FacebookTwitterg+Mail

'ਦੰਗਲ ਗਰਲ' ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਦੀ ਅੱਜ ਕੋਰਟ 'ਚ ਪੇਸ਼ੀ, ਬੋਲਿਆ ਨੀਂਦ 'ਚ ਗਲਤੀ ਨਾਲ ਲੱਗਾ ਪੈਰ

zaira wasim molestation case
11 December, 2017 05:36:12 PM

ਬਾਲੀਵੁੱਡ ਅਦਾਕਾਰਾ ਜ਼ਾਇਰਾ ਵਸੀਮ ਨਾਲ ਛੇੜਛਾੜ ਕਰਨ ਵਾਲੇ ਦੋਸ਼ੀ ਦੀ ਅੱਜ ਕੋਰਟ 'ਚ ਪੇਸ਼ੀ ਹੈ। ਵਿਅਕਤੀ ਨੇ ਹਾਲ ਹੀ 'ਚ ਸਫਾਈ ਪੇਸ਼ ਕੀਤੀ ਹੈ ਕਿ ਉਸ ਨੇ ਜਾਣ-ਬੁਝ ਕੇ ਕੁਝ ਨਹੀਂ ਕੀਤਾ। ਉਹ ਕਾਫੀ ਥਕਿਆ ਹੋਇਆ ਸੀ ਤੇ ਫਲਾਈਟ 'ਚ ਸੋ ਰਿਹਾ ਸੀ। ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਦਿੱਲੀ ਤੋਂ ਮੁੰਬਈ ਜਾਂਦੇ ਸਮੇਂ ਵਿਸਤਾਰਾ ਏਅਰਲਾਈਨਸ ਦੀ ਫਲਾਈਟ 'ਚ ਅਦਾਕਾਰਾ ਜ਼ਾਇਰਾ ਵਸੀਮ ਨਾਲ ਛੇੜਛਾੜ ਹੋਈ। ਜ਼ਾਇਰਾ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਸ ਨੇ 39 ਸਾਲਾ ਵਿਕਾਸ ਸਚਦੇਵਾ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਅੰਧੇਰੀ ਈਸਟ ਦਾ ਰਹਿਣ ਵਾਲਾ ਹੈ। ਛੇੜਛਾੜ ਦੇ ਦੋਸ਼ੀ ਵਿਕਾਸ ਨੇ ਪੁਲਸ ਨੂੰ ਦੱਸਿਆ ਹੈ ਕਿ ਉਹ ਜਲਦਬਾਜ਼ੀ 'ਚ ਦਿੱਲੀ ਜਾ ਰਹੇ ਸਨ। ਲੰਬੇ ਸਮੇਂ ਤੋਂ ਨਾ ਸੌਣ ਕਰਕੇ ਉਹ ਕਾਫੀ ਥਕਿਆ ਹੋਇਆ ਸੀ। ਬਿਜ਼ਨੈੱਸਮੈਨ ਵਿਕਾਸ ਮੁਤਾਬਕ ਉਹ ਉਡਾਨ 'ਚ ਕੇਬਿਨ ਕਰੂ ਤੋਂ ਕੰਬਲ ਮੰਗਦਾ ਹੋਇਆ ਡਿਸਟਰਬ ਨਾ ਕਰਨ ਦੀ ਗੱਲ ਕਹਿ ਕੇ ਸੋ ਗਿਆ। ਉਸ ਨੇ ਫਲਾਈਟ 'ਚ ਖਾਣਾ ਵੀ ਨਹੀਂ ਲਿਆ। ਪਰ ਦੋਸ਼ੀ ਵਿਕਾਸ ਸਚਦੇਵਾ ਦੇ ਘਰਵਾਲਿਆਂ ਦਾ ਕੁਝ ਹੋਰ ਹੀ ਕਹਿਣਾ ਹੈ।

 

A post shared by Zaira Wasim Fans (@zaira_wasim123) on

ਵਿਕਾਸ ਦੀ ਪਤਨੀ ਨੇ ਉਲਟਾ ਪੀੜਤ ਦੀ ਨੀਅਤ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਕਾਸ ਦੀ ਪਤਨੀ ਨੇ ਪੱਤਰਾਕਾਰਾਂ ਨੂੰ ਕਿਹਾ ਹੈ, ''ਅਭਿਨੇਤਰੀ ਲਾਈਮਲਾਈਟ 'ਚ ਆਉਣ ਲਈ ਮੇਰੇ ਪਤੀ 'ਤੇ ਅਜਿਹੇ ਦੋਸ਼ ਲਗਾ ਰਹੀ ਹੈ। ਜੇਕਰ ਸੋਂਦੇ ਹੋਏ ਕਿਸੇ ਦਾ ਪੈਰ ਕਿਸੇ ਨਾਲ ਟੱਚ ਹੋ ਜਾਂਦਾ ਹੈ ਤਾਂ ਕੀ ਤੁਸੀਂ ਇਸ ਨੂੰ ਛੇੜਖਾਣੀ ਕਹੋਗੇ?'' ਜ਼ਿਕਰਯੋਗ ਹੈ ਕਿ ਵਿਸਤਾਰਾ ਏਅਰਲਾਈਨਸ ਦੇ ਕੁਝ ਅਧਿਕਾਰੀਆਂ ਨੇ ਵੀ ਪੁੱਛਗਿਛ ਦੌਰਾਨ ਦੱਸਿਆ ਸੀ ਵਿਕਾਸ ਪੂਰੇ ਸਮੇਂ ਸੋ ਰਿਹਾ ਸੀ। ਵਿਕਾਸ ਨੇ ਕਿਹਾ ਕਿ ਜਿਵੇਂ ਹੀ ਉਸ ਦਾ ਪੈਰ ਜ਼ਾਇਰਾ ਨਾਲ ਟੱਚ ਹੋਇਆ, ਉਸ ਨੇ ਮੁਆਫੀ ਵੀ ਮੰਗ ਲਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜ਼ਾਇਰਾ ਨੇ ਬੀਤੇ ਐਤਵਾਰ ਸਵੇਰੇ ਇੰਸਟਾਗਰਾਮ 'ਤੇ ਲਾਈਵ ਵੀਡੀਓ ਰਾਹੀਂ ਹੱਡਬੀਤੀ ਬਿਆਨ ਕੀਤੀ ਸੀ। 17 ਸਾਲਾ ਜ਼ਾਇਰਾ ਮੁੰਬਈ 'ਚ ਇਕ ਇਵੈਂਟ 'ਚ ਸ਼ਾਮਲ ਹੋਣ ਲਈ ਪਹੁੰਚੀ ਸੀ।


Tags: Zaira wasimMolestation case VideoDangalਜ਼ਾਇਰਾ ਵਸੀਮਛੇੜਛਾੜ