀਤੀ।''


ਹੁਣ ਵਿਸਤਾਰਾ ਨੇ ਟਵੀਟ ਕੀਤਾ ਹੈ, ''ਬੀਤੀ ਰਾਤ ਫਲਾਈਟ 'ਚ ਕਿਸੇ ਦੂਜੇ ਸਖਸ਼ ਨਾਲ ਜ਼ਾਇਰਾ ਵਸੀਮ ਦਾ ਜੋ ਐਕਸਪੀਰੀਅੰਸ ਰਿਹਾ, ਉਸ ਦੀ ਜਾਣਕਾਰੀ ਸਾਨੂੰ ਨਹੀਂ ਮਿਲੀ। ਅਸੀਂ ਇਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰ ਰਹੇ ਹਾਂ ਤੇ ਜ਼ਾਇਰਾ ਦੀ ਹਰ ਸੰਭਵ ਮਦਦ ਕਰਨ ਨੂੰ ਤਿਆਰ ਹਾਂ। ਇਸ ਤਰ੍ਹਾਂ ਦੀ ਘਟਨਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।'' ਸੂਤਰਾਂ ਮੁਤਾਬਕ, ਹੁਣ ਵਿਸਤਾਰਾ ਏਅਰਲਾਈਨਜ਼ ਵਲੋਂ ਬਿਆਨ ਆਇਆ ਹੈ ਕਿ 'ਘਟਨਾ ਤੋਂ ਬਾਅਦ ਉਨ੍ਹਾਂ ਨੇ ਜ਼ਾਇਰਾ ਤੇ ਉਸ ਦੀ ਮਾਂ ਨੂੰ ਪੁੱਛਿਆ ਕਿ ਤੁਸੀਂ ਇਹ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਅਜੇ ਤੱਕ ਦੋਸ਼ੀ ਮਰਦ ਯਾਤਰੀ ਨਾਲ ਸੰਪਰਕ ਨਹੀਂ ਕੀਤਾ ਹੈ। ਸਾਰੇ ਕੈਬਿਨ ਕਰੂ ਨੂੰ ਇਸ ਘਟਨਾ ਦੀ ਜਾਂਚ ਕਰਨ ਲਈ ਬੁਲਾਇਆ ਗਿਆ ਹੈ। ਵਿਸਤਾਰਾ ਏਅਰਲਾਈਨਜ਼ ਦਾ ਕਹਿਣਾ ਹੈ ਕਿ ਉਡਾਨ ਦੌਰਾਨ ਕੈਬਿਨ ਕਰੂ ਆਪਣੀਆਂ ਸੀਟਾਂ 'ਤੇ ਹੀ ਬੈਠੇ ਸਨ। ਨਿਯਮ ਮੁਤਾਬਕ ਉਸ ਸਮੇਂ ਉਹ ਸੀਟ ਤੋਂ ਨਹੀਂ ਉੱਠ ਸਕਦੇ ਸਨ।

 

 


Tags: Vistara AirlineszairaDangalZaira WasimAamir KhanInstagram Videoਆਮਿਰ ਖਾਨ ਦੰਗਲਜ਼ਾਇਰਾ ਵਸੀਮ